ਕੋਵੈਕਸੀਨ ਲਗਵਾਉਣ ਵਾਲੇ ਨਹੀਂ ਕਰ ਸਕਣਗੇ ਵਿਦੇਸ਼ ਯਾਤਰਾ
Published : May 23, 2021, 8:31 am IST
Updated : May 23, 2021, 8:34 am IST
SHARE ARTICLE
Covacin vaccinators will not be able to travel abroad
Covacin vaccinators will not be able to travel abroad

ਵਿਸ਼ਵ ਸਿਹਤ ਸੰਗਠਨ ਨੇ ‘ਕੋਵੈਕਸੀਨ’ ਨੂੰ ਖ਼ਾਸ ਸੂਚੀ ’ਚੋਂ ਬਾਹਰ ਰਖਿਆ

ਨਵੀਂ ਦਿੱਲੀ :  ਭਾਰਤ ਬਾਇਉਟੈਕ ਵਿਚ ਤਿਆਰ ‘ਕੋਵੈਕਸੀਨ’ ਦੇ ਟੀਕੇ ਲਗਵਾਉਣ ਵਾਲਿਆਂ ਨੂੰ ਫ਼ਿਲਹਾਲ ਵਿਦੇਸ਼ ਯਾਤਰਾ ਵਿਚ ਮੁਸ਼ਕਲ ਆ ਸਕਦੀ ਹੈ। ਖ਼ਬਰ ਹੈ ਕਿ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਐਮਰਜੈਂਸੀ ਯੂਜ਼ ਲਿਸਟਿੰਗ ਵਿਚ ਸ਼ਾਮਲ ਨਾ ਕੀਤੇ ਜਾਣ ਕਾਰਨ, ਤੁਹਾਨੂੰ ਦੂਜੇ ਦੇਸ਼ਾਂ ਵਿਚ ਦਾਖ਼ਲਾ ਲੈਣਾ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਦੇਸ਼ਾਂ ਨੇ ਟੀਕਾ ਪ੍ਰਾਪਤ ਕਰਨ ਵਾਲੇ ਯਾਤਰੀਆਂ ਲਈ ਨੀਤੀਆਂ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੁੱਝ ਦੇਸ਼ ਜਲਦੀ ਹੀ ਨਵੇਂ ਨਿਯਮਾਂ ਦਾ ਐਲਾਨ ਕਰਨ ਜਾ ਰਹੇ ਹਨ।

Corona VaccineCorona Vaccine

ਇਕ ਰੀਪੋਰਟ ਅਨੁਸਾਰ ਬਹੁਤ ਸਾਰੇ ਦੇਸ਼ ਸਿਰਫ਼ ਉਨ੍ਹਾਂ ਵੈਕਸੀਨ ਨੂੰ ਹੀ ਆਗਿਆ ਦੇ ਰਹੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਰੈਗੂਲੇਟਰਾਂ ਦੁਆਰਾ ਮਨਜ਼ੂਰ ਕੀਤਾ ਗਿਆ ਹੈ ਜਾਂ ਡਬਲਿਊਐਚਓ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਫ਼ਿਲਹਾਲ ਇਸ ਸੂਚੀ ਵਿਚ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੀ ਕੋਵੀਸ਼ਿਲਡ, ਮਾਡਰਨਾ, ਫ਼ਾਈਜ਼ਰ, ਐਸਟਰਾਜ਼ੇਨੇਕਾ (2), ਜੇਨਸੇਨ (ਯੂਐਸ ਅਤੇ ਨੀਦਰਲੈਂਡਜ਼) ਅਤੇ ਸੀਨੋਫ਼ਾਰਮ/ਬੀਬੀ ਆਈਪੀ ਦੇ ਨਾਮ ਸ਼ਾਮਲ ਹਨ।

 FlightFlight

ਸੰਗਠਨ ਨੇ ਹਾਲੇ ਤੱਕ ਕੋਵੈਕਸੀਨ ਨੂੰ ਈਯੂਐਲ ਵਿਚ ਸ਼ਾਮਲ ਨਹੀਂ ਕੀਤਾ। ਡਬਲਿਊਐਚਓ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਤੋਂ ਪਤਾ ਲਗਦਾ ਹੈ ਕਿ ਭਾਰਤ ਬਾਇਉਟੈਕ ਨੇ ਐਕਸਪ੍ਰੇਸ਼ਨ ਆਫ ਇੰਟਰੈਸਟ ਜਮ੍ਹਾਂ ਕੀਤਾ ਹੈ ਪਰ ਇਸ ਸਬੰਧੀ ਵਧੇਰੇ ਜਾਣਕਾਰੀ ਦੀ ਲੋੜ ਹੈ। ਡਬਲਿਊਐਚਓ ਨੇ ਕਿਹਾ ਹੈ ਕਿ ਬੈਠਕ ਮਈ-ਜੂਨ ਵਿਚ ਤੈਅ ਕੀਤੀ ਗਈ ਹੈ।

corona vaccinecorona vaccine

ਇਸ ਤੋਂ ਬਾਅਦ ਕੰਪਨੀ ਨੂੰ ਇਕ ਡੋਜ਼ੀਅਰ ਦਾਖ਼ਲ ਕਰਨਾ ਪਏਗਾ।  ਇਸ ਡੋਜ਼ੀਅਰ ਦੀ ਮਨਜ਼ੂਰੀ ਤੋਂ ਬਾਅਦ ਕੋਵੈਕਸੀਨ ਨੂੰ ਇਸ ਦੀ ਸੂਚੀ ਵਿਚ ਸ਼ਾਮਲ ਕਰਨ ਤੋਂ ਪਹਿਲਾਂ ਡਬਲਿਊਐਚਓ ਦੁਆਰਾ ਮੁਲਾਂਕਣ ਕੀਤਾ ਜਾਵੇਗਾ। ਇਸ ਤੋਂ ਬਾਅਦ ਟੀਕੇ ਨੂੰ ਈਯੂਐਲ ਵਿਚ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਹੁਣ ਇਸ ਸਮੇਂ ਦੌਰਾਨ ਹਰ ਕੰਮ ਵਿਚ ਹਫ਼ਤੇ ਲੱਗ ਸਕਦੇ ਹਨ। ਟੀਓਆਈ ਅਨੁਸਾਰ ਹਾਲੇ ਤਕ ਇਸ ਬਾਰੇ ਭਾਰਤ ਬਾਇਉਟੈਕ ਵਲੋਂ ਕੋਈ ਜਵਾਬ ਨਹੀਂ ਆਇਆ।

FlightFlight

ਇਮੀਗ੍ਰੇਸ਼ਨ ਮਾਹਰ ਵਿਕਰਮ ਸ਼ਰੌਫ਼ ਦਾ ਕਹਿਣਾ ਹੈ ਕਿ ਜੇ ਟੀਕਾ ਈਯੂਐਲ ਵਿਚ ਨਹੀਂ ਹੈ ਜਾਂ ਵਿਦੇਸ਼ਾਂ ਵਿਚ ਇਸ ਨੂੰ ਮਨਜ਼ੂਰੀ ਨਹੀਂ ਮਿਲਦੀ ਤਾਂ ਯਾਤਰੀ ਨੂੰ ਟੀਕਾ ਲਗਿਆ ਨਹੀਂ ਸਮਝਿਆ ਜਾਵੇਗਾ। ਇਸ ਵੇਲੇ ਭਾਰਤ ਵਿਚ ਕੋਵੈਕਸੀਨ ਅਤੇ ਕੋਵਿਸ਼ਿਲਡ ਦੀ ਆਗਿਆ ਹੈ। ਇਸ ਤੋਂ ਇਲਾਵਾ ਰੂਸੀ ਟੀਕਾ ਸਪੂਤਨਿਕ-ਵੀ ਵਰਤੋਂ ਲਈ ਤਿਆਰ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement