10 ਘੰਟਿਆਂ ਦੀ ਡਿਊਟੀ ਮਗਰੋਂ ਡਾਕਟਰ ਨੇ ਉਤਾਰੇ ਦਸਤਾਨੇ, ਹੱਥ ਦੇਖ ਕੇ ਹਰ ਕੋਈ ਹੈਰਾਨ!
Published : Jun 23, 2020, 2:38 pm IST
Updated : Jun 23, 2020, 2:38 pm IST
SHARE ARTICLE
 Hand After Wearing Gloves for 10 Hours  Goes Viral
Hand After Wearing Gloves for 10 Hours Goes Viral

ਕੋਰੋਨਾ ਵਾਰੀਅਰਜ਼ ਨੂੰ ਯੁੱਧ ਦੇ ਮੈਦਾਨ ‘ਚ ਕੋਰੋਨਾ ਵਾਇਰਸ ਕਾਰਨ ਸਭ ਤੋਂ ਮਾੜੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਨਵੀਂ ਦਿੱਲੀ: ਕੋਰੋਨਾ ਵਾਰੀਅਰਜ਼ ਨੂੰ ਯੁੱਧ ਦੇ ਮੈਦਾਨ ‘ਚ ਕੋਰੋਨਾ ਵਾਇਰਸ ਕਾਰਨ ਸਭ ਤੋਂ ਮਾੜੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗੱਲ ਦਾ ਸਬੂਤ ਇਕ ਡਾਕਟਰ ਦੇ ਹੱਥ ਦੀ ਵਾਇਰਲ ਫੋਟੋ ਨੂੰ ਵੇਖ ਕੇ ਮਿਲਦਾ ਹੈ।

File PhotoFile Photo

ਚੁਣੌਤੀਪੂਰਣ ਡਿਊਟੀ ਦੇ 10 ਘੰਟਿਆਂ ਬਾਅਦ ਜਦੋਂ ਡਾਕਟਰ ਨੇ ਆਪਣੇ ਹੱਥਾਂ ਤੋਂ ਦਸਤਾਨੇ ਲਾਏ ਤਾਂ ਉਨ੍ਹਾਂ ਦੇ ਹੱਥ ਦੀਆਂ ਝੁਰੜੀਆਂ ਸਾਫ਼ ਨਜ਼ਰ ਆਉਣ ਲੱਗ ਪਈਆਂ। ਸੀਨੀਅਰ ਸਿਵਲ ਸੇਵਾ ਅਧਿਕਾਰੀ ਅਵਨੀਸ਼ ਸ਼ਰਨ ਨੇ ਇੱਕ ਡਾਕਟਰ ਦੇ ਹੱਥ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ।

File PhotoFile Photo

10 ਘੰਟਿਆਂ ਦੀ ਸ਼ਿਫਟ ਤੋਂ ਬਾਅਦ, ਜਦੋਂ ਡਾਕਟਰ ਨੇ ਆਪਣੇ ਹੱਥ ‘ਤੋਂ ਦਸਤਾਨੇ ਹਟਾਏ, ਤਾਂ ਉਸ ਦੇ ਹੱਥਾਂ ‘ਤੇ ਝੁਰੜੀਆਂ ਸਨ। ਟਵਿੱਟਰ 'ਤੇ ਫੋਟੋ ਸਾਂਝੀ ਕਰਦਿਆਂ, ਉਨ੍ਹਾਂ ਲਿਖਿਆ, "ਇਹ ਇਕ ਡਾਕਟਰ ਦਾ ਹੱਥ ਹੈ।

File PhotoFile Photo

10 ਘੰਟਿਆਂ ਦੀ ਡਿਊਟੀ ਤੋਂ ਬਾਅਦ ਦਸਤਾਨੇ ਅਤੇ ਸੂਟ ਹਟਾਉਣ ਤੋਂ ਬਾਅਦ ਇਹ ਇੰਝ ਲੱਗਦਾ ਹੈ।" ਉਨ੍ਹਾਂ ਦੀ ਪ੍ਰੇਸ਼ਾਨੀ ਨੂੰ ਵੇਖਦਿਆਂ, ਉਨ੍ਹਾਂ ਕੋਰੋਨਾ ਨਾਲ ਲੜ ਰਹੇ ਯੋਧਿਆਂ ਨੂੰ ਸਲਾਮ ਕੀਤਾ।

File PhotoFile Photo

ਇਹ ਤਸਵੀਰ ਸਾਹਮਣੇ ਆਉਣ ਤੋਂ ਬਾਅਦ, ਹੋਰ ਸਿਹਤ ਕਰਮਚਾਰੀਆਂ ਨੇ ਕੋਰੋਨਾ ਵਾਇਰਸ ਵਿਰੁੱਧ ਲੜਾਈ ਲੜਦਿਆਂ ਪੋਸਟ ਦੁਆਰਾ ਉਨ੍ਹਾਂ ਦੇ ਹੱਥ ਦੀ ਤਸਵੀਰ ਸਾਂਝੀ ਕੀਤੀ। ਕਈ ਪੋਸਟਾਂ ‘ਚ ਯੋਧਿਆਂ ਨੇ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ।

File PhotoFile Photo

ਅਭਿਸ਼ੇਕ ਨਾਮ ਦੇ ਇਕ ਯੂਜ਼ਰ ਨੇ ਟਵਿੱਟਰ 'ਤੇ ਆਪਣੇ ਹੱਥ ਦੀ ਫੋਟੋ ਪੋਸਟ ਕੀਤੀ ਅਤੇ ਲਿਖਿਆ, "ਵੇਖੋ ਮੇਰਾ ਹੱਥ 6.30 ਘੰਟੇ ਦੀ ਡਿਊਟੀ ਤੋਂ ਬਾਅਦ ਕਿਵੇਂ ਦਿਖਦਾ ਹੈ।" ਇਸ ਦੇ ਨਾਲ ਹੀ ਹੋਰ ਬਹੁਤ ਸਾਰੇ ਯੂਜ਼ਰਸ ਨੇ ਵਾਇਰਲ ਪੋਸਟ  ਨੂੰ ਸ਼ੇਅਰ ਕੀਤਾ ਹੈ। 

File Photo File Photo

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement