Union Budget 2024 : ਲੋਕ ਸਭਾ ’ਚ ਦੇਸ਼ ਦਾ ਆਮ ਬਜਟ ਹੋਇਆ  ਪੇਸ਼, ਜਾਣੋ ਬਜਟ ਦੀਆਂ 9 ਗੱਲਾਂ  

By : BALJINDERK

Published : Jul 23, 2024, 1:39 pm IST
Updated : Jul 23, 2024, 1:39 pm IST
SHARE ARTICLE
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਦੇ ਹੋਏ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਦੇ ਹੋਏ

Union Budget 2024 : ਬਜਟ ’ਚ ਜਾਣੋ ਕੀ-ਕੀ ਹੋਇਆ ਸਸਤਾ

Union Budget 2024 :  ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ 23 ਜੁਲਾਈ ਨੂੰ ਆਪਣਾ 7ਵਾਂ ਲੋਕ ਸਭਾ ਵਿਚ ਪੇਸ਼ ਕੀਤਾ। ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਇਹ ਪਹਿਲਾ ਬਜਟ ਹੈ ਅਤੇ ਪੂਰੇ ਦੇਸ਼ ਦੀ ਨਜ਼ਰ ਇਸ 'ਤੇ ਟਿਕੀਆਂ ਹੋਈਆਂ ਹੈ।

1. ਇੰਟਰਨਸ਼ਿਪ ਸਕੀਮ

ਅੱਜ ਕੇਂਦਰੀ ਬਜਟ ਪੇਸ਼ ਕਰਦੇ ਹੋਏ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਹੈ ਕਿ ਸਰਕਾਰ 500 ਤੋਂ ਵੱਧ ਕੰਪਨੀਆਂ ਵਿਚ 1 ਕਰੋੜ ਨੌਜਵਾਨਾਂ ਨੂੰ ਇੰਟਰਨਸ਼ਿਪ ਪ੍ਰਦਾਨ ਕਰੇਗੀ। ਇਸ ਇੰਟਰਨਸ਼ਿਪ ਸਕੀਮ ਤਹਿਤ ਚੁਣੇ ਗਏ ਲੋਕਾਂ ਨੂੰ 5000 ਰੁਪਏ ਪ੍ਰਤੀ ਮਹੀਨਾ ਇੰਟਰਨਸ਼ਿਪ ਭੱਤਾ ਅਤੇ ਪਹਿਲੇ ਮਹੀਨੇ 6000 ਰੁਪਏ ਦਾ ਵਜ਼ੀਫ਼ਾ ਮਿਲੇਗਾ।

2 . ਨਵੀਂ ਟੈਕਸ ਵਿਵਸਥਾ

ਨਵੀਂ ਟੈਕਸ ਵਿਵਸਥਾ ਵਿੱਚ ਮਿਆਰੀ ਕਟੌਤੀ 50 ਹਜ਼ਾਰ ਰੁਪਏ ਤੋਂ ਵਧਾ ਕੇ 75 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।

3 .  ਕੈਂਸਰ ਦੀਆਂ 3 ਦਵਾਈਆਂ 'ਤੇ ਕਸਟਮ ਡਿਊਟੀ ਹਟਾਈ

ਸਰਕਾਰ ਨੇ ਤਿੰਨ ਦਵਾਈਆਂ 'ਤੇ ਕਸਟਮ ਡਿਊਟੀ ਹਟਾ ਦਿੱਤੀ ਹੈ। ਇਹ ਦਵਾਈਆਂ ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਂਦੀਆਂ ਹਨ।

ਮਤਲਬ ਇਹ ਤਿੰਨੇ ਦਵਾਈਆਂ ਸਸਤੀਆਂ ਹੋਣਗੀਆਂ।

4. ਇਨਕਮ ਟੈਕਸ

ਵਿੱਤ ਮੰਤਰੀ ਹੁਣ ਇਨਕਮ ਟੈਕਸ 'ਤੇ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਟੀਡੀਐਸ ਦਾ ਭੁਗਤਾਨ ਸਮੇਂ ਸਿਰ ਨਾ ਕੀਤਾ ਗਿਆ ਤਾਂ ਇਹ ਅਪਰਾਧ ਨਹੀਂ ਹੋਵੇਗਾ। ਪੂੰਜੀ ਲਾਭ ਦੀ ਸੀਮਾ ਵਧਾਈ ਜਾਵੇਗੀ। 2% ਲੋਕਾਂ ਨੇ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕੀਤੀ ਹੈ।

5 . ਅੰਮ੍ਰਿਤਸਰ-ਕੋਲਕਾਤਾ ਕੋਰੀਡੋਰ ਦਾ ਕੀਤਾ ਐਲਾਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਦੇ ਹੋਏ ਐਲਾਨ ਕਰਦੇ ਕਿਹਾ ਕਿ ਅੰਮ੍ਰਿਤਸਰ-ਕੋਲਕਾਤਾ ਕੋਰੀਡੋਰ ਜੋ ਬਿਹਾਰ ਦੇ ਗਯਾ ਤੋਂ ਗੁਜ਼ਰੇਗਾ। ਵਿੱਤ ਮੰਤਰੀ ਨੇ ਗਯਾ ਵਿਚ ਇੱਕ ਉਦਯੋਗਿਕ ਖੇਤਰ ਦੇ ਵਿਕਾਸ ਦਾ ਵੀ ਐਲਾਨ ਕੀਤਾ ਹੈ।

