CM ਭੂਪੇਸ਼ ਨੇ ਦਿੱਤਾ ਆਦੇਸ਼, ਨੌਜਵਾਨ ਨੂੰ ਥੱਪੜ ਮਾਰਨ ਵਾਲੇ ਕਲੈਕਟਰ ਨੂੰ ਅਹੁਦੇ ਤੋਂ ਹਟਾਇਆ 
Published : May 23, 2021, 1:27 pm IST
Updated : May 23, 2021, 1:27 pm IST
SHARE ARTICLE
Chhattisgarh CM removes Collector seen slapping youth in viral video
Chhattisgarh CM removes Collector seen slapping youth in viral video

ਉਨ੍ਹਾਂ ਦੀ ਜਗ੍ਹਾ ਆਈ.ਏ.ਐੱਸ. ਗੌਰਵ ਕੁਮਾਰ ਸਿੰਘ ਨੂੰ ਨਵਾਂ ਜ਼ਿਲ੍ਹਾ ਅਧਿਕਾਰੀ ਬਣਾਇਆ ਗਿਆ ਹੈ।

ਰਾਏਪੁਰ- ਛੱਤੀਸਗੜ੍ਹ ਦੇ ਸਰਗੁਜਾ ਡਿਵੀਜ਼ਨ ਦੇ ਸੂਰਜਪੁਰ ਜ਼ਿਲ੍ਹੇ ਦੇ ਕਲੈਕਟਰ ਰਣਵੀਰ ਸ਼ਰਮਾ ਨੂੰ ਤੁਰੰਤ ਪ੍ਰਭਾਵ ਤੋਂ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਹ ਉਹੀ ਕਲੈਕਟਰ ਹਨ, ਜਿਨ੍ਹਾਂ ਨੇ ਲਾਕਡਾਊਨ ਦੌਰਾਨ ਦਵਾਈ ਲੈਣ ਨਿਕਲੇ ਇਕ ਨੌਜਵਾਨ ਦੀ ਜੰਮ ਕੇ ਕੁੱਟਮਾਰ ਕਰ ਦਿੱਤੀ ਸੀ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦਾ ਵੀਡੀਓ ਵਾਇਰਲ ਹੋਣ 'ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ।

File photo

ਉਨ੍ਹਾਂ ਦੀ ਜਗ੍ਹਾ ਆਈ.ਏ.ਐੱਸ. ਗੌਰਵ ਕੁਮਾਰ ਸਿੰਘ ਨੂੰ ਨਵਾਂ ਜ਼ਿਲ੍ਹਾ ਅਧਿਕਾਰੀ ਬਣਾਇਆ ਗਿਆ ਹੈ। ਬਘੇਲ ਨੇ ਟਵੀਟ ਕੀਤਾ,''ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਸੂਰਜਪੁਰ ਕਲੈਕਟਰ ਰਣਬੀਰ ਸ਼ਰਮਾ ਵਲੋਂ ਇਕ ਨੌਜਵਾਨ ਨਾਲ ਗਲਤ ਰਵੱਈਏ ਦਾ ਮਾਮਲਾ ਮੇਰੇ ਨੋਟਿਸ 'ਚ ਆਇਆ ਹੈ। ਇਹ ਬੇਹੱਦ ਦੁਖ਼ਦ ਅਤੇ ਨਿੰਦਾਯੋਗ ਹੈ। ਛੱਤੀਸਗੜ੍ਹ 'ਚ ਇਸ ਤਰ੍ਹਾਂ ਦੀ ਕੋਈ ਘਟਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਲੈਕਟਰ ਰਣਬੀਰ ਸ਼ਰਮਾ ਨੂੰ ਤੁਰੰਤ ਪ੍ਰਭਾਵ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।''

File photo

ਉਨ੍ਹਾਂ ਨੇ ਦੂਜੇ ਟਵੀਟ 'ਚ ਲਿਖਿਆ ਹੈ,''ਕਿਸੇ ਵੀ ਅਧਿਕਾਰੀ ਦਾ ਸਰਕਾਰੀ ਜੀਵਨ 'ਚ ਇਸ ਤਰ੍ਹਾਂ ਦਾ ਆਚਰਨ ਮਨਜ਼ੂਰ ਨਹੀਂ ਹੈ। ਇਸ ਘਟਨਾ ਤੋਂ ਦੁਖੀ ਹਾਂ। ਮੈਂ ਨੌਜਵਾਨ ਅਤੇ ਉਨ੍ਹਾਂ ਦੇ ਪਰਿਵਾਰ ਤੋਂ ਖੇਦ ਜ਼ਾਹਰ ਕਰਦਾ ਹਾਂ।'' ਦੱਸਣਯੋਗ ਹੈ ਕਿ ਸ਼ਨੀਵਾਰ ਦੁਪਹਿਰ ਲਾਕਡਾਊਨ ਦੌਰਾਨ ਇਕ ਨੌਜਵਾਨ ਦਵਾਈ ਦਾ ਪਰਚਾ ਲੈ ਕੇ ਦਵਾਈ ਲੈਣ ਮੈਡੀਕਲ ਸਟੋਰ ਜਾਣ ਲਈ ਨਿਕਲਿਆ ਸੀ।

ਇਸ ਵਿਚ ਕਲੈਕਟਰ ਰਣਬੀਰ ਸ਼ਰਮਾ ਦਲਬਲ ਨਾਲ ਲਾਕਡਾਊਨ ਦਾ ਮੁਆਇਨਾ ਕਰਨ ਨਿਕਲੇ। ਇਸ ਦੌਰਾਨ ਸੜਕਾਂ 'ਤੇ ਲੋਕਾਂ ਦੀ ਆਵਾਜਾਈ ਦੇਖ ਉਹ ਨਾਰਾਜ਼ ਹੋ ਗਏ। ਉਨ੍ਹਾਂ ਦੀ ਨਜ਼ਰ ਉਸ ਨੌਜਵਾਨ 'ਤੇ ਪਈ। ਆਪਣੇ ਨਾਲ ਚੱਲ ਰਹੇ ਸੁਰੱਖਿਆ ਮੁਲਾਜ਼ਮਾਂ ਨੂੰ ਕਹਿ ਕੇ ਉਨ੍ਹਾਂ ਨੇ ਨੌਜਵਾਨ ਨੂੰ ਰੁਕਵਾਇਆ ਅਤੇ ਉਸ ਨੂੰ ਪਹਿਲਾਂ ਇਕ ਥੱਪੜ ਮਾਰ ਦਿੱਤਾ। ਇਸ ਦੌਰਾਨ ਨੌਜਵਾਨ ਦਵਾਈ ਦੀ ਪਰਚੀ ਵੀ ਦਿਖਾਉਂਦਾ ਰਿਹਾ ਪਰ ਕਲੈਕਟਰ ਨੇ ਉਸ ਦੀ ਇਕ ਨਾ ਸੁਣੀ ਅਤੇ ਨੌਜਵਾਨ ਦਾ ਮੋਬਾਇਲ ਖੋਹ ਕੇ ਉਸ ਨੂੰ ਸੜਕ 'ਤੇ ਪਟਕ ਦਿੱਤਾ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement