
ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਜੀਐਸਟੀ ਬਾਰੇ ਉੱਚ ਪਧਰੀ ਮੰਤਰੀ ਪੱਧਰ ਦੇ ਕਨਵੀਨਰ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵਸਤੂ ਅਤੇ ....
ਨਵੀਂ ਦਿੱਲੀ : ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਜੀਐਸਟੀ ਬਾਰੇ ਉੱਚ ਪਧਰੀ ਮੰਤਰੀ ਪੱਧਰ ਦੇ ਕਨਵੀਨਰ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵਸਤੂ ਅਤੇ ਸੇਵਾ ਕਰ ਯਾਨੀ ਜੀਐਸਟੀ ਦਰਾਂ ਦੀਆਂ ਵਰਤਮਾਨ ਪੰਜ ਸ਼੍ਰ੍ਰੇਣੀਆਂ ਨੁੰ ਘਟਾ ਕੇ ਤਿੰਨ ਸ਼੍ਰੇਣੀਆਂ ਵਿਚ ਕੀਤਾ ਜਾ ਸਕਦਾ ਹੈ ਜਿਸ ਨਾਲ ਉਪਭੋਗਤਾਵਾਂ ਅਤੇ ਕਾਰੋਬਾਰੀਆਂ ਦੋਹਾਂ ਨੂੰ ਸਹੂਲਤ ਮਿਲੇਗੀ।
GST
ਮੋਦੀ ਨੇ ਕਿਹਾ, 'ਇਸ ਵਿਚ ਥੋੜਾ ਸਮਾਂ ਲੱਗੇਗਾ ਕਿਉਂਕਿ ਇਹ ਵਿਸ਼ਾ ਰਾਜਾਂ ਦੇ ਮਾਲੀਏ ਨਾਲ ਜੁੜਿਆ ਹੈ।' ਉਨ੍ਹਾਂ ਨੂੰ ਪੁਛਿਆ ਗਿਆ ਕਿ ਜੀਐਸਟੀ ਪਰਿਸ਼ਦ ਦੀ ਬੈਠਕ ਵਿਚ ਕਲ 88 ਵਸਤੂਆਂ ਅਤੇ ਸੇਵਾਵਾਂ 'ਤੇ ਜੀਐਸਟੀ ਘਟਾਏ ਜਾਣ 'ਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਇਹ 2017 ਵਿਚ ਹੀ ਕਿਉਂ ਨਹੀਂ ਕੀਤਾ ਗਿਆ? ਇਸ ਬਾਰੇ ਬਿਹਾਰ ਦੇ ਵਿੱਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਨੂੰ ਕਿਹਾ, 'ਇਹ ਕੋਈ ਅਜਿਹਾ ਫ਼ੈਸਲਾ ਨਹੀਂ ਜਿਸ ਵਿਚ ਸਿਰਫ਼ ਭਾਜਪਾ ਸਰਕਾਰ ਸ਼ਾਮਲ ਹੈ।
Narendra Modi
ਇਹ ਫ਼ੈਸਲਾ ਜੀਐਸਟੀ ਪਰਿਸ਼ਦ ਨੇ ਲਿਆ ਹੈ ਜਿਸ ਵਿਚ ਕਾਂਗਰਸ ਦੀਆਂ ਸਰਕਾਰਾਂ ਸ਼ਾਮਲ ਹਨ।' ਉਨ੍ਹਾਂ ਕਿਹਾ ਕਿ ਜੀਐਸਟੀ ਲਾਗੂ ਹੋਣ ਮਗਰੋਂ ਸ਼ੁਰੂ ਵਿਚ ਇਹ ਵੇਖਿਆ ਗਿਆ ਕਿ ਮਾਲੀਏ ਦਾ ਨੁਕਸਾਨ ਨਾ ਹੋਵੇ ਅਤੇ ਜਿਵੇਂ ਜਿਵੇਂ ਮਾਲੀਏ ਵਿਚ ਸਥਿਰਤਾ ਆਈ ਹੈ, ਉਵੇਂ ਉਵੇਂ ਅਨੇਕ ਵਸਤੂਆਂ 'ਤੇ ਦਰਾਂ ਘੱਟ ਕੀਤੀਆਂ ਗਈਆਂ ਹਨ।
ਸੁਸ਼ੀਲ ਮੋਦੀ ਨੇ ਕਿਹਾ ਕਿ ਹੁਣ ਜੀਐਸਟੀ ਦਾ ਮਾਲੀਆ ਔਸਤਨ 95 ਹਜ਼ਾਰ ਕਰੋੜ ਰੁਪਏ ਦੇ ਲਾਗੇ ਹੈ, ਅਜਿਹੇ ਵਿਚ ਦਰਾਂ ਵਿਚ ਕਟੌਤੀ ਕਰ ਰਹੇ ਹਾਂ ਜਿਸ ਨਾਲ ਕਈ ਉਪਭੋਗਤਾ ਵਸਤੂਆਂ ਦੀਆਂ ਕੀਮਤਾਂ ਵਿਚ ਕਮੀ ਆ ਰਹੀ ਹੈ ਅਤੇ ਇਸ ਨਾਲ ਦਰਮਿਆਨੇ ਵਰਗ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹ ਕਿ ਹੁਣ ਜੀਐਸਟੀ ਦਰਾਂ ਵਿਚ ਪੰਜ ਸ਼੍ਰੇਣੀਆਂ ਹਨ। (ਏਜੰਸੀ)