ਦਿੱਲੀ ਪੁਲਿਸ ਵਲੋਂ ਉਲਝੇ ਕੇਸਾਂ 'ਚ ਮਦਦ ਕਰਨ ਵਾਲਿਆਂ ਨੂੰ ਇਨਾਮ ਦੇਣ ਦਾ ਐਲਾਨ
Published : Apr 23, 2018, 1:03 pm IST
Updated : Apr 23, 2018, 1:03 pm IST
SHARE ARTICLE
Delhi police
Delhi police

ਤੁਸੀ ਦਿੱਲੀ ਪੁਲਿਸ ਦੀ ਅਪਰਾਧਿਕ ਮਾਮਲੇ ਸੁਲਝਾਉਣ ਵਿਚ ਮਦਦ ਕਰ ਕੇ ਨਕਦ ਇਨਾਮ ਪਾ ਸਕਦੇ ਹੋ।

ਨਵੀਂ ਦਿੱਲੀ : ਤੁਸੀ ਦਿੱਲੀ ਪੁਲਿਸ ਦੀ ਅਪਰਾਧਿਕ ਮਾਮਲੇ ਸੁਲਝਾਉਣ ਵਿਚ ਮਦਦ ਕਰ ਕੇ ਨਕਦ ਇਨਾਮ ਪਾ ਸਕਦੇ ਹੋ। ਦਿੱਲੀ ਪੁਲਿਸ ਨੇ ਆਮ ਲੋਕਾਂ ਤੋਂ ਬੇਹੱਦ ਉਲਝੇ ਹੋਏ ਮਾਮਲਿਆਂ ਨੂੰ ਸੁਲਝਾਉਣ ਵਿਚ ਸਹਿਯੋਗ ਮੰਗਿਆ ਹੈ। ਇਸ ਲਈ ਇਸ ਸਾਲ ਕਰੀਬ 3.06 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਪੁਲਿਸ ਕੋਲ ਅਜਿਹੇ ਮਾਮਲਿਆਂ ਦੀ ਸੂਚੀ ਲੰਮੀ ਹੋ ਰਹੀ ਹੈ, ਜਿਨ੍ਹਾਂ 'ਚੋਂ ਸੁਰਾਗ ਨਹੀਂ ਮਿਲ ਰਿਹਾ। ਇਨ੍ਹਾਂ ਵਿਚ ਲੋੜੀਂਦੇ ਅਪਰਾਧੀ, ਅਗ਼ਵਾ ਅਤੇ ਲਾਪਤਾ ਲੋਕ ਸ਼ਾਮਲ ਹਨ। ਇਨ੍ਹਾਂ ਮਾਮਲਿਆਂ ਨੂੰ ਸੁਲਝਾਉਣ ਲਈ ਪੁਲਿਸ ਨੇ ਪਹਿਲ ਕੀਤੀ ਹੈ।

Golden chance to win prize fix the cases and get rewarded by delhi policeGolden chance to win prize fix the cases and get rewarded by delhi policeਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ ਦੀਪੇਂਦਰ ਪਾਠਕ ਕਹਿੰਦੇ ਹਨ ਕਿ ਜ਼ਿਆਦਾਤਰ ਇਨਾਮੀ ਮੁਲਜ਼ਮਾਂ ਨੂੰ ਪੁਲਿਸ ਫੜ੍ਹ ਲੈਂਦੀ ਹੈ। ਕਈ ਮਾਮਲਿਆਂ ਵਿਚ ਆਮ ਲੋਕਾਂ ਦੀ ਸੂਚਨਾ ਅਤੇ ਖ਼ੁਫ਼ੀਆ ਜਾਣਕਾਰੀ ਕੇਸ ਸੁਲਝਾਉਣ ਵਿਚ ਬੇਹੱਦ ਅਹਿਮ ਹੋ ਜਾਂਦੀ ਹੈ। ਲਗਭਗ ਤਿੰਨ ਚੌਥਾਈ ਇਨਾਮੀ ਰਾਸ਼ੀ ਪੁਲਿਸ ਦੀ ਮਦਦ ਕਰਨ ਵਾਲੇ ਅਜਿਹੇ ਲੋਕਾਂ ਨੂੰ ਦਿਤੀ ਜਾਂਦੀ ਹੈ। ਪਿਛਲੇ ਸਾਲ ਦਿੱਲੀ ਪੁਲਿਸ ਨੇ ਆਮ ਲੋਕਾਂ ਦੀ ਇਸੇ ਤਰ੍ਹਾਂ ਦੀ ਮਦਦ ਨਾਲ ਵੱਡੀ ਸਫ਼ਲਤਾ ਹਾਸਲ ਕੀਤੀ ਸੀ। ਪੁਲਿਸ ਨੇ ਕਰੀਬ 110 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ 'ਤੇ ਕਰੀਬ 50 ਲੱਖ ਰੁਪਏ ਦਾ ਇਨਾਮ ਰਖਿਆ ਗਿਆ ਸੀ।

Golden chance to win prize fix the cases and get rewarded by delhi policeGolden chance to win prize fix the cases and get rewarded by delhi policeਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਬਹਾਦਰੀ ਵਿਖਾਉਣ ਵਾਲਿਆਂ ਨੂੰ ਵੀ ਇਨਾਮ ਦੇਣ ਦਾ ਐਲਾਨ ਕੀਤਾ ਹੈ। ਦਿੱਲੀ ਪੁਲਿਸ ਹੈਡਕੁਆਰਟਰ ਵਿਚ ਤੈਨਾਤ ਪੁਲਿਸ ਡਿਪਟੀ ਕਮਿਸ਼ਨਰ ਵਿਕਰਮਜੀਤ ਸਿੰਘ ਨੇ ਦਸਿਆ ਕਿ ਅਪਰਾਧ ਨੂੰ ਰੋਕਣ ਲਈ ਬਹਾਦਰੀ ਅਤੇ ਹਿੰਮਤ ਵਿਖਾਉਣ ਵਾਲੇ ਨਾਗਰਿਕਾਂ ਨੂੰ ਵੀ ਅਕਸਰ ਸਨਮਾਨਤ ਕੀਤਾ ਜਾਂਦਾ ਹੈ। ਇਨਾਮ ਦੀ ਇਹ ਰਾਸ਼ੀ 1000 ਤੋਂ ਲੈ ਕੇ 25,000 ਰੁਪਏ ਤਕ ਹੁੰਦੀ ਹੈ। ਉਨ੍ਹਾਂ ਦਸਿਆ ਕਿ ਪੁਲਿਸ ਦੀ ਇਸ ਕਵਾਇਦ ਦਾ ਮਕਸਦ ਲੋਕਾਂ ਨੂੰ ਜ਼ੁਰਮ ਦਾ ਮੁਕਾਬਲਾ ਕਰਨ ਲਈ ਪ੍ਰੇਰਿਤ ਕਰਨਾ ਹੈ। ਇਸ ਨਾਲ ਸਮਾਜ 'ਚੋਂ ਡਰ ਦਾ ਮਾਹੌਲ ਖ਼ਤਮ ਕਰਨ ਵਿਚ ਵੀ ਮਦਦ ਮਿਲੇਗੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement