ਜਾਪਾਨ 'ਚ ਵੱਡਾ ਹਾਦਸਾ, ਸੈਲਾਨੀਆਂ ਨਾਲ ਭਰੀ ਕਿਸ਼ਤੀ ਡੁੱਬੀ, 26 ਲੋਕ ਲਾਪਤਾ
Published : Apr 23, 2022, 8:45 pm IST
Updated : Apr 23, 2022, 8:45 pm IST
SHARE ARTICLE
PHOTO
PHOTO

ਕਿਸ਼ਤੀ ਵਿੱਚ ਜ਼ਿਆਦਾਤਰ ਵਿਦੇਸ਼ੀ ਸੈਲਾਨੀ ਸਨ ਸਵਾਰ

 

ਟੋਕਿਓ : ਜਾਪਾਨ ਵਿੱਚ ਸ਼ਨੀਵਾਰ ਨੂੰ ਇੱਕ ਟੂਰ ਕਿਸ਼ਤੀ ਲਾਪਤਾ ਹੋ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ 7 ਘੰਟਿਆਂ ਤੱਕ ਚੱਲੇ ਵੱਡੇ ਬਚਾਅ ਕਾਰਜ ਤੋਂ ਬਾਅਦ ਵੀ ਇਸ ਕਿਸ਼ਤੀ ਦਾ ਪਤਾ ਨਹੀਂ ਲੱਗ ਸਕਿਆ। ਮੰਨਿਆ ਜਾ ਰਿਹਾ ਹੈ ਕਿ ਕਿਸ਼ਤੀ ਡੁੱਬ ਗਈ ਹੈ ਅਤੇ ਕਿਸੇ ਦੇ ਬਚਣ ਦੀ ਉਮੀਦ ਨਹੀਂ ਹੈ। ਇਹ ਘਟਨਾ ਪੱਛਮੀ ਪਾਸੇ ਸ਼ਿਰਾਤਾਕੇਕੋ ਅਤੇ ਉੱਤਰੀ ਪਾਸੇ ਹੋਕਾਈਡੋ ਦੇ ਸਮੁੰਦਰ ਵਿੱਚ ਵਾਪਰੀ। ਕਿਸ਼ਤੀ ਵਿੱਚ ਜ਼ਿਆਦਾਤਰ ਵਿਦੇਸ਼ੀ ਸੈਲਾਨੀ ਸਵਾਰ ਸਨ।

 

PHOTOPHOTO

 

ਜਿਸ 'ਚ 26 ਲੋਕ ਸਵਾਰ ਸਨ। ਜਾਪਾਨ ਦੇ ਤੱਟ ਰੱਖਿਅਕਾਂ ਨੇ ਇਹ ਜਾਣਕਾਰੀ ਦਿੱਤੀ। ਤੱਟ ਰੱਖਿਅਕਾਂ ਨੇ ਦੱਸਿਆ ਕਿ 7 ਘੰਟੇ ਤੱਕ 6 ਕਿਸ਼ਤੀਆਂ ਅਤੇ ਚਾਰ ਜਹਾਜ਼ਾਂ ਦੀ ਮਦਦ ਨਾਲ ਡੂੰਘਾਈ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ, ਇਸ ਦੇ ਬਾਵਜੂਦ ਕੋਈ ਜ਼ਿੰਦਾ ਨਹੀਂ ਮਿਲਿਆ। ਤੱਟ ਰੱਖਿਅਕ ਨੇ ਦੱਸਿਆ ਕਿ 19 ਟਨ ਵਜ਼ਨ ਵਾਲੇ ਕਾਜ਼ੂ-1 ਨੇ ਦੁਪਹਿਰ ਦੇ ਤੁਰੰਤ ਬਾਅਦ ਐਮਰਜੈਂਸੀ ਸੰਦੇਸ਼ ਦਿੱਤਾ ਸੀ ਕਿ ਕਿਸ਼ਤੀ 'ਚ ਪਾਣੀ ਭਰਨ ਕਾਰਨ ਡੁੱਬ ਗਈ ਅਤੇ ਉਹ ਇਕ ਪਾਸੇ ਝੁਕ ਗਈ ਸੀ।

 

PHOTOPHOTO

ਉਨ੍ਹਾਂ ਦੱਸਿਆ ਕਿ ਕਿਸ਼ਤੀ ਤੋਂ ਮਿਲੇ ਸੰਕੇਤ ਮੁਤਾਬਕ ਇਹ ਘਟਨਾ ਉਸ ਸਮੇਂ ਹੋਈ ਜਦ ਕਿਸ਼ਤੀ ਉੱਤਰੀ ਟਾਪੂ ਹਕੀਯਾਦੋ ਦੇ ਉੱਤਰੀ ਸ਼ਿਰੇਤੋਕੋ ਪ੍ਰਾਇਦੀਪ ਤੋਂ ਰਵਾਨਾ ਹੋਈ ਸੀ। ਜਾਣਕਾਰੀ ਮੁਤਾਬਿਕ ਘਟਨਾ ਸ਼ਨੀਵਾਰ ਸਵੇਰੇ 9 ਵਜੇ ਦੇ ਕਰੀਬ ਵਾਪਰੀ। ਇੱਕ ਸੈਲਾਨੀ ਕਿਸ਼ਤੀ ਪੱਛਮੀ ਪਾਸੇ ਸ਼ਿਰਾਤਾਕੇ ਅਤੇ ਉੱਤਰੀ ਪਾਸੇ ਹੋਕਾਈਡੋ ਵਿਚਕਾਰ ਯਾਤਰਾ ਕਰ ਰਿਹਾ ਸੀ। ਦੌਰੇ ਨੂੰ ਤੱਟ ਰੱਖਿਅਕ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ ।

ਅਚਾਨਕ ਇਸ ਕਿਸ਼ਤੀ ਦਾ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ। ਤੱਟ ਰੱਖਿਅਕ ਅਤੇ ਸੰਕਟਕਾਲੀਨ ਬਚਾਅ ਦਲ ਮੌਕੇ 'ਤੇ ਪਹੁੰਚ ਗਏ, ਪਰ ਉਨ੍ਹਾਂ ਨੂੰ ਕੋਈ ਸੁਰਾਗ ਨਹੀਂ ਮਿਲਿਆ। ਮੰਨਿਆ ਜਾ ਰਿਹਾ ਹੈ ਕਿ ਕਿਸ਼ਤੀ ਡੁੱਬ ਗਈ ਹੈ ਅਤੇ ਕਿਸੇ ਦੇ ਬਚਣ ਦੀ ਉਮੀਦ ਨਹੀਂ ਹੈ। ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਜਦੋਂ ਕਿਸ਼ਤੀ ਲਾਪਤਾ ਹੋਈ, ਮੌਸਮ ਖਰਾਬ ਸੀ ਅਤੇ ਤੇਜ਼ ਹਵਾ ਨਾਲ ਲਹਿਰਾਂ ਬਹੁਤ ਉੱਚੀਆਂ ਉੱਠ ਰਹੀਆਂ ਸਨ।

Location: Japan, Tokyo-to, Tokyo

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement