Mukhtar Ansari Death: ਅੰਸਾਰੀ ਦੀ ਮੌਤ ਦਾ ਸੱਚ ਆਇਆ ਸਾਹਮਣੇ, ਵਿਸਰਾ ਰਿਪੋਰਟ 'ਚ ਹੈਰਾਨ ਕਰਨ ਵਾਲੇ ਖੁਲਾਸੇ
Published : Apr 23, 2024, 9:57 am IST
Updated : Apr 23, 2024, 9:57 am IST
SHARE ARTICLE
Mukhtar Ansari
Mukhtar Ansari

Mukhtar Ansari Death: ਕੀ ਮੁਖਤਾਰ ਅੰਸਾਰੀ ਨੂੰ ਜੇਲ 'ਚ ਦਿੱਤਾ ਗਿਆ ਜ਼ਹਿਰ ? ਵਿਸਰਾ ਰਿਪੋਰਟ ਆਈ ਸਾਹਮਣੇ

Mukhtar Ansari death Update: ਬਾਹੂਬਲੀ ਮੁਖਤਾਰ ਅੰਸਾਰੀ ਦੀ ਮੌਤ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੁਖਤਾਰ ਦੇ ਵਿਸਰਾ ਜਾਂਚ ਕੀਤੀ ਗਈ ਸੀ, ਜਿਸ ਵਿਚ ਕੋਈ ਜ਼ਹਿਰ ਨਹੀਂ ਮਿਲਿਆ। ਵਿਸਰਾ ਰਿਪੋਰਟ ਨੂੰ ਫਿਲਹਾਲ ਨਿਆਂਇਕ ਟੀਮ ਨੂੰ ਸੌਂਪ ਦਿੱਤਾ ਗਿਆ ਹੈ। ਹੁਣ ਜਾਂਚ ਟੀਮ ਪੂਰੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਸੌਂਪੇਗੀ।

ਮੁਖਤਾਰ ਅੰਸਾਰੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਜੇਲ 'ਚ ਜ਼ਹਿਰ ਦੇਣ ਦਾ ਆਰੋਪ ਲਗਾਇਆ ਸੀ, ਜਿਸ ਤੋਂ ਬਾਅਦ ਇਸ ਸਬੰਧ 'ਚ ਪ੍ਰਸ਼ਾਸਨਿਕ ਅਤੇ ਨਿਆਂਇਕ ਜਾਂਚ ਸ਼ੁਰੂ ਹੋਈ  ਸੀ। ਇਸ ਤੋਂ ਪਹਿਲਾਂ ਮੁਖਤਾਰ ਅੰਸਾਰੀ ਦੀ ਪੋਸਟ ਮਾਰਟਮ ਰਿਪੋਰਟ ਵਿੱਚ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਪੁਸ਼ਟੀ ਹੋਈ ਸੀ, ਜਿਸ ਦੇ ਬਾਵਜੂਦ ਜੇਲ੍ਹ ਵਿੱਚ ਜ਼ਹਿਰ ਦਿੱਤੇ ਜਾਣ ਦੇ ਆਰੋਪਾਂ ਦੀ ਵਜ੍ਹਾ ਕਾਰਨ ਵਿਸੇਰਾ ਨੂੰ ਜਾਂਚ ਲਈ ਲਖਨਊ ਭੇਜਿਆ ਗਿਆ ਸੀ।

 28 ਮਾਰਚ ਨੂੰ ਹੋਈ ਸੀ ਮੁਖਤਾਰ ਦੀ ਮੌਤ 


ਦੱਸ ਦੇਈਏ ਕਿ ਬਾਂਦਾ ਜੇਲ੍ਹ ਵਿੱਚ ਬੰਦ ਮੁਖਤਾਰ ਅੰਸਾਰੀ ਦੀ ਸਿਹਤ 28 ਮਾਰਚ ਨੂੰ ਵਿਗੜ ਗਈ ਸੀ। ਇਸ ਤੋਂ ਬਾਅਦ ਉਸ ਨੂੰ ਬਾਂਦਾ  ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਪਰ ਪਰਿਵਾਰਕ ਮੈਂਬਰਾਂ ਨੇ ਜ਼ਹਿਰ ਦੇਣ ਦਾ ਆਰੋਪ ਲਾਇਆ ਸੀ। ਇਸ ਤੋਂ ਬਾਅਦ 29 ਮਾਰਚ ਨੂੰ ਦੇਰ ਰਾਤ ਮੁਖਤਾਰ ਦੀ ਮ੍ਰਿਤਿਕ ਦੇਹ ਨੂੰ ਗਾਜ਼ੀਪੁਰ ਜੱਦੀ ਘਰ ਲਿਜਾਇਆ ਗਿਆ, ਜਿੱਥੇ 30 ਮਾਰਚ ਦੀ ਸਵੇਰ ਨੂੰ ਕਾਲੀਬਾਗ ਸ਼ਮਸ਼ਾਨਘਾਟ 'ਚ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਮੁਖਤਾਰ ਖ਼ਿਲਾਫ਼ 60 ਤੋਂ ਵੱਧ ਕੇਸ ਦਰਜ 

ਪਤਾ ਲੱਗਾ ਹੈ ਕਿ ਮੁਖਤਾਰ ਅੰਸਾਰੀ ਖਿਲਾਫ 60 ਤੋਂ ਵੱਧ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਅਗਵਾ, ਧੋਖਾਧੜੀ, ਗੁੰਡਾ ਐਕਟ, ਆਰਮਜ਼ ਐਕਟ, ਗੈਂਗਸਟਰ ਐਕਟ, ਸੀਐਲਏ ਐਕਟ ਅਤੇ ਐਨਐਸਏ ਸ਼ਾਮਲ ਹਨ। ਇਨ੍ਹਾਂ 'ਚੋਂ 8 ਮਾਮਲਿਆਂ 'ਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।

 ਕਿਵੇਂ ਹੁੰਦੀ ਹੈ ਵਿਸੇਰਾ ਜਾਂਚ ?

ਕਿਸੇ ਦੀ ਮੌਤ ਤੋਂ ਬਾਅਦ ਜੇਕਰ ਪੁਲਿਸ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਦੀ ਹੈ ਤਾਂ ਇਸ ਦੌਰਾਨ ਮ੍ਰਿਤਕ ਦੇ ਸਰੀਰ ਦੇ ਅੰਗਾਂ ਜਿਵੇਂ ਕਿ ਅੰਤੜੀ, ਦਿਲ, ਗੁਰਦਾ, ਜਿਗਰ ਆਦਿ ਦੇ ਸੈਂਪਲ ਲਏ ਜਾਂਦੇ ਹਨ, ਜਿਸ ਨੂੰ ਵਿਸਰਾ ਕਿਹਾ ਜਾਂਦਾ ਹੈ। ਜੇਕਰ ਕਿਸੇ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਜਾਂਦੀ ਹੈ। ਜੇਕਰ ਪੁਲਿਸ ਜਾਂ ਪਰਿਵਾਰ ਨੂੰ ਉਸਦੀ ਮੌਤ ਪਿੱਛੇ ਕਿਸੇ ਕਿਸਮ ਦਾ ਸ਼ੱਕ ਹੈ ਤਾਂ ਅਜਿਹੇ ਮਾਮਲਿਆਂ ਵਿੱਚ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵਿਸਰਾ ਦੀ ਜਾਂਚ ਕੀਤੀ ਜਾਂਦੀ ਹੈ।

 

Location: India, Uttar Pradesh

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement