
ਹੁਣ ਤਕ ਕਿਸੇ ਦੇਸ਼ ਵਿਚ ਦਰਜ ਸੱਭ ਤੋਂ ਜ਼ਿਆਦਾ ਅੰਕੜੇ ਸਾਹਮਣੇ ਆਏ
ਨਵੀਂ ਦਿੱਲੀ : ਦੇਸ਼ ’ਚ ਵੀਰਵਾਰ ਨੂੰ ਕੋਵਿਡ 19 ਦੇ ਹੁਣ ਤਕ ਦੇ ਸੱਭ ਤੋਂ ਵੱਧ 3.32 ਲੱਖ ਤੋਂ ਵੱਧ ਮਾਮਲੇ ਆਉਣ ਦੇ ਨਾਲ ਹੀ ਪੀੜਤਾਂ ਦੀ ਗਿਣਤੀ ਵੱਧ ਕੇ 1,62,63,695 ਹੋ ਗਈ। ਦੁਨੀਆ ਦੇ ਕਿਸੇ ਵੀ ਦੇਸ਼ ’ਚ ਇਕ ਦਿਨ ’ਚ ਕੋਰੋਨਾ ਵਾਇਰਸ ਦਾ ਇਹ ਸੱਭ ਤੋਂ ਵੱਧ ਅੰਕੜਾ ਹੈ।
India reports 3,32,730 new #COVID19 cases, 2,263 deaths and 1,93,279 discharges in the last 24 hours, as per Union Health Ministry
— ANI (@ANI) April 23, 2021
Total cases: 1,62,63,695
Total recoveries: 1,36,48,159
Death toll: 1,86,920
Active cases: 24,28,616
Total vaccination: 13,54,78,420 pic.twitter.com/LKQMB5pUOE
ਕੇਂਦਰੀ ਸਿਹਤ ਮੰਤਰਾਲੇ ਦੇ ਸਵੇਰੇ ਦੇ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ਵਿਚ ਲਾਗ ਦੇ 3,32,730 ਨਵੇਂ ਮਾਮਲੇ ਸਾਹਮਣੇ ਆਏ ਜਦਕਿ 2263 ਹੋਰ ਮਰੀਜ਼ਾ ਦੀ ਮੌਤ ਹੋ ਜਾਣ ਦੇ ਨਾਲ ਹੁਣ ਤਕ ਇਸ ਮਹਾਂਮਾਰੀ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 1,86,920 ਹੋ ਗਈ ਹੈ।
Coronavirus
ਲਗਾਤਾਰ 44ਵੇਂ ਦਿਨ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ ਅਤੇ ਇਹ 24,28,616 ਹੋ ਗਈ ਹੈ। ਲਾਗ ਤੋਂ ਠੀਕ ਹੋਏ ਲੋਕਾਂ ਦੀ ਗਿਣਤੀ : 1,36,48,159 ਹੋ ਗਈ ਹੈ।
corona case