
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਏਮਸ ਦੇ ਨਿਵਾਸੀ ਡਾਕਟਰਾਂ ਨੇ ਖੁੱਲ੍ਹਾ ਖ਼ਤ ਲਿਖ ਕੇ ਵਿਰੋਧ ਜਤਾਇਆ ਹੈ।
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਏਮਸ ਦੇ ਨਿਵਾਸੀ ਡਾਕਟਰਾਂ ਨੇ ਖੁੱਲ੍ਹਾ ਖ਼ਤ ਲਿਖ ਕੇ ਵਿਰੋਧ ਜਤਾਇਆ ਹੈ। ਉਨ੍ਹਾਂ ਅਪਣੇ ਪੱਤਰ ਵਿਚ ਲਿਖਿਆ ਹੈ ਕਿ ਵਿਦੇਸ਼ੀ ਧਰਤੀ 'ਤੇ ਅਜਿਹੇ ਬਿਆਨ ਮਨੋਬਲ ਨੂੰ ਤੋੜਨ ਵਰਗਾ ਹੈ। ਚੰਗੇ ਮਾੜੇ ਲੋਕ ਹਰ ਜਗ੍ਹਾ ਹਨ। ਉਹ ਤੁਹਾਡੇ ਮੰਤਰੀ ਮੰਡਲ ਤਕ 'ਚ ਹਨ ਪਰ ਸਾਰਿਆ ਨੂੰ ਇਕ ਹੀ ਤਰਾਜੂ 'ਤੇ ਤੋਲਣਾ ਠੀਕ ਨਹੀਂ।
PM Narendra Modiਪ੍ਰਧਾਨ ਮੰਤਰੀ ਮੋਦੀ ਨੇ ਲੰਦਨ ਵਿਚ ਡਾਕਟਰਾਂ ਦੀ ਮਹਿੰਗੀ ਦਵਾਈ ਲਿਖਣ ਨੂੰ ਲੈ ਕੇ ਫ਼ਾਰਮਾਸਿਊਟੀਕਲ ਕੰਪਨੀ ਅਤੇ ਡਾਕਟਰਾਂ 'ਚ ਗਠਜੋੜ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਮੈਡੀਕਲ ਭਾਈਚਾਰੇ ਵਿਚ ਇਸ ਦਾ ਵਿਰੋਧ ਹੋ ਰਿਹਾ ਹੈ। ਏਮਸ ਡਾਕਟਰ ਐਸੋਸੀਏਸ਼ਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਅਜਿਹਾ ਬਿਆਨ ਮੈਡੀਕਲ ਟੂਰਿਜ਼ਮ ਨੂੰ ਵੀ ਨੁਕਸਾਨ ਪਹੁੰਚਾਉਣ ਵਾਲੇ ਹਨ ਅਤੇ ਇਸ ਨਾਲ ਮਰੀਜ਼ ਅਤੇ ਡਾਕਟਰਾਂ ਦੇ ਸਬੰਧਾਂ 'ਤੇ ਵੀ ਇਸ ਦਾ ਮਾੜਾ ਅਸਰ ਪਵੇਗਾ।
PM Narendra Modiਨਾਲ ਹੀ ਅਪਣੇ 'ਤੇ ਦਬਾਅ ਨੂੰ ਲੈ ਕੇ ਡਾਕਟਰਾਂ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਪ੍ਰਧਾਨ ਮੰਤਰੀ ਜੀ ਇਕ ਦਿਨ ਲਈ ਸਾਡੀ ਪੋਸ਼ਾਕ ਪਹਿਨਣ ਅਤੇ ਡਾਕਟਰਾਂ ਨਾਲ ਇਕ ਦਿਨ ਸਰਕਾਰੀ ਹਸਪਤਾਲ ਵਿਚ ਬਿਤਾਉਣ। ਇਹ ਵੀ ਕਿਹਾ ਗਿਆ ਹੈ ਕਿ ਅਜਿਹੀ ਪਹਿਲੀ ਘਟਨਾ ਹੈ ਜਦੋਂ ਕਿਸੇ ਪ੍ਰਧਾਨ ਮੰਤਰੀ ਨੇ ਵਿਦੇਸ਼ੀ ਧਰਤੀ ਤੋਂ ਇਸ ਤਰ੍ਹਾਂ ਦਾ ਬਿਆਨ ਦਿਤਾ ਹੈ।