
ਪੁਲਿਸ ਸੂਤਰਾਂ ਅਨੁਸਾਰ ਫ਼ਤਿਹਪੁਰ ਕੋਤਵਾਲੀ ਖੇਤਰ ਦੇ ਇਕ ਪਿੰਡ ਦੇ ਵਾਸੀ 28 ਸਾਲਾ ਨੌਜਵਾਨ ਦਾ 20 ਸਾਲਾ ਕੁੜੀ ਨਾਲ ਕਾਫੀ ਦਿਨਾਂ ਤੋਂ ਪ੍ਰੇਮ ਸਬੰਧ ਸੀ।
ਬਾਰਾਬੰਕੀ : ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ’ਚ ਫ਼ਤਿਹਪੁਰ ਖੇਤਰ ਦੇ ਇਕ ਪਿੰਡ ਵਿਚ ਦੂਜੇ ਧਰਮ ਦੇ ਨੌਜਵਾਨ ਨਾਲ ਪ੍ਰੇਮ ਵਿਆਹ ਕਰਨ ’ਤੇ ਇਕ ਕੁੜੀ ਨੂੰ ਉਸ ਦੇ ਪ੍ਰਵਾਰ ਵਾਲਿਆਂ ਨੇ ਤਾਲਿਬਾਨੀ ਸਜ਼ਾ ਦਿਤੀ। ਕੁੜੀ ਦੇ ਪ੍ਰਵਾਰ ਵਾਲਿਆਂ ਨੇ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਦਾ ਸਿਰ ਮੁੰਨ ਦਿਤਾ ਅਤੇ ਉਸ ਨੂੰ ਪਿੰਡ ਵਿਚ ਘੁੰਮਾਇਆ। ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਲੋਕਾਂ ਨੂੰ ਗਿ੍ਰਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
UP: Muslim woman thrashed, head shaved for marrying Hindu
ਪੁਲਿਸ ਸੂਤਰਾਂ ਅਨੁਸਾਰ ਫ਼ਤਿਹਪੁਰ ਕੋਤਵਾਲੀ ਖੇਤਰ ਦੇ ਇਕ ਪਿੰਡ ਦੇ ਵਾਸੀ 28 ਸਾਲਾ ਨੌਜਵਾਨ ਦਾ 20 ਸਾਲਾ ਕੁੜੀ ਨਾਲ ਕਾਫੀ ਦਿਨਾਂ ਤੋਂ ਪ੍ਰੇਮ ਸਬੰਧ ਸੀ। ਕੁੜੀ ਦੇ ਮਾਤਾ-ਪਿਤਾ ਦੀ ਮੌਤ ਹੋ ਚੁਕੀ ਹੈ ਅਤੇ ਉਹ ਅਪਣੀ ਦਾਦੀ ਕੋਲ ਰਹਿੰਦੀ ਹੈ। ਉੱਥੇ ਹੀ ਨੌਜਵਾਨ ਦੇ ਵੀ ਮਾਤਾ-ਪਿਤਾ ਨਹੀਂ ਹਨ ਅਤੇ ਉਹ ਮਜ਼ਦੂਰੀ ਕਰਦਾ ਹੈ।
UP: Muslim woman thrashed, head shaved for marrying Hindu
ਸੂਤਰਾਂ ਅਨੁਸਾਰ ਦੋਹਾਂ ਨੇ ਸੋਮਵਾਰ ਸਵੇਰੇ ਪਿੰਡ ਵਿਚ ਸਥਿਤ ਇਕ ਧਾਰਮਕ ਸਥਾਨ ’ਤੇ ਵਿਆਹ ਕਰ ਲਿਆ। ਇਸ ਦੀ ਜਾਣਕਾਰੀ ਮਿਲਣ ’ਤੇ ਕੁੜੀ ਦੇ ਪ੍ਰਵਾਰ ਵਾਲੇ ਅਤੇ ਹੋਰ ਰਿਸ਼ਤੇਦਾਰ ਗੁੱਸੇ ਹੋ ਗਏ। ਨਵਵਿਆਹੀ ਕੁੜੀ ਦਾ ਦੋਸ਼ ਹੈ ਕਿ ਉਸ ਦਾ ਚਾਚਾ ਅਤੇ ਹੋਰ ਰਿਸ਼ਤੇਦਾਰ ਸੋਮਵਾਰ ਰਾਤ ਉਸ ਨੂੰ ਉਸ ਦੇ ਸਹੁਰੇ ਘਰੋਂ ਜਬਰਨ ਅਪਣੇ ਘਰ ਲੈ ਆਏ ਅਤੇ ਉਸ ਨਾਲ ਕੁੱਟਮਾਰ ਕੀਤੀ।
ਨਾਲ ਹੀ ਉਸ ਦਾ ਸਿਰ ਮੁੰਨਵਾ ਕੇ ਉਸ ਨੂੰ ਪਿੰਡ ਵਿਚ ਘੁੰਮਾਇਆ। ਕੁੜੀ ਦੀ ਸ਼ਿਕਾਇਤ ’ਤੇ 8 ਲੋਕਾਂ ਵਿਰੁਧ ਮਾਮਲਾ ਦਰਜ ਕਰ ਕੇ ਉਨ੍ਹਾਂ ’ਚੋਂ ਤਿੰਨ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ।