Union Budget 2024 : ਸੂਰਜਘਰ ਮੁਫ਼ਤ ਬਿਜਲੀ ਯੋਜਨਾ ਸ਼ੁਰੂ, ਛੱਤਾਂ ’ਤੇ ਲਗਾਏ ਜਾਣਗੇ ਸੋਲਰ ਪੈਨਲ
Union Budget 2024 by Nirmala Sitharaman FOR ELECTRICITY in Punjabi: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਦੇ ਹੋਏ ਆਮ ਲੋਕਾਂ ਨੂੰ ਵੱਡੀ ਖੁਸ਼ਖ਼ਬਰੀ ਦਿਤੀ ਹੈ। ਵਿੱਤ ਮੰਤਰੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਦੇਸ਼ ਦੇ ਕਰੋੜਾਂ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Union Budget 2024: ਦੇਸ਼ ਵਿੱਚ ਉੱਚ ਸਿੱਖਿਆ ਲਈ ਮਿਲੇਗਾ 10 ਲੱਖ ਤੱਕ ਦਾ ਲੋਨ
ਸੂਰਜ ਘਰ ਮੁਫਤ ਬਿਜਲੀ ਯੋਜਨਾ ਦਾ ਐਲਾਨ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ 1 ਕਰੋੜ ਘਰਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇਗੀ। ਦੱਸ ਦੇਈਏ ਕਿ ਆਮ ਲੋਕਾਂ ਲਈ ਇਹ ਇੱਕ ਵੱਡਾ ਐਲਾਨ ਹੈ ਕਿਉਂਕਿ ਇਸ ਤੋਂ ਇੱਕ ਕਰੋੜ ਲੋਕਾਂ ਨੂੰ ਵੱਡਾ ਲਾਭ ਅਤੇ ਰਾਹਤ ਮਿਲਣ ਵਾਲੀ ਹੈ।
ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਸੂਰਜ ਘਰ ਮੁਫਤ ਬਿਜਲੀ ਯੋਜਨਾ ਨੂੰ ਲੈ ਕੇ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਇਸ ਯੋਜਨਾ ਲਈ ਹੁਣ ਤੱਕ 1.8 ਕਰੋੜ ਲੋਕ ਰਜਿਸਟਰਡ ਹੋ ਚੁੱਕੇ ਹਨ। ਵਿੱਤ ਮੰਤਰੀ ਨੇ ਪਿਛਲੇ ਅੰਤਰਿਮ ਬਜਟ ਵਿੱਚ ਇਸ ਯੋਜਨਾ ਬਾਰੇ ਜਾਣਕਾਰੀ ਦਿੱਤੀ ਸੀ।
ਇਹ ਵੀ ਪੜ੍ਹੋ: Union Budget 2024: ਖੁੱਲ ਗਿਆ ਬਜਟ ਦਾ ਪਿਟਾਰਾ, ਇਸ ਮੰਤਰਾਲੇ ਨੂੰ ਮਿਲੇ ਇੰਨੇ ਫੰਡ
ਇਸ ਸਕੀਮ ਤਹਿਤ ਛੱਤਾਂ 'ਤੇ ਸੋਲਰ ਪਲਾਂਟ ਲਗਾਏ ਜਾਂਦੇ ਹਨ। ਇਸ ਯੋਜਨਾ ਤਹਿਤ 1 ਕਰੋੜ ਘਰਾਂ 'ਤੇ ਸੋਲਰ ਪਲਾਂਟ ਲਗਾਏ ਜਾਣੇ ਹਨ, ਤਾਂ ਜੋ ਉਹ ਹਰ ਮਹੀਨੇ 30 ਕਿਲੋਵਾਟ ਤੱਕ ਮੁਫਤ ਬਿਜਲੀ ਦਾ ਲਾਭ ਲੈ ਸਕਣ। ਇਸ ਯੋਜਨਾ ਵਿਚ ਹੁਣ ਤੱਕ 1.28 ਕਰੋੜ ਲੋਕ ਰਜਿਸਟਰਡ ਹੋ ਚੁੱਕੇ ਹਨ ਅਤੇ 14 ਲੱਖ ਬਿਨੈਕਾਰ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ।
ਤਾਜ਼ਾ ਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Union Budget 2024 by Nirmala Sitharaman FOR ELECTRICITY in Punjabi, stay tuned to Rozana Spokesman)