
ਇਕ ਮਸ਼ਹੂਰ ਚੈਨਲ ਦੇ ਮਸ਼ਹੂਰ ਟੀਵੀ ਐਂਕਰ ਨੇ ਚੋਣ ਸਰਗਰਮੀ ਵਿਚ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੀ ਜਗ੍ਹਾ ਸੰਨੀ ਲਿਓਨੀ ਦਾ ਨਾਮ ਲੈ ਦਿੱਤਾ।
ਨਵੀਂ ਦਿੱਲੀ: ਵੀਰਵਾਰ ਨੂੰ ਵੋਟਾਂ ਦੀ ਗਿਣਤੀ ਦੌਰਾਨ ਜਦੋਂ ਮੀਡੀਆ ਤੋਂ ਲੈ ਕੇ ਹਰ ਗਲੀ-ਮੁਹੱਲੇ ਅਤੇ ਸੋਸ਼ਲ ਮੀਡੀਆ 'ਤੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀਆਂ ਚਰਚਾਵਾਂ ਚੱਲ ਰਹੀਆਂ ਸਨ ਤਾਂ ਉਸੇ ਦੌਰਾਨ ਕੁੱਝ ਦੇਰ ਲਈ ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਟਵਿੱਟਰ 'ਤੇ ਟ੍ਰੈਂਡ ਕਰਨ ਲੱਗੀ। ਇਸ ਦੀ ਵਜ੍ਹਾ ਇਹ ਸੀ ਕਿ ਇਕ ਮਸ਼ਹੂਰ ਚੈਨਲ ਦੇ ਮਸ਼ਹੂਰ ਟੀਵੀ ਐਂਕਰ ਨੇ ਚੋਣ ਸਰਗਰਮੀ ਵਿਚ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਅਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਜਗ੍ਹਾ ਸੰਨੀ ਲਿਓਨੀ ਦਾ ਨਾਮ ਲੈ ਦਿੱਤਾ।
ਦੇਖਦੇ ਹੀ ਦੇਖਦੇ ਸੰਨੀ ਲਿਓਨੀ ਵੀ ਟਵਿੱਟਰ 'ਤੇ ਟ੍ਰੈਂਡ ਕਰਨ ਲੱਗੀ। ਜਦੋਂ ਇਸ ਸਾਰੇ ਮਾਜ਼ਰੇ ਦਾ ਪਤਾ ਅਦਾਕਾਰਾ ਸੰਨੀ ਲਿਓਨੀ ਨੂੰ ਲੱਗਿਆ ਤਾਂ ਉਹ ਵੀ ਪਿੱਛੇ ਨਹੀਂ ਰਹੀ। ਉਸ ਨੇ ਇਸ ਮਾਮਲੇ 'ਤੇ ਕੁਮੈਂਟ ਕਰਦੇ ਹੋਏ ਮੌਜ਼ ਲੈ ਲਈ। ਸੰਨੀ ਲਿਓਨੀ ਨੇ ਮਜ਼ਾਕੀਆ ਇਮੋਜ਼ੀ ਸੈਂਡ ਕਰਦੇ ਹੋਏ ਟਵਿੱਟਰ 'ਤੇ ਲਿਖਿਆ ''ਕਿੰਨੀਆਂ ਵੋਟਾਂ ਨਾਲ ਲੀਡ ਕਰ ਰਹੀ ਹਾਂ?''
ਇਸ ਕਲਿੱਪ ਦੇ ਸੋਸ਼ਲ ਮੀਡੀਆ 'ਤੇ ਆਉਣ ਦੀ ਦੇਰ ਸੀ ਕਿ ਟਵਿੱਟਰ ਯੂਜਰਸ ਨੇ ਟੀਵੀ ਐਂਕਰ ਨੂੰ ਨਿਸ਼ਾਨੇ 'ਤੇ ਲੈ ਲਿਆ ਅਤੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਪੂਜਾ ਨਾਂਅ ਦੀ ਇਕ ਲੜਕੀ ਨੇ ਟਵਿਟਰ 'ਤੇ ਲਿਖਿਆ ''ਸੰਨੀ ਲਿਓਨੀ ਲੀਡਿੰਗ ਇਨ...ਪਗਲਾ ਗਏ ਨੇ।''
ਚੌਕੀਦਾਰ ਨੀਰਵ ਮੋਦੀ ਨਾਂਅ ਦੇ ਇਕ ਯੂਜ਼ਰ ਨੇ ਲਿਖਿਆ ''ਸੰਨੀ ਲਿਓਨੀ ਗੁਰਦਾਸਪੁਰ ਤੋਂ ਲੀਡ ਕਰ ਰਹੀ ਐ...ਮੀਆ ਖ਼ਲੀਫ਼ਾ ਪਟਨਾ ਤੋਂ ਅਤੇ ਸ਼ਾਸ਼ਾ ਗ੍ਰੇਅ ਭੋਪਾਲ ਤੋਂ ਲੀਡ ਕਰ ਰਹੀ ਐ।'' ਇਕ ਹੋਰ ਟਵਿੱਟਰ ਯੂਜ਼ਰ ਨੇ ਲਿਖਿਆ ''ਲਗਦਾ ਐ ਕਿ ਐਨਡੀਏ ਦੇ ਸਾਰੇ ਨੇਤਾ ਮਿਲ ਕੇ ਜਿੰਨੇ ਰੋਮਾਂਚਿਤ ਨੇ, ਉਨ੍ਹਾਂ ਤੋਂ ਜ਼ਿਆਦਾ ਇਕੱਲੇ ਇਹ ਐਂਕਰ ਰੋਮਾਂਚਿਤ ਨੇ।'' ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਟਵਿੱਟਰ ਯੂਜ਼ਰਜ਼ ਨੇ ਐਂਕਰ 'ਤੇ ਨਿਸ਼ਾਨੇ ਸਾਧੇ, ਜੋ ਕਿ ਹਾਲੇ ਵੀ ਜਾਰੀ ਹਨ।