
ਰਜੌਲੀ ਪੁਲਿਸ ਦੇ ਆਉਣ ਤੋਂ ਬਾਅਦ ਸੀਬੀਆਈ ਟੀਮ ਦੇ ਅਧਿਕਾਰੀਆਂ ਨੂੰ ਬਚਾਇਆ ਗਿਆ
UGC-NET Paper Leak Case : UGC-NET ਪੇਪਰ ਲੀਕ ਮਾਮਲੇ (UGC-NET Paper Leak Case) ਦੀ ਜਾਂਚ ਲਈ ਦਿੱਲੀ ਤੋਂ ਬਿਹਾਰ ਦੇ ਨਵਾਦਾ ਪਹੁੰਚੀ ਸੀਬੀਆਈ ਟੀਮ 'ਤੇ ਪਿੰਡ ਵਾਸੀਆਂ ਨੇ ਹਮਲਾ ਕਰ ਦਿੱਤਾ। ਰਜੌਲੀ ਪੁਲਿਸ ਦੇ ਆਉਣ ਤੋਂ ਬਾਅਦ ਸੀਬੀਆਈ ਟੀਮ ਦੇ ਅਧਿਕਾਰੀਆਂ ਨੂੰ ਬਚਾਇਆ ਗਇਆ ਹੈ।
ਪੁਲਿਸ ਸੁਪਰਡੈਂਟ ਅੰਬਰੀਸ਼ ਰਾਹੁਲ ਨੇ ਦੱਸਿਆ ਕਿ ਯੂਜੀਸੀ-ਨੈੱਟ ਪੇਪਰ ਲੀਕ ਮਾਮਲੇ ਵਿੱਚ ਸੀਬੀਆਈ ਦੀ ਟੀਮ ਨਵਾਦਾ ਜ਼ਿਲ੍ਹੇ ਦੇ ਰਾਜੌਲੀ ਥਾਣੇ ਦੇ ਪਿੰਡ ਕਾਸਿਆਡੀਹ ਪਹੁੰਚੀ ਸੀ ਪਰ ਪਿੰਡ ਵਾਸੀਆਂ ਨੇ ਸੀਬੀਆਈ ਟੀਮ ਦੀ ਨੂੰ ਫਰਜ਼ੀ ਦੱਸਦੇ ਹੋਏ ਕੁੱਟਮਾਰ ਕੀਤੀ। ਪੁਲੀਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਸੀਬੀਆਈ ਟੀਮ ਦੇ ਅਧਿਕਾਰੀਆਂ ਨੇ ਦੋ ਮੋਬਾਈਲ ਫ਼ੋਨ ਜ਼ਬਤ ਕੀਤੇ ਹਨ।
ਜਾਣਕਾਰੀ ਮੁਤਾਬਕ ਦਿੱਲੀ ਤੋਂ ਸੀਬੀਆਈ ਦੀ ਟੀਮ ਪੇਪਰ ਲੀਕ ਮਾਮਲੇ 'ਚ ਸ਼ਾਮਲ ਇਕ ਵਿਅਕਤੀ ਦੀ ਮੋਬਾਈਲ ਲੋਕੇਸ਼ਨ ਦੇ ਆਧਾਰ 'ਤੇ ਕਸਿਆਡੀਹ ਪਹੁੰਚੀ ਸੀ ਪਰ ਪਿੰਡ ਵਾਸੀਆਂ ਨੇ ਸੀਬੀਆਈ ਟੀਮ ਨੂੰ ਫਰਜ਼ੀ ਦੱਸਦੇ ਹੋਏ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਵਾਹਨਾਂ ਦੀ ਵੀ ਭੰਨਤੋੜ ਕੀਤੀ ਗਈ। ਸੀਬੀਆਈ ਦੀ ਜਾਂਚ ਟੀਮ ਵਿੱਚ ਚਾਰ ਅਧਿਕਾਰੀਆਂ ਦੇ ਨਾਲ ਸਥਾਨਕ ਪੁਲੀਸ ਦੀ ਇੱਕ ਮਹਿਲਾ ਕਾਂਸਟੇਬਲ ਵੀ ਸੀ।
ਸੀਬੀਆਈ ਨੇ 2 ਮੋਬਾਈਲ ਫ਼ੋਨ ਕੀਤੇ ਜ਼ਬਤ
ਪਿੰਡ ਵਾਸੀਆਂ ਦੇ ਹਮਲੇ ਤੋਂ ਘਬਰਾ ਕੇ ਸੀਬੀਆਈ ਟੀਮ ਨੇ ਰਜੌਲੀ ਪੁਲੀਸ ਨੂੰ ਸੂਚਿਤ ਕੀਤਾ। ਰਜੌਲੀ ਪੁਲੀਸ ਨੇ ਕਿਸੇ ਤਰ੍ਹਾਂ ਪਿੰਡ ਵਾਸੀਆਂ ਨੂੰ ਸ਼ਾਂਤ ਕੀਤਾ। ਇਸ ਤੋਂ ਬਾਅਦ ਸੀਬੀਆਈ ਦੀ ਟੀਮ ਨੇ ਸਥਾਨਕ ਪੁਲੀਸ ਦੀ ਮੌਜੂਦਗੀ ਵਿੱਚ ਜਾਂਚ ਕੀਤੀ, ਜਿਸ ਵਿੱਚ ਲੋਕੇਸ਼ਨ ਦੇ ਆਧਾਰ ’ਤੇ ਦੋ ਮੋਬਾਈਲ ਫੋਨ ਜ਼ਬਤ ਕੀਤੇ ਗਏ। ਸੀਬੀਆਈ ਅਧਿਕਾਰੀਆਂ ਨੇ ਕਿਹਾ ਕਿ ਮੋਬਾਈਲ ਨੰਬਰਾਂ ਦੇ ਆਧਾਰ 'ਤੇ ਜਾਂਚ ਤੋਂ ਬਾਅਦ ਪੇਪਰ ਲੀਕ 'ਚ ਸ਼ਾਮਲ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
CBI ਟੀਮ 'ਤੇ ਹਮਲੇ ਦੇ ਮਾਮਲੇ 'ਚ FIR ਦਰਜ
ਰਾਜੌਲੀ ਥਾਣਾ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸੀਬੀਆਈ ਟੀਮ 'ਤੇ ਹਮਲੇ ਦੇ ਮਾਮਲੇ 'ਚ ਰਾਜੌਲੀ ਥਾਣੇ 'ਚ 8 ਨਾਮਜ਼ਦ ਲੋਕਾਂ ਅਤੇ ਕਸਿਆਡੀਹ ਪਿੰਡ ਦੇ 150-200 ਲੋਕਾਂ ਦੇ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ। ਇਸ ਸਬੰਧ ਵਿੱਚ ਪਿੰਡ ਵਾਸੀ ਪ੍ਰਿੰਸ ਕੁਮਾਰ ਅਤੇ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁੱਟਮਾਰ ਦੀ ਘਟਨਾ ਦੀ ਵੀਡੀਓਗ੍ਰਾਫੀ ਕਰਵਾਈ ਗਈ ਹੈ, ਜਿਸ ਦੇ ਆਧਾਰ 'ਤੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਦੇਸ਼ ਵਿੱਚ 18 ਜੂਨ ਨੂੰ ਹੋਈ ਸੀ ਪ੍ਰੀਖਿਆ
ਦੇਸ਼ ਵਿੱਚ 18 ਜੂਨ ਨੂੰ ਨੈੱਟ ਦੀ ਪ੍ਰੀਖਿਆ ਹੋਈ ਸੀ। ਹਾਲਾਂਕਿ ਕੁਝ ਘੰਟਿਆਂ ਬਾਅਦ ਪ੍ਰੀਖਿਆ ਰੱਦ ਕਰ ਦਿੱਤੀ ਗਈ। ਇਸ ਵਾਰ ਯੂਜੀਸੀ-ਨੈੱਟ ਦੇ 83 ਵਿਸ਼ਿਆਂ ਦੀ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਇੱਕੋ ਦਿਨ ਲਈ ਗਈ ਸੀ।