
ਇਹ ਧਮਕੀ ਮੈਸੇਜ ਦੇ ਜਰੀਏ ਦਿੱਤੀ ਗਈ
ਨਵੀਂ ਦਿੱਲੀ- ਭਾਜਪਾ ਦੇ ਨੇਤਾ ਮਨੋਜ ਤਿਵਾੜੀ ਨੂੰ ਉਹਨਾਂ ਦੇ ਪਰਸਨਲ ਮੋਬਾਇਲ ਫੋਨ ਤੇ ਕਿਸੇ ਅਣਪਛਾਤੇ ਵਿਅਕਤੀ ਨੇ ਮੈਸੇਜ ਦੇ ਜਰੀਏ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਮੈਸੇਜ ਵਿਚ ਉਸ ਵਿਅਕਤੀ ਨੇ ਲਿਖਿਆ ਕਿ ਉਹ ਨੇਤਾ ਦੀ ਹੱਤਿਆ ਕਰਨ ਦੀ ਤਾਕ ਵਿਚ ਹੈ। ਇਸ ਮਾਮਲੇ ਤੇ ਤਿਵਾੜੀ ਨੇ ਕਿਹਾ ਕਿ ਇਸ ਅਨਜਾਣ ਵਿਅਕਤੀ ਨੇ ਜ਼ਰੂਰਤ ਪੈਣ ਤੇ ਪ੍ਰਧਾਨ ਮੰਤਰੀ ਦੀ ਹੱਤਿਆ ਕਰਨ ਦੀ ਗੱਲ ਵੀ ਕਹੀ ਹੈ।
BJP
ਮਨੀਸ਼ ਨੇ ਕਿਹਾ ਕਿ ਉਹਨਾਂ ਨੇ ਇਸ ਧਮਕੀ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ। ਹਿੰਦੀ ਵਿਚ ਕੀਤੇ ਮੈਸੇਜ ਵਿਚ ਉਸ ਇਨਸਾਨ ਨੇ ਇਸ ਗੱਲ ਦੀ ਮਾਫੀ ਮੰਗੀ ਹੈ ਕਿ ਉਸ ਨੂੰ ਮਜ਼ਬੂਰੀ ਵਿਚ ਤਿਵਾੜੀ ਦੀ ਹੱਤਿਆ ਦਾ ਫੈਸਲਾ ਕਰਨਾ ਪੈ ਰਿਹਾ ਹੈ। ਦਿੱਲੀ ਭਾਜਪਾ ਦੇ ਮੀਡੀਆ ਦੇ ਬੁਲਾਰੇ ਨੀਲਕਾਂਤ ਬਖ਼ਸ਼ੀ ਨੇ ਕਿਹਾ ਕਿ ਜਲਦੀ ਹੀ ਇਸ ਦੀ ਸ਼ਿਕਾਇਤ ਦਰਜ ਕਰਾਈ ਜਾਵੇਗੀ। ਉਹਨਾਂ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ 12 ਵਜ ਕੇ 52 ਮਿੰਟ ਤੇ ਤਿਵਾੜੀ ਨੂੰ ਇਹ ਮੈਸੇਜ ਆਇਆ। ਤਿਵਾੜੀ ਨੇ ਇਹ ਮੈਸੇਜ ਸ਼ਨੀਵਾਰ ਦੀ ਰਾਤ ਨੂੰ ਦੇਖਿਆ ਅਤੇ ਤੁਰੰਤ ਹੀ ਪੁਲਿਸ ਨੂੰ ਖ਼ਬਰ ਕਰ ਦਿੱਤੀ।