ਡੇਰਾ ਛੱਡਣ ਸਮੇਂ ਭਾਵੁਕ ਹੋਇਆ ਸਾਰਾ ਪਰਿਵਾਰ
ਰੋਹਤਕ : ਸਿਰਸਾ ਸਥਿਤ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਧੀ ਅਤੇ ਜਵਾਈ ਡੇਰਾ ਛੱਡ ਕੇ ਵਿਦੇਸ਼ ਚਲੇ ਗਏ ਹਨ। ਯੂਰਪ ਪਹੁੰਚਣ ਤੋਂ ਬਾਅਦ ਡੇਰਾ ਮੁਖੀ ਦੀ ਧੀ ਅਮਰਪ੍ਰੀਤ ਨੇ ਆਪਣਾ ਘਰ ਛੱਡਣ 'ਤੇ ਦੁੱਖ ਪ੍ਰਗਟ ਕੀਤਾ ਹੈ। ਅਮਰਪ੍ਰੀਤ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਪੂਰਾ ਪਰਿਵਾਰ ਘਰੋਂ ਨਿਕਲਦੇ ਸਮੇਂ ਭਾਵੁਕ ਹੋ ਗਿਆ।
PHOTO
ਡੇਰਾ ਮੁਖੀ ਰਾਮ ਰਹੀਮ ਦੀ ਬੇਟੀ ਅਮਰਪ੍ਰੀਤ ਅਤੇ ਜਵਾਈ ਰੂਹ-ਏ-ਮੀਤ 18 ਮਈ ਨੂੰ ਵਿਦੇਸ਼ ਗਏ ਸਨ। ਅਮਰਪ੍ਰੀਤ ਨੇ ਯੂਰਪ ਪਹੁੰਚਣ ਤੋਂ ਬਾਅਦ ਟਵੀਟ ਕਰਦਿਆਂ ਕਿਹਾ ਕਿ, ''ਮੇਰੇ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਸਮਰਥਨ ਕੀਤਾ। ਸਾਡੇ ਲਈ ਘਰ ਅਤੇ ਪਰਿਵਾਰ ਨੂੰ ਛੱਡਣਾ ਇੱਕ ਮੁਸ਼ਕਿਲ ਪਲ ਸੀ। ਹਾਲਾਂਕਿ, ਮੈਨੂੰ ਪਤਾ ਹੈ ਕਿ ਪਰਿਵਾਰ ਮੇਰੇ ਨਾਲ ਹੈ ਅਤੇ ਮੈਂ ਪਰਿਵਾਰ ਦੇ ਨਾਲ ਹਾਂ। ਰੱਬ ਸਭ ਦਾ ਭਲਾ ਕਰੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਸਮਰਥਨ ਕਰ ਰਹੇ ਹਨ ਜਾਂ ਨਫ਼ਰਤ। ਆਪਣੇ ਆਪਣੇ ਹੀ ਹੁੰਦੇ ਹਨ।
PHOTO
ਅਮਰਪ੍ਰੀਤ ਵੱਲੋਂ ਸਾਂਝੀ ਕੀਤੀ ਵੀਡੀਓ ਵਿੱਚ ਡੇਰਾ ਮੁਖੀ ਦੀ ਮਾਂ ਨਸੀਬ ਕੌਰ, ਪਤਨੀ, ਪੁੱਤਰ ਜਸਮੀਤ, ਨੂੰਹ ਹੁਸੈਨਮੀਤ ਅਤੇ ਹੋਰ ਮੈਂਬਰ ਨਮ ਅੱਖਾਂ ਨਾਲ ਉਹਨਾਂ ਨੂੰ ਅਲਵਿਦਾ ਕਹਿ ਰਹੇ ਹਨ। ਹਾਲਾਂਕਿ ਇਸ ਮੌਕੇ ਡੇਰਾ ਮੁਖੀ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਅਤੇ ਪ੍ਰਬੰਧਕਾਂ ਦਾ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ। ਅਜਿਹੇ 'ਚ ਇਕ ਵਾਰ ਫਿਰ ਸਾਫ ਹੋ ਗਿਆ ਹੈ ਕਿ ਹਨੀਪ੍ਰੀਤ ਅਤੇ ਪ੍ਰਬੰਧਕਾਂ ਨਾਲ ਡੇਰਾ ਮੁਖੀ ਦੇ ਪਰਿਵਾਰਕ ਮੈਂਬਰਾਂ ਦੇ ਰਿਸ਼ਤੇ ਠੀਕ ਨਹੀਂ ਹਨ।
PHOTO
ਸਿਰਸਾ ਸਥਿਤ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਧੀ ਅਤੇ ਜਵਾਈ ਡੇਰਾ ਛੱਡ ਕੇ ਵਿਦੇਸ਼ ਚਲੇ ਗਏ ਹਨ। ਯੂਰਪ ਪਹੁੰਚਣ ਤੋਂ ਬਾਅਦ ਡੇਰਾ ਮੁਖੀ ਦੀ ਧੀ ਅਮਰਪ੍ਰੀਤ ਨੇ ਆਪਣਾ ਘਰ ਛੱਡਣ 'ਤੇ ਦੁੱਖ ਪ੍ਰਗਟ ਕੀਤਾ ਹੈ। ਅਮਰਪ੍ਰੀਤ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਪੂਰਾ ਪਰਿਵਾਰ ਘਰੋਂ ਨਿਕਲਦੇ ਸਮੇਂ ਭਾਵੁਕ ਹੋ ਗਿਆ।