
ਫ਼ੀਫ਼ਾ ਵਿਸ਼ਵ ਕੱਪ 2018 ਦਾ ਖ਼ੁਮਾਰ ਵੈਸੇ ਤਾਂ ਪੂਰੇ ਕੇਰਲ 'ਤੇ ਛਾਇਆ ਹੋਇਆ ਹੈ ਪਰ ਇਕ ਪ੍ਰਸ਼ੰਸਕ ਅਜਿਹਾ ਵੀ ਹੈ ਜੋ ਸਾਈਕਲ 'ਤੇ ਵਿਸ਼ਵ ਕੱਪ ਮੈਚਾਂ.....
ਨਵੀਂ ਦਿੱਲੀ : ਫ਼ੀਫ਼ਾ ਵਿਸ਼ਵ ਕੱਪ 2018 ਦਾ ਖ਼ੁਮਾਰ ਵੈਸੇ ਤਾਂ ਪੂਰੇ ਕੇਰਲ 'ਤੇ ਛਾਇਆ ਹੋਇਆ ਹੈ ਪਰ ਇਕ ਪ੍ਰਸ਼ੰਸਕ ਅਜਿਹਾ ਵੀ ਹੈ ਜੋ ਸਾਈਕਲ 'ਤੇ ਵਿਸ਼ਵ ਕੱਪ ਮੈਚਾਂ ਦਾ ਲੁਤਫ਼ ਉਠਾਉਣ ਅਤੇ ਅਰਜਟੀਨਾ ਦੇ ਸਟਾਰ ਖਿਡਾਰੀ ਲਿਯੋਨੇਲ ਮੇਸੀ ਨਾਲ ਮਿਲਣ ਦੇ ਸੁਪਨੇ ਨਾਲ ਰੂਸ ਪਹੁੰਚ ਗਿਆ ਹੈ। ਫਿਲਫ਼ਿਨ ਫ਼ਾਂਸਿਸ (28 ਸਾਲ) ਕੇਰਲ ਤੋਂ 23 ਫ਼ਰਵਰੀ ਨੂੰ ਦੁਬਈ ਗਏ ਅਤੇ ਉਥੋਂ ਸਾਈਕਲ ਖ਼ਰੀਦ ਕੇ ਈਰਾਨ ਦੇ ਦੱਖਣ ਪੂਰਬ 'ਚ ਸਥਿਤ ਬੰਦਰਗਾਹ ਬੰਦਰ ਅੰਬਾਸ ਸ਼ਹਿਰ ਪਹੁੰਚੇ,
ਜਿੱਥੋਂ ਉਸ ਨੇ ਰੂਸ ਲਈ ਸਾਈਕਲ ਯਾਤਰਾ ਸ਼ੁਰੂ ਕੀਤੀ। ਰੂਸ ਦੇ ਤਾਮਬੋਵ ਪਹੁੰਚ ਕੇ ਫ਼ਾਂਸਿਸ ਨੇ ਕਿਹਾ ਕਿ ਮੈਂ ਬਹੁਤ ਖ਼ੁਸ਼ ਹਾਂ। ਇਸ ਯਾਤਰਾ 'ਚ ਮੈਨੂੰ ਚਾਰ ਮਹੀਨੇ ਲੱਗ ਗਏ। ਫ਼ਾਂਸਿਸ ਨੇ ਦਸਿਆ ਕਿ ਉਨ੍ਹਾਂ 26 ਜੂਨ ਨੂੰ ਫ਼ਰਾਂਸ ਅਤੇ ਡੈਨਮਾਰਕ ਦਰਮਿਆਨ ਹੋਣ ਵਾਲੇ ਮੈਚ ਦਾ ਟਿਕਟ ਖ਼ਰੀਦਿਆ ਹੈ, ਜਿਸ ਨੂੰ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪੇਸ਼ੇ ਤੋਂ ਸਾਫ਼ਟਵੇਅਰ ਇੰਜਨੀਅਰ ਫ਼ਾਂਸਿਸ ਨੇ ਕਿਹਾ ਕਿ ਇਸ ਯਾਤਰਾ ਦੌਰਾਨ ਉਨ੍ਹਾਂ ਦਾ ਤਜ਼ਰਬਾ ਉਨ੍ਹਾਂ ਨੂੰ ਬਹੁਤ ਚੰਗਾ ਅਤੇ ਬੁਰਾ ਦੋਵੇਂ ਤਰ੍ਹਾਂ ਦਾ ਰਿਹਾ। (ਏਜੰਸੀ)