
ਭਤੀਜਾ ਨੈਸ਼ਨਲ ਕੋਆਰਡੀਨੇਟਰ, ਭਰਾ ਉਪ ਪ੍ਰਧਾਨ
ਨਵੀਂ ਦਿੱਲੀ: ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਅਪਣੇ ਭਤੀਜੇ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਮਾਇਆਵਤੀ ਨੇ ਭਤੀਜੇ ਆਕਾਸ਼ ਨੂੰ ਨੈਸ਼ਨਲ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੌਂਪੀ ਹੈ। ਮਾਇਆਵਤੀ ਨੇ ਆਨੰਦ ਕੁਮਾਰ ਨੂੰ ਫਿਰ ਤੋਂ ਪਾਰਟੀ ਦਾ ਰਾਸ਼ਟਰੀ ਕੌਮੀ ਪ੍ਰਧਾਨ ਨਿਯੁਕਤ ਕੀਤਾ ਹੈ। ਅਸਲ ਵਿਚ ਮਾਇਆਵਤੀ ਨੇ ਲਖਨਊ ਸਥਿਤ ਆਵਾਸ ’ਤੇ ਐਤਵਾਰ ਨੂੰ ਬੀਐਸਪੀ ਆਗੂਆਂ ਨਾਲ ਅਹਿਮ ਬੈਠਕ ਹੋਈ ਸੀ।
Mayawati's Brother Anand Kumar
ਇਸ ਬੈਠਕ ਵਿਚ ਦੇਸ਼ ਵਿਚ ਬੀਐਸਪੀ ਦਾ ਵਿਸਥਾਰ ਕਰਨ, ਨਵੀਂ ਰਣਨੀਤੀ ਬਣਾਉਣ, ਉੱਤਰ ਪ੍ਰਦੇਸ਼ ਉਪ ਚੋਣਾਂ ਦੀਆਂ ਤਿਆਰੀਆਂ ਅਤੇ ਪਾਰਟੀ ਵਿਚ ਬਦਲਾਅ ਨੂੰ ਲੈ ਕੇ ਚਰਚਾ ਹੋਈ। ਨਾਲ ਹੀ ਇਸ ਬੈਠਕ ਵਿਚ ਆਕਾਸ਼ ਅਤੇ ਆਨੰਦ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ। ਮਾਇਆਵਤੀ ਨੇ ਪਾਰਟੀ ਆਹੁਦੇਦਾਰਾਂ ਦੇ ਸੰਬੋਧਨ ਵਿਚ ਚੋਣਾਂ ਵਿਚ ਮਿਲੀ ਹਾਰ ਦਾ ਜ਼ਿੰਮੇਵਾਰ ਈਵੀਐਮ ਨੂੰ ਠਹਿਰਾਇਆ ਹੈ। ਇਸ ਤੋਂ ਇਲਾਵਾ ਇਕ ਦੇਸ਼ ਇਕ ਚੋਣ ਨੂੰ ਭਾਜਪਾ ਦੀ ਸਾਜ਼ਿਸ਼ ਕਰਾਰ ਦਿੱਤਾ।
The nephew of Mayawati
ਪਾਰਟੀ ਦੇ ਸੂਤਰਾਂ ਅਨੁਸਾਰ ਬੈਠਕ ਸਵੇਰੇ ਦਸ ਵਜੇ ਤੋਂ ਸੀ ਪਰ ਪਾਰਟੀ ਦੇ ਸਾਰੇ ਸੀਨੀਅਰ ਆਗੂ, ਸੰਸਦ ਮੈਂਬਰ ਅਤੇ ਵਿਧਾਇਕ ਸਵੇਰੇ ਨੌ ਵਜੇ ਬੈਠਕ ਵਿਚ ਪਹੁੰਚ ਗਏ। ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਆਗੂਆਂ ਦੇ ਮੋਬਾਇਲ ਫ਼ੋਨ ਜਮ੍ਹਾ ਕਰ ਲਏ ਗਏ। ਇੱਥੋਂ ਤਕ ਉਹਨਾਂ ਨੂੰ ਪੈਨ, ਬੈਗ ਅਤੇ ਡਿਜ਼ੀਟਲ ਘੜੀਆਂ ਵੀ ਜਮ੍ਹਾਂ ਕਰਵਾਉਣੀਆਂ ਪਈਆਂ। ਆਕਾਸ਼ ਮਾਇਆਵਤੀ ਦੇ ਛੋਟੇ ਭਰਾ ਆਨੰਦ ਕੁਮਾਰ ਦੇ ਬੇਟੇ ਹਨ।
ਲੰਡਨ ਤੋਂ ਐਮਬੀਏ ਕਰਨ ਵਾਲੇ ਆਕਾਸ਼ ਨੂੰ ਮਾਇਆਵਤੀ ਨੇ 2017 ਵਿਚ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਸਹਾਰਨਪੁਰ ਦੀ ਰੈਲੀ ਵਿਚ ਚੰਗੇ ਯੋਜਨਾਬੱਧ ਤਰੀਕੇ ਨਾਲ ਲਾਂਚ ਕੀਤਾ ਸੀ। ਆਕਾਸ਼ ਮਾਇਆਵਤੀ ਨਾਲ ਪਾਰਟੀ ਦੀ ਬੈਠਕਾਂ ਵਿਚ ਵੀ ਨਜ਼ਰ ਆਉਂਦੇ ਹਨ।