ਐਨਡੀਏ ਨੂੰ ਹਰਾਉਣ ਲਈ ਮਹਾਗਠਜੋੜ ਨੂੰ ਵਿਆਪਕ ਬਣਾਉਣ ਦੇ ਯਤਨ ਜਾਰੀ
Published : Jul 23, 2018, 2:11 pm IST
Updated : Jul 23, 2018, 2:11 pm IST
SHARE ARTICLE
Narendra Modi
Narendra Modi

ਲੋਕ ਸਭਾ ਚੋਣਾਂ 2019 ਦੇ ਸਨਮੁਖ ਐਨਡੀਏ ਨੂੰ ਹਰਾਉਣ ਲਈ ਮਹਾਗਠਜੋੜ ਨੂੰ ਹੋਰ ਵਿਆਪਕ ਬਣਾਉਣ ਦੀ ਦਿਸ਼ਾ ਵਿਚ ਕੋਸ਼ਿਸ਼ਾਂ ਚੱਲ ਰਹੀਆਂ ਹਨ।  ਆਰਜੇਡੀ...

ਪਟਨਾ, ਲੋਕ ਸਭਾ ਚੋਣਾਂ 2019 ਦੇ ਸਨਮੁਖ ਐਨਡੀਏ ਨੂੰ ਹਰਾਉਣ ਲਈ ਮਹਾਗਠਜੋੜ ਨੂੰ ਹੋਰ ਵਿਆਪਕ ਬਣਾਉਣ ਦੀ ਦਿਸ਼ਾ ਵਿਚ ਕੋਸ਼ਿਸ਼ਾਂ ਚੱਲ ਰਹੀਆਂ ਹਨ। 
ਆਰਜੇਡੀ, ਕਾਂਗਰਸ ਅਤੇ ਹਿੰਦੁਸਤਾਨੀ ਆਵਾਮੀ ਮੋਰਚੇ ਵਲੋਂ ਰਾਕਾਂਪਾ, ਖੱਬੇਪੱਖੀ ਦਲਾਂ ਅਤੇ ਸ਼ਰਦ ਯਾਦਵ ਨੂੰ ਅਪਣੇ ਨਾਲ ਰਲਾਉਣ ਦੇ ਯਤਨ ਜਾਰੀ ਹਨ। ਆਰਜੇਡੀ ਅਤੇ ਕਾਂਗਰਸ ਦੇ ਸੂਤਰਾਂ ਨੇ ਦਸਿਆ

ਕਿ ਮੀਡੀਆ ਦੀ ਚਕਾਚੌਂਧ ਤੋਂ ਦੂਰ ਗਠਜੋੜ ਦੀਆਂ ਪਾਰਟੀਆਂ ਦੇ ਸਿਖਰਲੇ ਆਗੂਆਂ ਵਿਚਕਾਰ ਬਿਹਾਰ ਦੀਆਂ ਕੁਲ 40 ਲੋਕ ਸਭਾ ਸੀਟਾਂ ਵਿਚੋਂ ਹਰ ਲੋਕ ਸਭਾ ਖੇਤਰ ਵਿਚ ਉਨ੍ਹਾਂ ਦੀ ਅਸਲੀ ਜ਼ਮੀਨੀ ਤਾਕਤ ਦੇ ਆਧਾਰ 'ਤੇ ਇਕ ਰਾਏ ਬਣਾਉਣ ਦੀ ਦਿਸ਼ਾ ਵਿਚ ਯਤਨ ਜਾਰੀ ਹਨ। ਹਿੰਦੁਸਤਾਨੀ ਆਵਾਮੀ ਮੋਰਚੇ ਦੇ ਬੁਲਾਰੇ ਦਾਨਿਸ਼ ਰਿਜਵਾਨ ਨੇ ਦਸਿਆ ਕਿ ਉਨ੍ਹਾਂ ਦੀ ਪਾਰਟੀ ਦੇ ਮੁਖੀ ਜੀਤਨ ਰਾਮ ਮਾਂਝੀ ਦੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਇਸ ਹਫ਼ਤੇ ਦੇ ਸ਼ੁਰੂ ਵਿਚ ਦਿੱਲੀ ਵਿਚ ਮੁਲਾਕਾਤ ਦੌਰਾਨ ਉਸਾਰੂ ਗੱਲਬਾਤ ਹੋਈ ਹੈ।

Rahul GandhiRahul Gandhi

ਕਾਂਗਰਸ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਨੇ ਬੀਤੀ 12 ਜੁਲਾਈ ਨੂੰ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨਾਲ ਮੁਲਾਕਾਤ ਕੀਤੀ ਸੀ। ਲਾਲੂ ਦੇ ਬੇਟੇ ਪੁੱਤਰ ਤੇਜੱਸਵੀ ਪ੍ਰਸਾਦ ਯਾਦਵ ਰਾਹੁਲ ਗਾਂਧੀ ਨਾਲ ਪਹਿਲਾਂ ਕਈ ਵਾਰ ਮੁਲਾਕਾਤ ਕਰ ਚੁੱਕੇ ਹਨ। ਮੋਦੀ ਸਰਕਾਰ ਵਿਚ ਸ਼ਾਮਲ ਉਪੇਂਦਰ ਕੁਸ਼ਵਾਹਾ ਮਹਾਗਠਜੋੜ ਵਿਚ ਜਾਣ ਦੀ ਚਰਚਾ ਨੂੰ ਲਗਾਤਾਰ ਰੱਦ ਕਰਦੇ ਆਏ ਹਨ ਪਰ ਸੂਤਰਾਂ ਦਾ ਦਾਅਵਾ ਹੈ ਕਿ ਆਖ਼ਰਕਾਰ ਉਹ ਵੀ ਗਠਜੋੜ ਦਾ ਹਿੱਸਾ ਹੋਣਗੇ। 

ਸੂਤਰਾਂ ਮੁਤਾਬਕ ਹੁਣ ਤਕ ਦੀ ਗੱਲਬਾਤ ਮੁਤਾਬਕ ਬਿਹਾਰ ਦੀਆਂ 40 ਸੀਟਾਂ ਵਿਚੋਂ ਲਗਭਗ ਅੱਧੀਆਂ ਸੀਟਾਂ 'ਤੇ ਲਾਲੂ ਦੀ ਪਾਰਟੀ ਲੜੇਗੀ। ਕਾਂਗਰਸ ਨੁੰ 10, ਮੋਰਚੇ ਅਤੇ ਹੋਰਾਂ ਨੂੰ ਚਾਰ ਚਾਰ ਸੀਟਾਂ ਮਿਲਣਗੀਆਂ। ਖੱਬੇਪੱਖੀਆਂ ਅਤੇ ਰਾਕਾਂਪਾ ਨੂੰ ਇਕ ਇਕ ਸੀਟ ਮਿਲੇਗੀ। ਸ਼ਰਦ ਯਾਦਵ ਅਪਣੇ ਬੇਟੇ ਨੂੰ ਮੈਦਾਨ ਵਿਚ ਉਤਾਰ ਸਕਦੇ ਹਨ। (ਏਜੰਸੀ)

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement