
Supreme Court News: ਔਰਤ ਨੇ ਗੁਜ਼ਾਰਾ ਭੱਤੇ ’ਚ ਮੰਗੀ ਮਹਿੰਗੀ ਕਾਰ ਤੇ 12 ਕਰੋੜ ਰੁਪਏ
You should earn and eat for yourself Supreme Court news: ਤਲਾਕ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸੁਪਰੀਮ ਕੋਰਟ ਵਿਚ ਸਾਹਮਣੇ ਆਇਆ। ਵਿਆਹ 18 ਮਹੀਨਿਆਂ ਤਕ ਚੱਲਿਆ ਅਤੇ ਔਰਤ ਨੇ ਗੁਜ਼ਾਰਾ ਭੱਤੇ ਲਈ ਅਪੀਲ ਦਾਇਰ ਕੀਤੀ। ਸੁਪਰੀਮ ਕੋਰਟ ਦੇ ਜੱਜ ਵੀ ਔਰਤ ਦੀ ਗੁਜ਼ਾਰਾ ਭੱਤੇ ਦੀ ਮੰਗ ਤੋਂ ਹੈਰਾਨ ਸਨ। ਔਰਤ ਨੇ ਮੁੰਬਈ ’ਚ ਇਕ ਫਲੈਟ, 12 ਕਰੋੜ ਰੁਪਏ ਦੇ ਨਾਲ-ਨਾਲ ਅਪਣੇ ਲਈ ਮਹਿੰਗੀ ਬੀ.ਐੱਮ.ਡਬਲਯੂ. ਕਾਰ ਵੀ ਮੰਗੀ ਸੀ।
ਇਸ ’ਤੇ ਸੁਪਰੀਮ ਕੋਰਟ ਦੇ ਬੈਂਚ ਨੇ ਸਲਾਹ ਦਿਤੀ ਕਿ ‘ਜੇ ਤੁਸੀਂ ਇੰਨੇ ਪੜ੍ਹੇ-ਲਿਖੇ ਹੋ, ਤਾਂ ਤੁਹਾਨੂੰ ਖੁਦ ਕਮਾਉਣਾ ਅਤੇ ਖਾਣਾ ਚਾਹੀਦਾ ਹੈ।’ ਸੀ.ਜੇ.ਆਈ. ਬੀ.ਆਰ. ਗਵਈ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਸੀ। ਉਨ੍ਹਾਂ ਕਿਹਾ, ‘‘ਤੁਹਾਡਾ ਵਿਆਹ ਸਿਰਫ 18 ਮਹੀਨੇ ਚੱਲਿਆ ਅਤੇ ਤੁਸੀਂ ਹਰ ਮਹੀਨੇ ਇਕ ਕਰੋੜ ਰੁਪਏ ਦੀ ਮੰਗ ਕਰ ਰਹੇ ਹੋ।’’
ਸੁਪਰੀਮ ਕੋਰਟ ਨੇ ਸਪੱਸ਼ਟ ਤੌਰ ਉਤੇ ਕਿਹਾ, ‘‘ਤੁਸੀਂ ਇੰਨੇ ਪੜ੍ਹੇ-ਲਿਖੇ ਹੋ ਤਾਂ ਤੁਸੀਂ ਨੌਕਰੀ ਕਿਉਂ ਨਹੀਂ ਕਰਦੇ? ਇਕ ਉੱਚ ਯੋਗਤਾ ਪ੍ਰਾਪਤ ਔਰਤ ਹੋਣ ਦੇ ਨਾਤੇ ਤੁਸੀਂ ਖਾਲੀ ਨਹੀਂ ਬੈਠ ਸਕਦੇ। ਤੁਹਾਨੂੰ ਅਪਣੇ ਲਈ ਕੁੱਝ ਨਹੀਂ ਮੰਗਣਾ ਚਾਹੀਦਾ, ਬਲਕਿ ਖ਼ੁਦ ਕਮਾਉਣਾ ਅਤੇ ਖਾਣਾ ਚਾਹੀਦਾ ਹੈ।’’ ਦਰਅਸਲ ਔਰਤ ਆਈ.ਟੀ. ਦੇ ਖੇਤਰ ’ਚ ਹੈ ਅਤੇ ਉਸ ਕੋਲ ਐਮ.ਬੀ.ਏ. ਦੀ ਡਿਗਰੀ ਵੀ ਹੈ। ਅਖੀਰ ’ਚ ਚੀਫ ਜਸਟਿਸ ਨੇ ਔਰਤ ਨੂੰ ਕਿਹਾ, ‘‘ਤੁਸੀਂ 4 ਕਰੋੜ ਰੁਪਏ ਜਾਂ ਫਲੈਟ ਲੈ ਕੇ ਚੰਗੀ ਨੌਕਰੀ ਲੱਭ ਸਕਦੇ ਹੋ।’’ ਸੁਪਰੀਮ ਕੋਰਟ ਨੇ ਇਸ ਦਾ ਪ੍ਰਸਤਾਵ ਰਖਦੇ ਹੋਏ ਅਪਣਾ ਫੈਸਲਾ ਸੁਰੱਖਿਅਤ ਰੱਖ ਲਿਆ।
ਦੂਜੇ ਪਾਸੇ ਔਰਤ ਨੇ ਦਲੀਲ ਦਿਤੀ ਕਿ ਉਸ ਦਾ ਪਤੀ ਬੈਂਕ ’ਚ ਮੈਨੇਜਰ ਹੈ। ਉਸ ਦੇ ਦੋ ਹੋਰ ਕਾਰੋਬਾਰ ਵੀ ਹਨ। ਉਸ ਨੇ ਕਿਹਾ, ‘‘ਮੇਰਾ ਪਤੀ ਬਹੁਤ ਅਮੀਰ ਹੈ। ਮੇਰਾ ਪਤੀ ਇਹ ਕਹਿ ਕੇ ਤਲਾਕ ਲੈਣਾ ਚਾਹੁੰਦਾ ਹੈ ਕਿ ਮੈਂ ਮਾਨਸਿਕ ਤੌਰ ਉਤੇ ਬਿਮਾਰ ਹਾਂ।’’ ਔਰਤ ਨੇ ਜੱਜ ਨੂੰ ਪੁਛਿਆ, ‘‘ਕੀ ਮੈਂ ਮਾਨਸਿਕ ਤੌਰ ਉਤੇ ਬਿਮਾਰ ਵਿਖਾਈ ਦਿੰਦੀ ਹਾਂ, ਜੱਜ ਸਰ?’’ (ਏਜੰਸੀ)
"(For more news apart from “You should earn and eat for yourself Supreme Court news, ” stay tuned to Rozana Spokesman.)