ਵਿਨੈ ਕੁਮਾਰ ਸਕਸੈਨਾ ਦਿੱਲੀ ਦੇ ਨਵੇਂ ਉਪ ਰਾਜਪਾਲ ਨਿਯੁਕਤ, ਜਲਦੀ ਹੀ ਸਹੁੰ ਚੁੱਕਣਗੇ
Published : May 23, 2022, 9:47 pm IST
Updated : May 23, 2022, 9:47 pm IST
SHARE ARTICLE
Vinay Kumar Saxena appointed as new lieutenant governor of Delh
Vinay Kumar Saxena appointed as new lieutenant governor of Delh

ਰਾਜਪਾਲ ਜਾਂ ਉਪ ਰਾਜਪਾਲ ਦੀ ਨਿਯੁਕਤੀ ਲਈ ਕੇਂਦਰ ਸਰਕਾਰ ਦੀ ਸਲਾਹ 'ਤੇ ਰਾਸ਼ਟਰਪਤੀ ਦੇ ਹੱਥੋਂ ਆਪਣੀ ਮੋਹਰ ਲਗਾ ਕੇ ਇਕ ਸਰਕੂਲਰ ਭੇਜਿਆ ਜਾਂਦਾ ਹੈ। 

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਨਵਾਂ ਲੈਫਟੀਨੈਂਟ ਜਨਰਲ ਮਿਲ ਗਿਆ ਹੈ। ਵਿਨੈ ਕੁਮਾਰ ਸਕਸੈਨਾ ਨੂੰ ਕੇਂਦਰ ਸਰਕਾਰ ਨੇ ਨਵਾਂ ਐੱਲਜੀ ਲਗਾਇਆ ਹੈ।ਰਾਸ਼ਟਰੀ ਖਾਦੀ ਵਿਕਾਸ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੇ ਚੇਅਰਮੈਨ ਵਿਨੈ ਕੁਮਾਰ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਅਨਿਲ ਬੈਜਲ ਇੱਥੇ ਉਪ ਰਾਜਪਾਲ ਸਨ। ਭਾਰਤ ਸਰਕਾਰ ਨੇ ਅਨਿਲ ਬੈਜਲ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਇਸ ਤੋਂ ਬਾਅਦ ਆਪਣੇ ਆਦੇਸ਼ ਵਿੱਚ ਕਿਹਾ ਗਿਆ ਕਿ ਹੁਣ ਇੱਥੇ ਅਗਲੇ ਲੈਫਟੀਨੈਂਟ ਜਨਰਲ ਵਿਨੈ ਕੁਮਾਰ ਸਕਸੈਨਾ ਹੋਣਗੇ।

ਦਿੱਲੀ ਦੇ ਨਵੇਂ ਉਪ ਰਾਜਪਾਲ ਦਾ ਨਾਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਵਿਦੇਸ਼ ਦੌਰੇ ਕਾਰਨ ਲਟਕ ਗਿਆ ਸੀ। ਰਾਸ਼ਟਰਪਤੀ ਐਤਵਾਰ ਨੂੰ ਆਪਣੇ ਵਿਦੇਸ਼ ਦੌਰੇ ਤੋਂ ਵਾਪਸ ਆਏ ਸਨ ਅਤੇ ਸੋਮਵਾਰ ਨੂੰ ਇਹ ਐਲਾਨ ਕੀਤਾ। ਇਹ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਸ਼ੱਕ ਹੁਣ ਖਤਮ ਹੋ ਗਿਆ ਹੈ ਕਿ ਦਿੱਲੀ ਦੀ ਸਰਕਾਰ ਵਿੱਚ ਇਹ ਰਾਜਪਾਲ ਦੀ ਕੁਰਸੀ ਕਿਸ ਦੇ ਹਿੱਸੇ ਜਾਵੇਗੀ।

ਇਸ ਤੋਂ ਪਹਿਲਾਂ, ਇੱਕ ਟਵੀਟ ਵਿੱਚ, ਦਿੱਲੀ ਦੇ ਮੁੱਖ ਮੰਤਰੀ ਨੇ ਲਕਸ਼ਦੀਪ ਦੇ ਪ੍ਰਫੁੱਲ ਪਟੇਲ ਬਾਰੇ ਕਿਹਾ ਸੀ ਕਿ ਕੇਂਦਰ ਉਨ੍ਹਾਂ ਨੂੰ ਰਾਜਧਾਨੀ ਵਿੱਚ LG ਦੇ ਅਹੁਦੇ 'ਤੇ ਲਿਆ ਸਕਦੀ ਹੈ। ਦੱਸਣਯੋਗ ਹੈ ਕਿ ਰਾਜਪਾਲ ਜਾਂ ਉਪ ਰਾਜਪਾਲ ਦੀ ਨਿਯੁਕਤੀ ਲਈ ਕੇਂਦਰ ਸਰਕਾਰ ਦੀ ਸਲਾਹ 'ਤੇ ਰਾਸ਼ਟਰਪਤੀ ਦੇ ਹੱਥੋਂ ਆਪਣੀ ਮੋਹਰ ਲਗਾ ਕੇ ਇਕ ਸਰਕੂਲਰ ਭੇਜਿਆ ਜਾਂਦਾ ਹੈ। 

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement