
ਏਅਰ ਇੰਡੀਆ ਤੇ ਇੰਡੀਗੋ ਅੱਜ ਸ਼੍ਰੀਨਗਰ ਤੋਂ ਦਿੱਲੀ-ਮੁੰਬਈ ਲਈ ਵਿਸ਼ੇਸ਼ ਉਡਾਣਾਂ ਚਲਾਉਣਗੀਆਂ
ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ, ਅਕਾਸਾ ਏਅਰ ਅਤੇ ਇੰਡੀਗੋ ਨੇ ਟਿਕਟ ਰੱਦ ਕਰਨ ਅਤੇ ਰੀਸ਼ਡਿਊਲਿੰਗ ਚਾਰਜ ਮੁਆਫ਼ ਕਰ ਦਿਤੇ ਹਨ। ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ, ਅਕਾਸਾ ਏਅਰ ਤੇ ਇੰਡੀਗੋ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ 30 ਅਪ੍ਰੈਲ 2025 ਤੱਕ ਸ਼੍ਰੀਨਗਰ ਤੋਂ ਆਉਣ-ਜਾਣ ਵਾਲੀਆਂ ਆਪਣੀਆਂ ਉਡਾਣਾਂ ਲਈ ਬਦਲਾਅ ਅਤੇ ਰੱਦ ਕਰਨ ਦੀਆਂ ਫੀਸਾਂ ਮੁਆਫ਼ ਕਰ ਰਹੇ ਹਾਂ।
ਇਸ ਤੋਂ ਇਲਾਵਾ, ਏਅਰ ਇੰਡੀਆ ਅਤੇ ਇੰਡੀਗੋ 23 ਅਪ੍ਰੈਲ ਨੂੰ ਸ਼੍ਰੀਨਗਰ ਤੋਂ ਦਿੱਲੀ ਤੇ ਮੁੰਬਈ ਲਈ ਦੋ ਵਿਸ਼ੇਸ਼ ਉਡਾਣਾਂ ਵੀ ਚਲਾਉਣਗੀਆਂ। ਏਅਰ ਇੰਡੀਆ ਵਲੋਂ ਦਿਤੀ ਗਈ ਜਾਣਕਾਰੀ ਅਨੁਸਾਰ, ਇਹ ਉਡਾਣ ਸ਼੍ਰੀਨਗਰ ਤੋਂ ਦਿੱਲੀ ਲਈ ਸਵੇਰੇ 11:30 ਵਜੇ ਰਵਾਨਾ ਹੋਵੇਗੀ। ਸ਼੍ਰੀਨਗਰ ਤੋਂ ਮੁੰਬਈ ਲਈ ਦੁਪਹਿਰ 12:00 ਵਜੇ ਇਕ ਉਡਾਣ ਹੋਵੇਗੀ। ਅੱਤਵਾਦੀ ਹਮਲੇ ਵਿੱਚ 27 ਲੋਕਾਂ ਦੀ ਮੌਤ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਮੰਗਲਵਾਰ ਦੁਪਹਿਰ ਨੂੰ ਹੋਏ ਅੱਤਵਾਦੀ ਹਮਲੇ ਵਿੱਚ 27 ਲੋਕਾਂ ਦੀ ਮੌਤ ਹੋ ਗਈ।
ਮੰਗਲਵਾਰ ਦੁਪਹਿਰ 2.45 ਵਜੇ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਹੋਏ ਇਸ ਹਮਲੇ ਵਿੱਚ 20 ਤੋਂ ਵੱਧ ਲੋਕ ਜ਼ਖਮੀ ਹੋ ਗਏ। ਲਸ਼ਕਰ-ਏ-ਤੋਇਬਾ ਦੇ ਵਿੰਗ ਦ ਰੇਜ਼ਿਸਟੈਂਸ ਫਰੰਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਲਸ਼ਕਰ-ਏ-ਤੋਇਬਾ ਦੇ ਵਿੰਗ ਦ ਰੇਸਿਸਟੈਂਸ ਫਰੰਟ ਯਾਨੀ ਟੀਆਰਐਫ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਗੋਲੀਬਾਰੀ ਤੋਂ ਬਾਅਦ ਅੱਤਵਾਦੀ ਭੱਜ ਗਏ।
ਖੁਫੀਆ ਸੂਤਰਾਂ ਨੇ ਦੱਸਿਆ ਕਿ ਪਹਿਲਗਾਮ ਹਮਲੇ ਵਿੱਚ ਦੋ ਵਿਦੇਸ਼ੀ ਅੱਤਵਾਦੀ ਅਤੇ ਦੋ ਸਥਾਨਕ ਅੱਤਵਾਦੀ ਸ਼ਾਮਲ ਸਨ। ਇਸ ਦੌਰਾਨ, ਫੌਜ ਨੇ ਉੜੀ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਦੋ ਅੱਤਵਾਦੀਆਂ ਨੂੰ ਮਾਰ ਦਿਤਾ ਹੈ।