
ਭਾਰਤ ਵਿਚ ਇਸ ਸਮੇਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਦੋ ਪੜਾਵਾਂ ਵਿਚ 40 ਦਿਨਾਂ ਦਾ ਲੌਕਡਾਊਨ ਹੈ
ਨਵੀਂ ਦਿੱਲ਼ੀ: ਭਾਰਤ ਵਿਚ ਇਸ ਸਮੇਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਦੋ ਪੜਾਵਾਂ ਵਿਚ 40 ਦਿਨਾਂ ਦਾ ਲੌਕਡਾਊਨ ਹੈ ਅਤੇ ਲੋਕ ਜਲਦ ਤੋਂ ਜਲਦ 3 ਮਈ ਦਾ ਇੰਤਜ਼ਾਰ ਕਰ ਰਹੇ ਹਨ, ਕਿ ਦੇਸ਼ ਵਿਚ ਲੌਕਡਾਊਨ ਖਤਮ ਹੋਵੇ ਤੇ ਉਹ ਬਾਹਰ ਆਉਣ।
File Photo
ਪਰ ਦੁਨੀਆ ਦੀ ਪ੍ਰਮੁੱਖ ਮੈਡੀਕਲ ਜਰਨਲ ਲਾਂਸੈੱਟ ਦੇ ਮੁੱਖ ਸੰਪਾਦਕ ਰਿਚਰਡ ਹਾਰਟਨ ਦਾ ਕਹਿਣਾ ਹੈ ਕਿ ਭਾਰਤ ਨੂੰ ਲੌਕਡਾਊਨ ਹਟਾਉਣ ਲਈ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ, ਬਲਕਿ ਘੱਟੋ ਘੱਟ 10 ਹਫ਼ਤਿਆਂ ਲਈ ਲੌਕਡਾਊਨ ਕੀਤਾ ਜਾਣਾ ਚਾਹੀਦਾ ਹੈ। ਭਾਰਤ ਵਿਚ ਇਸ ਸਮੇਂ ਲੌਕਡਾਊਨ ਦਾ ਦੂਜਾ ਪੜਾਅ ਚੱਲ਼ ਰਿਹਾ ਹੈ, ਜੋ 3 ਮਈ ਨੂੰ ਖਤਮ ਹੋਵੇਗਾ।
file photo
ਲੋਕਾਂ ਨੂੰ ਉਮੀਦ ਹੈ ਕਿ ਉਹ 3 ਮਈ ਤੋਂ ਬਾਅਦ ਘਰਾਂ ਤੋਂ ਬਾਹਰ ਨਿਕਲਣਗੇ। ਹਾਲਾਂਕਿ ਮੀਡੀਆ ਰਿਪੋਰਟ ਅਨੁਸਾਰ ਰਿਚਰਡ ਹਾਰਟਨ ਨੇ ਸੁਝਾਅ ਦਿੱਤਾ ਕਿ ਭਾਰਤ ਨੂੰ ਲੌਕਡਾਊਨ ਹਟਾਉਣ ਵਿਚ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਅਤੇ ਉਸ ਨੂੰ ਘੱਟੋ-ਘੱਟ 10 ਹਫ਼ਤੇ ਲੌਕਡਾਊਨ ‘ਤੇ ਵਿਚਾਰ ਕਰਨਾ ਚਾਹੀਦਾ ਹੈ।
Photo
ਉਹਨਾਂ ਨੇ ਕਿਹਾ ਕਿ ਕਿਸੇ ਵੀ ਦੇਸ਼ ਵਿਚ ਇਹ ਮਹਾਮਾਰੀ ਹਮੇਸ਼ਾਂ ਲਈ ਨਹੀਂ ਹੈ। ਇਹ ਅਪਣੇ ਆਪ ਹੀ ਖਤਮ ਹੋ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਭਾਰਤ ਵਿਚ 10 ਹਫ਼ਤੇ ਦਾ ਲੌਕਡਾਊਨ ਸਫਲ ਹੁੰਦਾ ਹੈ ਤਾਂ ਨਿਸ਼ਚਿਤ ਤੌਰ ‘ਤੇ ਇਹ ਮਹਾਮਾਰੀ ਖਤਮ ਹੋ ਜਾਵੇਗੀ। ਇਸ ਤੋਂ ਬਾਅਦ ਚੀਜ਼ਾਂ ਫਿਰ ਤੋਂ ਆਮ ਦੀ ਤਰ੍ਹਾਂ ਹੋ ਜਾਣਗੀਆਂ।
File Photo
ਉਹਨਾਂ ਨੇ ਸੁਝਾਅ ਦਿੱਤਾ ਕਿ ਸਾਨੂੰ ਸਰੀਰਕ ਦੂਰੀ ਬਣਾ ਕੇ ਰੱਖਣੀ ਪਵੇਗੀ ਤੇ ਮਾਸਕ ਪਾ ਕੇ ਰੱਖਣਾ ਪਵੇਗਾ। ਇਸ ਦੇ ਨਾਲ ਹੀ ਨਿੱਜੀ ਤੌਰ ‘ਤੇ ਹਾਈਜੀਨ ਨੂੰ ਲੈ ਕੇ ਬੇਹੱਦ ਸਤਰਕ ਰਹਿਣਾ ਪੈ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਜਲਦਬਾਜ਼ੀ ਕੀਤੀ ਗਈ ਤਾਂ ਇਸ ਬਿਮਾਰੀ ਦਾ ਦੂਜਾ ਪੜਾਅ ਸ਼ੁਰੂ ਹੋ ਜਾਵੇਗਾ, ਜੋ ਪਹਿਲਾਂ ਦੀ ਤੁਲਨਾ ਵਿਚ ਖ਼ਰਾਬ ਹੋ ਸਕਦਾ ਹੈ।