6. ਔਰਤਾਂ ਅਤੇ ਲੜਕੀਆਂ ਲਈ 3 ਲੱਖ ਕਰੋੜ ਰੁਪਏ

ਔਰਤਾਂ ਅਤੇ ਲੜਕੀਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਯੋਜਨਾਵਾਂ ਲਈ 3 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇੰਡੀਆ ਪੋਸਟ ਪੇਮੈਂਟ ਬੈਂਕ ਦੀਆਂ 100 ਤੋਂ ਵੱਧ ਸ਼ਾਖਾਵਾਂ ਉੱਤਰ-ਪੂਰਬੀ ਖੇਤਰ ਵਿੱਚ ਸਥਾਪਿਤ ਕੀਤੀਆਂ ਜਾਣਗੀਆਂ।

7 . ਇਹ ਸਾਮਾਨ ਹੋਏ ਸਸਤੇ

ਮੋਬਾਈਲ ਫੋਨ ਅਤੇ ਚਾਰਜਰ ਸਸਤੇ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਮੱਛੀ ਵੀ ਸਸਤੀ ਹੋਵੇਗੀ। ਚਮੜੇ ਦੇ ਬਣੇ ਸਮਾਨ ਵੀ ਸਸਤੇ ਹੋਣਗੇ। ਸੋਨੇ-ਚਾਂਦੀ ਦੇ ਗਹਿਣੇ ਵੀ ਸਸਤੇ ਹੋਣਗੇ।

8. ਨੌਜਵਾਨਾਂ ਲਈ ਰੁਜ਼ਗਾਰ

ਵਿੱਤ ਮੰਤਰੀ ਨੇ ਪ੍ਰਧਾਨ ਮੰਤਰੀ ਯੋਜਨਾ ਤਹਿਤ ਐਲਾਨ ਕੀਤਾ ਕਿ ਰੁਜ਼ਗਾਰ ਲਈ ਹੁਨਰ (ਸਕਿੱਲ) ਨਾਲ ਜੁੜੇ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ। ਇਹ ਸਕੀਮਾਂ ਈਪੀਐੱਫ਼ਓ ਵਿੱਚ ਨਾਮਾਂਕਣ 'ਤੇ ਅਧਾਰਤ ਹੋਣਗੀਆਂ। ਪਹਿਲੀ ਵਾਰ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਮਾਨਤਾ ਦੇਣ 'ਤੇ ਧਿਆਨ ਕੇਂਦ੍ਰਿਤ ਕਰਦੀਆਂ ਹਨ। ਪਹਿਲੀ ਵਾਰ ਕੰਮ ਕਰਨ ਵਾਲੇ ਰਸਮੀ ਖੇਤਰਾਂ ਵਿੱਚ ਕਰਮਚਾਰੀਆਂ ਦੇ ਸ਼ਾਮਲ ਹੋਣ 'ਤੇ ਇੱਕ ਮਹੀਨੇ ਦੀ ਤਨਖ਼ਾਹ ਮਿਲੇਗੀ। ਇਸ ਮਾਮਲੇ ਵਿੱਚ ਤਨਖ਼ਾਹ 15,000 ਰੁਪਏ ਹੋਵੇਗੀ, ਜੋ ਕਿ ਤਿੰਨ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ। ਇਸ ਲਾਭ ਲਈ ਯੋਗਤਾ ਸੀਮਾ 1 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਹੋਵੇਗੀ ਅਤੇ ਇਸ ਨਾਲ 2.1 ਲੱਖ ਨੌਜਵਾਨਾਂ ਨੂੰ ਲਾਭ ਹੋਣ ਦੀ ਉਮੀਦ ਹੈ।

9. ਉੱਚ ਸਿੱਖਿਆ ਲਈ ਕਰਜ਼ਾ

ਕੇਂਦਰੀ ਬਜਟ 2024-25 ਵਿੱਚ ਹਰ ਸਾਲ 25,000 ਵਿਦਿਆਰਥੀਆਂ ਦੀ ਮਦਦ ਕਰਨ ਲਈ ਮਾਡਲ ਸਕਿੱਲ ਲੋਨ ਸਕੀਮ ਵਿੱਚ ਸੋਧ ਕਰਨ ਦਾ ਪ੍ਰਸਤਾਵ ਹੈ। 10 ਲੱਖ ਰੁਪਏ ਤੱਕ ਦੇ ਲੋਨ ਲਈ ਈ-ਵਾਉਚਰ ਹੋਵੇਗਾ। ਹਰ ਸਾਲ, ਘਰੇਲੂ ਸੰਸਥਾਵਾਂ ਵਿੱਚ ਉੱਚ ਸਿੱਖਿਆ ਲਈ 1 ਲੱਖ ਵਿਦਿਆਰਥੀਆਂ ਨੂੰ 3% ਦੇ ਸਾਲਾਨਾ ਵਿਆਜ 'ਤੇ 10 ਲੱਖ ਰੁਪਏ ਸਿੱਧੇ ਦਿੱਤੇ ਜਾਣਗੇ।

(For more news apart from  budget 2024 of the country was presented in Lok Sabha News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement