
ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਬੀਤੇ ਦਿਨੀਂ ਕਿਹਾ ਕਿ ਲੋਕਾਂ ਦਾ ਪੈਸਾ ਜਨਤਕ ਖੇਤਰ ਦੇ ਬੈਂਕਾਂ 'ਚ ਪੂਰੀ ਤਰ੍ਹਾਂ ਸੁਰਖਿਅਤ.....
ਨਵੀਂ ਦਿੱਲੀ : ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਬੀਤੇ ਦਿਨੀਂ ਕਿਹਾ ਕਿ ਲੋਕਾਂ ਦਾ ਪੈਸਾ ਜਨਤਕ ਖੇਤਰ ਦੇ ਬੈਂਕਾਂ 'ਚ ਪੂਰੀ ਤਰ੍ਹਾਂ ਸੁਰਖਿਅਤ ਹੈ। ਉਨ੍ਹਾਂ ਪੰਜਾਬ ਨੈਸ਼ਨਲ ਬੈਂਕ 'ਚ 13,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਸਮੇਤ ਗੜਬੜੀ ਦੇ ਕਈ ਮਾਮਲੇ ਸਾਹਮਣੇ ਆਉਣ ਸਬੰਧੀ ਇਹ ਗੱਲ ਕਹੀ। ਜਨਤਕ ਖੇਤਰ ਦੇ ਕਈ ਬੈਂਕ ਮੁਖੀਆਂ ਨਾਲ ਮੀਟਿੰਗ ਤੋਂ ਬਾਅਦ ਉਨ੍ਹਾਂ ਕਿਹਾ ਕਿ ਸਰਕਾਰ ਬੈਂਕਾਂ ਦੇ ਪ੍ਰਭਾਵੀ ਤਰੀਕਿਆਂ ਸਬੰਧੀ ਨਿਯਮਾਂ ਲਈ ਰਿਜ਼ਰਵ ਬੈਂਕ ਨੂੰ ਹੋਰ ਅਧਿਕਾਰ ਦੇਣ ਦੇ ਸਵਾਲਾਂ ਸਬੰਧੀ ਚਰਚਾ ਲਈ ਤਿਆਰ ਹੈ।
ਗੋਇਲ ਨੇ ਕਿਹਾ ਕਿ ਜਨਤਕ ਖੇਤਰ ਦੇ ਬੈਂਕਾਂ 'ਚ ਲੋਕਾਂ ਦਾ ਪੈਸਾ ਬਿਲਕੁਲ ਸੁਰਖਿਅਤ ਹੈ। ਸਰਕਾਰ ਉਨ੍ਹਾਂ ਨਾਲ ਮੁਸ਼ਤੈਦੀ ਨਾਲ ਖੜ੍ਹੀ ਹੈ। ਹਾਲਾਂ ਕਿ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਮਨ 'ਚ ਸਵਾਲ ਉਠਦਾ ਹੈ ਕਿ ਉਨ੍ਹਾਂ ਨਿੱਜੀ ਕੰਪਨੀਆਂ ਕੋਲ ਲੋਕਾਂ ਦਾ ਪੈਸਾ ਕਿੰਨਾ ਸੁਰਖਿਅਤ ਹੈ, ਜਿਨ੍ਹਾਂ 'ਤੇ ਕਾਫ਼ੀ ਬਕਾਇਆ ਹੈ ਅਤੇ ਜੋ ਜਨਤਾ ਤੋਂ ਜਮ੍ਹਾ ਰਾਸ਼ੀ ਇਕੱਠਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਧੋਖਾਧੜ੍ਹੀ ਨਿਜੀ ਕੰਪਨੀਆਂ ਕਰਦੀਆਂ ਹਨ ਨਾ ਕਿ ਜਨਤਕ ਖੇਤਰ ਦੇ ਬੈਂਕ। ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਦੇ ਬਿਆਨ ਸਬੰਧੀ ਗੋਇਲ ਨੇ ਕਿਹਾ ਕਿ ਰਿਜ਼ਰਵ ਬੈਂਕ ਕੋਲ ਸ਼ਕਤੀਆਂ ਹਨ
ਪਰ ਜੇਕਰ ਵਾਧੂ ਸ਼ਕਤੀਆਂ ਦੀ ਜ਼ਰੂਰਤ ਹੈ ਤਾਂ ਸਰਕਾਰ ਉਸ 'ਤੇ ਵਿਚਾਰ ਕਰਨ ਲਈ ਤਿਆਰ ਹੈ। ਪਟੇਲ ਨੇ ਹਾਲ ਹੀ 'ਚ ਸੰਸਦ ਦੀ ਇਕ ਕਮੇਟੀ ਸਾਹਮਣੇ ਕਿਹਾ ਸੀ ਕਿ ਪੀ.ਐਸ.ਬੀ. ਦੇ ਪ੍ਰਭਾਵੀ ਕੰਟਰੋਲ ਲਈ ਕੇਂਦਰੀ ਬੈਂਕ ਕੋਲ ਲੋੜੀਂਦੀਆਂ ਸ਼ਕਤੀਆਂ ਨਹੀਂ ਹਨ। ਗੋਇਲ ਨੇ ਇਹ ਵੀ ਕਿਹਾ ਸੀ ਕਿ ਪੀ.ਐਸ.ਬੀ. ਸਹੀ ਕੰਪਨੀਆਂ ਦੀ ਕਰਜ਼ ਜ਼ਰੂਰਤਾਂ ਨੂੰ ਪੂਰਾ ਕਰੇਗੀ ਅਤੇ ਐਮ.ਐਸ.ਐਮ.ਈ. 'ਤੇ ਧਿਆਨ ਦੇਵੇਗੀ। ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਪੰਜਾਬ ਨੈਸ਼ਨਲ ਬੈਂਕ ਦੇ ਕੁਝ ਅਧਿਕਾਰੀਆਂ ਨਾਲ ਮਿਲ ਕੇ 13,000 ਕਰੋੜ ਰੁਪਏ ਦੀ ਧੋਖਾਧੜ੍ਹੀ ਦੀ ਜਾਂਚ ਕਈ ਏਜੰਸੀਆਂ ਕਰ ਰਹੀਆਂ ਹਨ। ਇਸ ਤੋਂ ਇਲਾਵਾ ਹਾਲ ਹੀ 'ਚ ਸਰਕਾਰੀ ਬੈਂਕਾਂ 'ਚ ਧੋਖਾਧੜ੍ਹੀ ਦੇ ਕਈ ਹੋਰ ਮਾਮਲੇ ਸਾਹਮਣੇ ਆਏ ਹਨ। (ਏਜੰਸੀ)