
ਦੋਵਾਂ ਦੇ ਫਤਿਹਾਬਾਦ ਸ਼ਹਿਰ ਵਿਚ ਹੋਟਲ ਹ
ਫਤਿਹਾਬਾਦ - ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਦਿੱਲੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਦਿੱਲੀ ਦੀ ਕ੍ਰਾਈਮ ਬ੍ਰਾਂਚ ਪੁਲਿਸ ਨੇ ਫਤਿਹਾਬਾਦ ਤੋਂ ਪਵਨ ਗੁਰਜਰ ਅਤੇ ਪ੍ਰਦੀਪ ਨਾਂ ਦੇ ਦੋ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਹੈ। ਦੋਵਾਂ ਦੇ ਫਤਿਹਾਬਾਦ ਸ਼ਹਿਰ ਵਿਚ ਹੋਟਲ ਹਨ। ਇਲਜ਼ਾਮ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਸ਼ੂਟਰ ਪਵਨ ਗੁਰਜਰ ਦੇ ਕੋਲ ਸਥਿਤ ਸਾਵਰੀਆ ਹੋਟਲ ਵਿਚ ਰੁਕੇ ਸਨ। ਦੂਜੇ ਪਾਸੇ ਪ੍ਰਦੀਪ ਖ਼ਿਲਾਫ਼ ਅੱਧੀ ਦਰਜਨ ਤੋਂ ਵੱਧ ਨਸ਼ੇ ਤੇ ਹੋਰ ਗੰਭੀਰ ਮਾਮਲੇ ਦਰਜ ਹਨ। ਪਵਨ ਗੁਰਜਰ 'ਤੇ ਫਿਰੌਤੀ ਮੰਗਣ ਅਤੇ ਹੋਰ ਲੜਾਈ ਝਗੜਿਆਂ ਦਾ ਮਾਮਲਾ ਵੀ ਦਰਜ ਹੈ।
Sidhu Moosewala
ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਹਿਸਾਰ ਦੇ ਪਿੰਡ ਕਿਰਮਰਾ ਤੱਕ ਤਾਰਾਂ ਜੁੜ ਰਹੀਆਂ ਹਨ। ਦਿੱਲੀ ਪੁਲਿਸ ਨੇ ਹਿਸਾਰ ਦੇ ਕਿਰਮਰਾ ਪਿੰਡ ਵਿੱਚ ਛਾਪਾ ਮਾਰਿਆ ਹੈ। ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਸੋਮਵਾਰ ਸ਼ਾਮ ਕਰੀਬ 5 ਵਜੇ ਕਿਰਮਰਾ ਪਿੰਡ ਦੇ ਕੋਲ ਖੇਤਾਂ 'ਚ ਬਣੇ ਘਰ 'ਤੇ ਦਸਤਕ ਦਿੱਤੀ ਅਤੇ ਉਥੋਂ ਦੋ ਨੌਜਵਾਨਾਂ ਮਨੀਸ਼ ਅਤੇ ਨਵਦੀਪ ਨੂੰ ਗ੍ਰਿਫ਼ਤਾਰ ਕਰ ਲਿਆ।
ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ 'ਤੇ ਪਤਾ ਲੱਗਾ ਹੈ ਕਿ ਉਹ ਪੁਰਾਣੀ ਕਾਰ ਲੈਣ ਦਾ ਕੰਮ ਕਰਦਾ ਹੈ ਅਤੇ ਉਸ ਦੇ ਨਾਲ ਕੰਮ ਕਰਨ ਵਾਲੇ ਪ੍ਰਦੀਪ ਨਾਂ ਦੇ ਦੋ ਨੌਜਵਾਨ ਉਸ ਦੇ ਘਰ ਰੁਕੇ ਸਨ। ਇਹ ਦੋਵੇਂ ਸਿੱਧੂ ਮੂਸੇ ਵਾਲੇ ਦੇ ਕਾਤਲ ਪ੍ਰਿਆਵਰਤ ਫੌਜੀ ਅਤੇ ਅੰਕਿਤ ਸਨ। ਦਿੱਲੀ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਸ਼ੂਟਰ ਨੂੰ ਪ੍ਰਿਆਵਰਤ ਫੌਜੀ ਅਤੇ ਉਸ ਦੇ ਸਾਥੀਆਂ ਨੇ ਛੁਪਾ ਕੇ ਰੱਖਿਆ ਹੋਇਆ ਸੀ। ਇੱਥੋਂ ਅਸਾਲਟ ਰਾਈਫਲਾਂ, ਨੌ ਡੈਟੋਨੇਟਰ, ਨੌ ਹੈਂਡ ਗਰਨੇਡ ਅਤੇ ਤਿੰਨ ਪਿਸਤੌਲ ਬਰਾਮਦ ਹੋਏ ਹਨ।