
ਮਥੁਰਾ ਦੇ ਰਾਧਾਰਾਨੀ ਮੰਦਰ ’ਚ ਹਾਫ਼ ਪੈਂਟ, ਮਿੰਨੀ ਸਕਰਟ, ਨਾਈਟ ਸੂਟ ਅਤੇ ਕਟੀਆਂ-ਫਟੀਆਂ ਜੀਨਾਂ ਪਾ ਕੇ ਆਉਣ ਵਾਲਿਆਂ ਨੂੰ ਮੰਦਰ ’ਚ ਦਾਖ਼ਲ ਨਹੀਂ ਹੋਣ ਦਿਤਾ ਜਾਵੇਗਾ
ਮਥੁਰਾ: ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ’ਚ ਸਥਿਤ ਬਰਸਾਨਾ ਦੇ ਵਿਸ਼ਵ ਪ੍ਰਸਿੱਧ ਰਾਧਾਰਾਨੀ ਮੰਦਰ ਨੇ ਇਕ ਡਰੈੱਸ ਕੋਡ ਜਾਰੀ ਕੀਤਾ ਹੈ, ਜਿਸ ਤਹਿਤ ਮੰਦਰ ’ਚ ਹਾਫ਼ ਪੈਂਟ ਅਤੇ ਮਿੰਨੀ ਸਕਰਟ ਸਮੇਤ ਹੋਰ ਇਤਰਾਜ਼ਯੋਗ ਕਪੜੇ ਪਾ ਕੇ ਆਉਣ ਵਾਲੇ ਸ਼ਰਧਾਲੂਆਂ ਦੇ ਦਾਖ਼ਲੇ ’ਤੇ ਪਾਬੰਦੀ ਲਾ ਦਿਤੀ ਗਈ ਹੈ।
ਰਾਧਾਰਾਨੀ ਮੰਦਰ ਦੇ ਇਕ ਅਧਿਕਾਰੀ ਰਾਸਬਿਹਾਰੀ ਗੋਸਵਾਮੀ ਨੇ ਕਿਹਾ ਕਿ ਮੰਦਰ ਬਾਹਰ ਇਕ ਨੋਟਿਸ ਚਿਪਕਾ ਦਿਤਾ ਗਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਇਹ ਡਰੈੱਸ ਕੋਡ ਇਕ ਹਫ਼ਤੇ ਅੰਦਰ ਲਾਗੂ ਕਰ ਦਿਤਾ ਜਾਵੇਗਾ। ਅਧਿਕਾਰੀਆਂ ਨੇ ਮੰਦਰ ’ਚ ਸ਼ਰਧਾਲੂਆਂ ਦੇ ਨਾਈਟ ਸੂਟ ਅਤੇ ਕਟੀਆਂ-ਫਟੀਆਂ ਜੀਨਾਂ ਪਾ ਕੇ ਆਉਣ ’ਤੇ ਵੀ ਰੋਕ ਲਾ ਦਿਤੀ ਹੈ।
ਇਹ ਵੀ ਪੜ੍ਹੋ: ਜੇਕਰ ਤੁਸੀ ਵੀ ਰਹਿੰਦੇ ਹੋ ਦਰਿਆ ਜਾਂ ਭਾਖੜਾ ਨਹਿਰ ਦੇ ਨਜ਼ਦੀਕ ਤਾਂ ਇਹ ਖ਼ਬਰ ਤੁਹਾਡੇ ਲਈ ਹੈ ਬਹੁਤ ਜ਼ਰੂਰੀ
ਕੁਝ ਮਹੀਨੇ ਪਹਿਲਾਂ, ਵਰਿੰਦਾਵਨ ਦੇ ਰਾਧਾ ਦਾਮੋਦਰ ਮੰਦਰ ਦੇ ਅਧਿਕਾਰੀਆਂ ਨੇ ਵੀ ਅਜਿਹੇ ਕਪੜੇ ਪਾ ਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਮੰਦਰ ’ਚ ਦਾਖ਼ਲ ਹੋਣ ਦੀ ਇਜਾਜ਼ਤ ਨਾ ਦੇਣ ਦਾ ਐਲਾਨ ਕੀਤਾ ਸੀ। ਜਦਕਿ 21 ਜੂਨ ਨੂੰ ਬਦਾਯੂੰ ਜ਼ਿਲ੍ਹੇ ਦੇ ਬਿਰੂਆਬਾੜੀ ਮੰਦਰ ’ਚ ਵੀ ਸ਼ਰਧਾਲੂਆਂ ਲਈ ਡਰੈੱਸ ਕੋਡ ਜਾਰੀ ਕੀਤਾ ਗਿਆ ਸੀ, ਜਿਸ ਤਹਿਤ ਜੀਨ, ਟੀ-ਸ਼ਰਟ, ਨਾਈਟ ਸੂਟ, ਕਟੀਆਂ-ਫਟੀਆਂ ਜੀਨਾਂ ਸਮੇਤ ਹੋਰ ਇਤਰਾਜ਼ਯੋਗ ਕਪੜੇ ਪਾ ਕੇ ਆਉਣ ਵਾਲੇ ਲੋਕਾਂ ਨੂੰ ਮੰਦਰ ’ਚ ਦਾਖ਼ਲ ਹੋਣ ਦੀ ਇਜਾਜ਼ਤ ਨਾ ਦੇਣ ਦਾ ਫੈਸਲਾ ਕੀਤਾ ਗਿਆ ਸੀ।