
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐੱਸਏ ਬੋਬੜੇ ਦੀ ਅਗਵਾਈ ’ਚ ਤਿੰਨ ਮੈਂਬਰੀ ਬੈਂਚ ’ਚ ਪੁਰੀ ਰੱਥ ਯਾਤਰਾ ਨੂੰ ਲੈ ਕੇ ਸੁਣਵਾਈ ਚੱਲ
ਭੁਵਨੇਸ਼ਵਰ, 22 ਜੂਨ : ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐੱਸਏ ਬੋਬੜੇ ਦੀ ਅਗਵਾਈ ’ਚ ਤਿੰਨ ਮੈਂਬਰੀ ਬੈਂਚ ’ਚ ਪੁਰੀ ਰੱਥ ਯਾਤਰਾ ਨੂੰ ਲੈ ਕੇ ਸੁਣਵਾਈ ਚੱਲ ਰਹੀ ਹੈ। ਨਾਗਪੁਰ ਤੋਂ ਵੀਡੀਉ ਕਾਨਫ਼ਰੰਸਿੰਗ ਰਾਹੀਂ ਕੋਰਟ ਸੁਣਵਾਈ ਕਰ ਰਹੀ ਹੈ। ਇਸ ਤੋਂ ਪਹਿਲਾ ਸਿੰਗਲ ਬੈਂਚ ’ਚ ਰੱਥ ਯਾਤਰਾ ਦੀ ਸੁਣਵਾਈ ਚੱਲ ਰਹੀ ਸੀ। ਸੁਪਰੀਮ ਕੋਰਟ ਦੇ ਵਰਚੂਅਲ ਕੋਰਟ ’ਚ ਸੁਣਵਾਈ ਚੱਲ ਰਹੀ ਹੈ।
ਸੂਬੇ ਵਲੋਂ ਸੁਪਰੀਮ ਕੋਰਟ ਨੂੰ ਕਿਹਾ ਕਿ ਗਜਪਤੀ ਮਹਾਰਾਜ ਦੀ ਅਪੀਲ ’ਤੇ ਵਿਚਾਰ ਕਰਦੇ ਹੋਏ ਬਿਨਾਂ ਭਗਤਾਂ ਦੇ ਸਿਰਫ਼ ਪੁਰੀ ਰੱਥ ਯਾਤਰਾ ’ਚ ਰੱਥ ਯਾਤਰਾ ਕਰਨ ਲਈ ਸੂਬਾ ਸਰਕਾਰ ਤਿਆਰ ਹੈ। ਸੁਪਰੀਮ ਕੋਰਟ ਆਗਿਆ ਦਿੰਦਾ ਹੈ ਤਾਂ ਫਿਰ ਬਿਨਾਂ ਭਗਤਾਂ ਪੁਰੀ ’ਚ ਰੱਥ ਯਾਤਰਾ ਕਰਨ ਲਈ ਆਗਿਆ ਦਿਤੀ ਜਾਵੇਗੀ ਤਾਂ ਫਿਰ ਬਿਨਾਂ ਭਗਤਾਂ ਦੇ ਪੁਰੀ ’ਚ ਰੱਥ ਯਾਤਰਾ ਦਾ ਕੀਤੀ ਜਾ ਸਕਦੀ ਹੈ।
File
ਉਥੇ ਹੀ ਦੂਜੇ ਪਾਸੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫੋਨ ਰਾਹੀਂ ਪੁਰੀ ਦੇ ਗਜਪਤੀ ਮਹਾਰਾਜ ਦਿਵਿਆ ਸਿੰਘਦੇਵ ਨਾਲ ਚਰਚਾ ਕੀਤੀ ਹੈ। ਇਹ ਜਾਣਕਾਰੀ ਸੂਬਾ ਭਾਜਪਾ ਪ੍ਰਧਾਨ ਸਮੀਰ ਮਹਾਂਤੀ ਨੇ ਟਵੀਟ ਕਰ ਕੇ ਦਿਤੀ ਹੈ। ਸਮੀਰ ਮਹਾਂਤੀ ਨੇ ਕਿਹਾ ਹੈ ਕਿ ਮਹਾ ਪ੍ਰਭੂ ਦੇ ਕਈ ਭਗਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਗਜਪਤੀ ਮਹਾਰਾਜ ਨਾਲ ਮਹਾ ਪ੍ਰਭੂ ਦੀ ਨਿਤੀ ਤੇ ਰੱਥ ਯਾਤਰਾ ਨੂੰ ਲੈ ਕੇ ਫ਼ੋਨ ’ਤੇ ਚਰਚਾ ਕੀਤੀ ਹੈ। ਮਹਾ ਪ੍ਰਭੂ ਵੀ ਜਗਨਨਾਥ ਜੀ ਦੀ ਵਿਸ਼ਵ ਪ੍ਰਸਿੱਧ ਰੱਥ ਯਾਤਰ ਨੂੰ ਲੈ ਕੇ ਇਕ ਪਾਸੇ ਜਿਥੇ ਦੇਸ਼ ਦੀ ਸਰਬ ਉੱਚ ਅਦਾਲਤ ’ਚ ਸੁਣਵਾਈ ਜਾਰੀ ਹੈ,
ਤਾਂ ਉਥੇ ਹੀ ਦੂਜੇ ਪਾਸੇ ਰੱਥ ਯਾਤਰਾ ਨੂੰ ਲੈ ਕੇ ਨੀਤੀ ਨਿਯਮ ਵੀ ਜਾਰੀ ਹਨ। ਓਡੀਸ਼ਾ ਸਰਕਾਰ ਵਲੋਂ ਰੈਜ਼ੀਡੈਂਟ ਕਮਿਸ਼ਨਰ ਸੰਜੀਵ ਮਿਸ਼ਰਾ ਨੇ ਸੁਪਰੀਮ ਕੋਰਟ ’ਚ ਹਲਫ਼ੀਆ ਬਿਆਨ ਦਿਤਾ ਹੈ ਕਿ ਬਿਨਾਂ ਭਗਤਾਂ ਦੇ ਸਿਰਫ਼ ਪੁਰੀ ’ਚ ਹੀ ਰੱਥ ਯਾਤਰਾ ਕਰਨ ਲਈ ਸੂਬਾ ਸਰਕਾਰ ਤਿਆਰ ਹੈ। ਸੂਬਾ ਸਰਕਾਰ ਵਲੋਂ ਸੁਪਰੀਮ ਕੋਰਟ ’ਚ ਕਿਹਾ ਗਿਆ ਹੈ ਕਿ ਗਜਪਤੀ ਮਹਾਰਾਜ ਦੀ ਅਪੀਲ ਨੂੰ ਵਿਚਾਰ ਕਰਦੇ ਹੋਏ ਬਿਨਾਂ ਭਗਤਾਂ ਦੇ ਸਿਰਫ਼ ਪੁਰੀ ’ਚ ਰੱਥ ਯਾਤਰਾ ਕਰਨ ਲਈ ਸੂਬਾ ਸਰਕਾਰ ਤਿਆਰ ਹੈ। ਗਜਪਤੀ ਮਹਾਰਾਜ ਦੇ ਪ੍ਰਸਤਾਵ ’ਤੇ ਓਡੀਸ਼ਾ ਸਰਕਾਰ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਵੀ ਸ੍ਰੀਕਸ਼ੇਤਰ ਧਾਮ ਪੁਰੀ ’ਚ ਬਿਨਾਂ ਭਗਤਾਂ ਦੇ ਰੱਥ ਯਾਤਰਾ ਕਰਨ ਨੂੰ ਲੈ ਕੇ ਅਪਣਾ ਸਮਰਥਨ ਦਿਤਾ ਹੈ। (ਏਜੰਸੀ)