
ਆਕਸੀਜਨ ਪਲਾਂਟ ਦੇ ਬਾਹਰ 24-48 ਘੰਟਿਆਂ ਲਈ ਖੜ੍ਹੇ ਰਹਿੰਦੇ ਹਨ ਤਾਂ ਜੋ ਉਹਨਾਂ ਨੂੰ ਆਪਣੇ ਅਜ਼ੀਜ਼ਾਂ ਨੂੰ ਬਚਾਉਣ ਲਈ ਆਕਸੀਜਨ ਮਿਲ ਜਾਵੇ।
ਭੋਪਾਲ- ਦੇਸ਼ ਕੋਰੋਨਾ ਵਾਇਰਸ ਰਿਕਾਰਡ ਤੋੜ ਮਰੀਜ਼ਾਂ ਦੇ ਨਾਲ-ਨਾਲ ਆਕਸੀਜਨ ਦੀ ਘਾਟ ਦੇ ਸੰਕਟ ਦਾ ਸਾਹਮਣਾ ਵੀ ਕਰ ਰਿਹਾ ਹੈ, ਇਸ ਦੌਰਾਨ ਸਰਕਾਰ ਦੇ ਮੰਤਰੀਆਂ ਦੇ ਸੰਵੇਦਨਸ਼ੀਲ ਬਿਆਨਾਂ ਨੂੰ ਲੈ ਕੇ ਲੋਕਾਂ ਵਿਚ ਹਲਚਲ ਮੱਚੀ ਹੋਈ ਹੈ। ਅਜਿਹਾ ਹੀ ਕੁਝ ਕਰਨਾਟਕ ਵਿਚ ਦੇਖਣ ਨੂੰ ਮਿਲਿਆ ਹੈ ਜਦੋਂ ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ ਨੇ ਆਕਸੀਜਨ ਨੂੰ ਲੈ ਕੇ ਸਵਾਲ ਕਰ ਰਹੇ ਇੱਕ ਨੌਜਵਾਨ ਨੂੰ ਥੱਪੜ ਮਾਰਨ ਦੀ ਗੱਲ ਕਹਿ ਦਿੱਤੀ।
Oxygen Cylinder
ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼, ਮਹਾਰਾਸ਼ਟਰ ਹੀ ਨਹੀਂ ਬਲਕਿ ਯੂਪੀ ਅਤੇ ਦਿੱਲੀ ਵਿਚ ਵੀ ਕੋਰੋਨਾ ਮਰੀਜ਼ ਆਕਸੀਜਨ ਦੇ ਭਾਰੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਮਰੀਜ਼ਾਂ ਦੇ ਪਰਿਵਾਰਕ ਮੈਂਬਰ ਲਾਈਨਾਂ ਲਗਾ ਕੇ ਆਕਸੀਜਨ ਪਲਾਂਟ ਦੇ ਬਾਹਰ 24-48 ਘੰਟਿਆਂ ਲਈ ਖੜ੍ਹੇ ਰਹਿੰਦੇ ਹਨ ਤਾਂ ਜੋ ਉਹਨਾਂ ਨੂੰ ਆਪਣੇ ਅਜ਼ੀਜ਼ਾਂ ਨੂੰ ਬਚਾਉਣ ਲਈ ਆਕਸੀਜਨ ਮਿਲ ਜਾਵੇ।
Prahlad Singh Patel
ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ ਨੇ ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ ਦੇ ਇਕ ਪਰਿਵਾਰ ਮੈਂਬਰ ਦੁਆਰਾ ਆਕਸੀਜਨ ਦੀ ਘਾਟ ਦੀ ਸ਼ਿਕਾਇਤ ਕੀਤੀ ਜਾ ਰਹੀ ਸੀ ਤੇ ਜਦੋਂ ਵਿਅਕਤੀ ਇਹ ਸਭ ਸ਼ਿਕਾਇਤ ਕਰ ਰਿਹਾ ਸੀ ਤਾਂ ਸਭ ਕੈਮਰੇ ਵਿਚ ਰਿਕਾਰਡ ਹੋ ਗਿਆ। ਮੰਤਰੀ ਦੇ ਦਫ਼ਤਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰੀ ਮੰਤਰੀ ਨੇ ਡਾਕਟਰਾਂ ਅਤੇ ਨਰਸਾਂ ਖਿਲਾਫ਼ ਬੋਲਣ ਵਾਲੇ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ।
oxygen cylinder
ਵਾਇਰਲ ਹੋ ਰਹੀ ਵੀਡੀਓ ਵਿੱਚ, ਨੌਜਵਾਨ ਕਹਿ ਰਿਹਾ ਸੀ, ਇਹ ਸਭ ਸਾਨੂੰ ਬੇਵਕੂਫ ਬਣਾ ਰਹੇ ਹਨ। 36 ਘੰਟੇ ਹੋ ਗਏ ਹਨ, ਇਹ ਕਹਿ ਰਹੇ ਹਨ ਕਿ ਸਿਲੰਡਰ ਦੇਣਗੇ, ਇਹ ਸਾਫ਼-ਸਾਫ਼ ਕਿਉਂ ਨਹੀਂ ਕਹਿ ਦਿੰਦੇ ਕਿ ਆਕਸੀਜਨ ਨਹੀਂ ਹੈ। ਵਿਅਕਤੀ ਵੱਲੋਂ ਸ਼ਿਕਾਇਤ ਕੀਤੇ ਜਾਣ ਤੋਂ ਨਾਰਾਜ਼ ਮੰਤਰੀ ਨੇ ਕਿਹਾ ਕਿ ''ਅਜਿਹਾ ਬੋਲੇਗਾ ਤਾਂ ਦੋ ਖਾਏਗਾ''। ਇਸ ਤੋਂ ਬਾਅਦ ਵਿਅਕਤੀ ਨੇ ਕਿਹਾ ਕਿ ਅਸੀਂ ਖਾਵਾਂਗੇ ਸਰ, ਮੇਰੀ ਮਾਂ ਇੱਥੇ ਪਈ ਹੈ।
Prahlad Singh Patel
ਇਸ 'ਤੇ ਮੰਤਰੀ ਨੇ ਕਿਹਾ ਕਿ ਕੀ ਤੈਨੂੰ ਆਕਸੀਜਨ ਦੇਣ ਲਈ ਕਿਸੇ ਨੇ ਮਨ੍ਹਾਂ ਕੀਤਾ ਹੈ। ਇਸ ਤੋਂ ਬਾਅਦ ਵਿਅਕਤੀ ਨੇ ਕਿਹਾ ਕਿ ਹਾਂ ਮਨ੍ਹਾ ਕੀਤਾ ਹੈ ਸਿਰਫ਼ 5 ਮਿੰਟ ਲਈ ਹੀ ਆਕਸੀਜਨ ਦਿੱਤੀ ਗਈ ਹੈ। ਜੇ ਆਕਸੀਜਨ ਦਾ ਇੰਤਜ਼ਾਮ ਨਹੀਂ ਹੋ ਪਾ ਰਿਹਾ ਤਾਂ ਹਸਪਤਾਲ ਮਨ੍ਹਾਂ ਕਰ ਦੇਣਗੇ। ਆਕਸੀਜਨ ਦੀ ਸਪਲਾਈ ਅਤੇ ਉਸ ਦੀ ਉਪਲੱਬਧਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇਕ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਵਿਚ ਆਕਸੀਜਨ ਦੀ ਸਪਲਾਈ ਦੀ ਉੱਪਲੱਬਧਾ ਵਧਾਉਣ ਦੇ ਤਰੀਕਿਆਂ ਤੇ ਚਰਚਾ ਕੀਤੀ ਗਈ ਸੀ।