
ਪੇਮੈਂਟ ਕਰਨ ਤੋਂ ਬਾਅਦ ਕਿਹਾ- 'ਮੈਂ ਮੋਮਬੱਤੀ ਜਲਾਉਣ ਬਾਰੇ ਵਿਚਾਰ ਕਰ ਰਿਹਾ ਹਾਂ
Gurugram Electricity Bill : ਗੁਰੂਗ੍ਰਾਮ ਵਿੱਚ ਇੱਕ ਕੰਪਨੀ ਦੇ ਸੀਈਓ ਨੇ 45,491 ਰੁਪਏ ਦਾ ਬਿਜਲੀ ਬਿੱਲ ਅਦਾ ਕੀਤਾ ਹੈ। ਬਿਲ ਦਾ ਭੁਗਤਾਨ ਕਰਨ ਤੋਂ ਬਾਅਦ ਕੰਪਨੀ ਦੇ ਸੀਈਓ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਭੁਗਤਾਨ ਦਾ ਇੱਕ ਸਕ੍ਰੀਨਸ਼ੌਟ ਪੋਸਟ ਕੀਤਾ ਹੈ।
ਪੋਸਟ 'ਚ ਲਿਖਿਆ , 'ਮੈਂ ਮੋਮਬੱਤੀ ਜਲਾਉਣ ਬਾਰੇ ਵਿਚਾਰ ਕਰ ਰਿਹਾ ਹਾਂ'। ਬਿਜਲੀ ਦੇ ਬਿੱਲ ਦਾ ਭੁਗਤਾਨ ਕਰਨ ਵਾਲਾ ਖੁਦ ਨੂੰ ਹੁੱਡ ਐਪ ਦਾ ਸਹਿ-ਸੰਸਥਾਪਕ ਅਤੇ ਸੀਈਓ ਦੱਸਣ ਵਾਲੇ ਵਿਅਕਤੀ ਦਾ ਨਾਂ ਜਸਵੀਰ ਸਿੰਘ ਹੈ।
ਉਸਨੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ (DHBVN) ਨੂੰ ਆਪਣਾ ਦੋ ਮਹੀਨਿਆਂ ਦਾ ਬਿੱਲ ਆਉਣ 'ਤੇ ਇਹ ਭੁਗਤਾਨ ਕੀਤਾ ਹੈ। ਓਥੇ ਹੀ ਸੀਈਓ ਦੁਆਰਾ ਭੁਗਤਾਨ ਕੀਤੇ ਗਏ ਬਿਜਲੀ ਬਿੱਲ ਦਾ ਇੱਕ ਸਕ੍ਰੀਨਸ਼ੌਟ ਪੋਸਟ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਬਹਿਸ ਸ਼ੁਰੂ ਹੋ ਗਈ।
ਇੱਕ ਉਪਭੋਗਤਾ ਨੇ ਸੋਲਰ ਲਗਾਉਣ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਦੂਜੇ ਯੂਜ਼ਰਸ ਨੇ ਵੀ ਇਸੇ ਤਰ੍ਹਾਂ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
2 ਮਹੀਨੇ ਦਾ ਬਿੱਲ 45,491 ਰੁਪਏ