ਕੇਵਾਈਸੀ ਲਈ ਆਧਾਰ ਨੂੰ ਬੈਂਕ ਖਾਤੇ ਨਾਲ ਜੋੜਨਾ ਲਾਜ਼ਮੀ : ਆਰਬੀਆਈ
Published : Apr 23, 2018, 3:04 pm IST
Updated : Apr 23, 2018, 3:04 pm IST
SHARE ARTICLE
RBI makes Aadhaar linking of bank accounts mandatory
RBI makes Aadhaar linking of bank accounts mandatory

ਰਿਜ਼ਰਵ ਬੈਂਕ ਨੇ ‘ਅਪਣੇ ਗਾਹਕ ਨੂੰ ਜਾਣੋ' (ਕੇਵਾਈਸੀ) ਦੇ ਸੋਧੇ ਦਿਸ਼ਾ-ਨਿਰਦੇਸ਼ਾਂ ਤਹਿਤ ਜੈਵਿਕ ਪਹਿਚਾਣ ਪੱਤਰ ਆਧਾਰ ਨੂੰ ਬੈਂਕ ਖਾਤੇ ਨਾਲ ਜੋੜਨਾ ਲਾਜ਼ਮੀ ਕਰ ਦਿਤਾ ਹੈ।

ਮੁੰਬਈ : ਰਿਜ਼ਰਵ ਬੈਂਕ ਨੇ ‘ਅਪਣੇ ਗਾਹਕ ਨੂੰ ਜਾਣੋ' (ਕੇਵਾਈਸੀ) ਦੇ ਸੋਧੇ ਦਿਸ਼ਾ-ਨਿਰਦੇਸ਼ਾਂ ਤਹਿਤ ਜੈਵਿਕ ਪਹਿਚਾਣ ਪੱਤਰ ਆਧਾਰ ਨੂੰ ਬੈਂਕ ਖਾਤੇ ਨਾਲ ਜੋੜਨਾ ਲਾਜ਼ਮੀ ਕਰ ਦਿਤਾ ਹੈ। ਹਾਲਾਂਕਿ ਆਧਾਰ ਦੀ ਜ਼ਰੂਰਤ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਚਲ ਰਹੇ ਮਾਮਲੇ 'ਚ ਅੰਤਮ ਫ਼ੈਸਲੇ 'ਤੇ ਨਿਰਭਰ ਕਰੇਗੀ। ਰਿਜ਼ਰਵ ਬੈਂਕ ਨੇ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿਤੀ ਹੈ। ਹਾਲੇ ਤਕ ਕੇਵਾਈਸੀ ਲਈ ਗਾਹਕ ਦਾ ਇਕ ਤਾਜ਼ਾ ਫ਼ੋਟੋ ਅਤੇ ਇਨਕਮ ਟੈਕਸ ਵਿਭਾਗ ਦੁਆਰਾ ਜਾਰੀ ਸਥਾਈ ਖਾਤਾ ਨੰਬਰ (ਪੈਨ) ਦੀ ਕਾਪੀ ਅਤੇ ਪਤੇ ਦੇ ਸਬੂਤ ਲਈ ਅਧਿਕਾਰਿਕ ਤੌਰ 'ਤੇ ਪ੍ਰਮਾਣਕ ਦਸਤਾਵੇਜ਼ (ਓਵੀਡੀ) ਮੰਨਿਆ ਜਾਂਦਾ ਸੀ।

RBI makes Aadhaar linking of bank accounts mandatoryRBI makes Aadhaar linking of bank accounts mandatoryਰਿਜ਼ਰਵ ਬੈਂਕ ਨੇ ਸੋਧੇ ਦਿਸ਼ਾ-ਨਿਰਦੇਸ਼ ਵਿਚ ਕਿਹਾ ਹੈ, ‘‘ਜੈਵਿਕ ਪਹਿਚਾਣ ਪੱਤਰ ਲਈ ਐਪਲੀਕੇਸ਼ਨ ਕਰਨ ਦੇ ਅੱਖਰ ਹਰ ਵਿਅਕਤੀ ਨੂੰ ਆਧਾਰ ਗਿਣਤੀ ਅਤੇ ਪੈਨ ਜਾਂ ਫ਼ਾਰਮ 60 ਪ੍ਰਾਪਤ ਕਰਨ ਦੀ ਜ਼ਰੂਰਤ ਹੋਵੇਗੀ।’’ ਸੂਤਰਾਂ ਨੇ ਕਿਹਾ ਕਿ ਇਸ ਕਦਮ ਨਾਲ ਬੈਂਕਿੰਗ ਸੇਵਾਵਾਂ ਲਈ ਭਰੋਸੇ ਦਾ ਮਾਹੌਲ ਤਿਆਰ ਹੋਵੇਗਾ।

RBI makes Aadhaar linking of bank accounts mandatoryRBI makes Aadhaar linking of bank accounts mandatoryਰਿਜ਼ਰਵ ਬੈਂਕ ਨੇ ਕਿਹਾ ਕਿ ਜੰਮੂ ਕਸ਼ਮੀਰ, ਅਸਾਮ ਅਤੇ ਮੇਘਾਲਿਆ ਵਿਚ ਰਹਿਣ ਵਾਲੇ ਲੋਕ ਜੋ ਆਧਾਰ ਜਾਂ ਆਧਾਰ ਰਜਿਸਟ੍ਰੇਸ਼ਨ ਐਪਲੀਕੇਸ਼ਨ ਨਹੀਂ ਦਿੰਦੇ ਬੈਂਕ ਉਨ੍ਹਾਂ ਨੂੰ ਪਹਿਚਾਣ ਅਤੇ ਪਤੇ ਲਈ ਓਵੀਡੀ ਅਤੇ ਤਾਜ਼ਾ ਫ਼ੋਟੋ ਮੰਗ ਸਕਦੇ ਹਨ। ਉਸ ਨੇ ਕਿਹਾ ਕਿ ਜੋ ਲੋਕ ਭਾਰਤ ਦੇ ਰਹਿਣ ਵਾਲੇ ਨਹੀਂ ਹਨ ਜਾਂ ਜੋ ਆਧਾਰ ਹਾਸਲ ਕਰਨ ਦੇ ਪਾਤਰ ਨਹੀਂ ਹਨ ਉਨ੍ਹਾਂ ਤੋਂ ਵੀ ਆਧਾਰ ਨਹੀਂ ਮੰਗਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement