
ਤਿੰਨ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਤੋਂ ਬਾਅਦ ਅਰੁਣ ਜੇਟਲੀ ਦੀ ਅੱਜ ਵਿੱਤ ਮੰਤਰਾਲਾ ਵਿਚ ਵਾਪਸੀ ਹੋ ਰਹੀ ਹੈ। ਅੱਜ ਸਵੇਰੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪ੍ਰਧਾਨ...
ਨਵੀਂ ਦਿੱਲੀ : ਤਿੰਨ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਤੋਂ ਬਾਅਦ ਅਰੁਣ ਜੇਟਲੀ ਦੀ ਅੱਜ ਵਿੱਤ ਮੰਤਰਾਲਾ ਵਿਚ ਵਾਪਸੀ ਹੋ ਰਹੀ ਹੈ। ਅੱਜ ਸਵੇਰੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਲਾਹ ਤੋਂ ਬਾਅਦ ਜੇਟਲੀ ਨੂੰ ਵਿੱਤ ਅਤੇ ਕੰਪਨੀ ਮਾਮਲਿਆਂ ਦੇ ਮੰਤਰਾਲਿਆ ਦੀ ਜ਼ਿੰਮੇਵਾਰੀ ਇਕ ਵਾਰ ਫਿਰ ਸੌਂਪ ਦਿਤੀ। ਜੇਟਲੀ ਦਾ ਕਿਡਨੀ ਟ੍ਰਾਂਸਪਲਾਂਟ ਹੋਇਆ ਹੈ ਅਤੇ ਉਹ ਆਪਰੇਸ਼ਨ ਦੇ ਕਾਰਨ 14 ਮਈ ਤੋਂਂ ਬਿਨਾਂ ਵਿਭਾਗ ਦੇ ਮੰਤਰੀ ਬਣਾਏ ਗਏ ਸਨ।
Arun Jaitley
ਅਰੁਣ ਜੇਟਲੀ ਦੀ ਗੈਰਹਾਜ਼ਰੀ ਵਿਚ ਵਿੱਤ ਅਤੇ ਕੰਪਨੀ ਮਾਮਲਿਆਂ ਦੇ ਮੰਤਰਾਲਿਆ ਦਾ ਚਾਰਜ ਪੀਊਸ਼ ਗੋਇਲ ਨੂੰ ਸੌਪਿਆ ਗਿਆ ਸੀ, ਜਿਨ੍ਹਾਂ ਕੋਲ ਰੇਲ ਅਤੇ ਕੋਲਾ ਮੰਤਰਾਲਾ ਦੀ ਪਹਿਲਾਂ ਤੋਂ ਹੀ ਜ਼ਿੰਮੇਵਾਰੀ ਸੀ। ਪਿਛਲੇ ਤਿੰਨ ਮਹੀਨਿਆਂ ਵਿਚ ਜੇਟਲੀ ਦੀ ਕਈ ਮੌਕਿਆਂ 'ਤੇ ਕਮੀ ਮਹਿਸੂਸ ਕੀਤੀ ਗਈ। ਰਾਜ ਸਭਾ ਵਿਚ ਉਪ-ਰਾਸ਼ਟਰਪਤੀ ਦੇ ਚੋਣ ਦੇ ਦਿਨ ਜੇਟਲੀ ਵੋਟ ਪਾਉਣ ਲਈ ਸਦਨ ਵਿਚ ਆਏ ਸਨ।
Arun Jaitley
ਤੁਹਾਨੂੰ ਦੱਸ ਦਈਏ ਕਿ ਏਮਸ ਵਿਚ ਜੇਟਲੀ ਦਾ ਕਿਡਨੀ ਟ੍ਰਾਂਸਪਲਾਂਟ ਹੋਇਆ ਸੀ, ਜਿਸ ਤੋਂ ਬਾਅਦ ਉਨਹਾਂ ਨੂੰ ਅਰਾਮ ਕਰਨ ਦੀ ਸਲਾਹ ਦਿਤੀ ਗਈ ਸੀ। 12 ਮਈ ਨੂੰ ਜੇਟਲੀ ਨੂੰ ਏਮਸ ਵਿਚ ਭਰਤੀ ਕਰਾਇਆ ਗਿਆ ਸੀ। ਏਮਸ ਵਿਚ ਉਹ ਲੱਗਭੱਗ ਇਕ ਮਹੀਨੇ ਤੱਕ ਡਾਇਲਿਸਿਸ 'ਤੇ ਰਹੇ। 14 ਮਈ ਨੂੰ ਉਨ੍ਹਾਂ ਦਾ ਕਿਡਨੀ ਟ੍ਰਾਂਸਪਲਾਂਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਜੇਟਲੀ ਵੱਡੇ ਡਾਕਟਰਾਂ ਦੀ ਨਿਗਰਾਨੀ ਵਿਚ ਸਨ।
Arun Jaitley
ਧਿਆਨ ਯੋਗ ਹੈ ਕਿ ਵਿੱਤ ਮੰਤਰੀ ਅਰੁਣ ਜੇਟਲੀ ਕਿਡਨੀ ਦੀ ਬਿਮਾਰੀ ਤੋਂ ਪੀਡ਼ਿਤ ਹਨ ਅਤੇ ਦਿੱਲੀ ਦੇ ਆਲ ਇੰਡੀਆ ਇਨਸਟੀਟਿਊਟ ਆਫ਼ ਸਾਈਂਸ ( ਏਮਸ) ਵਿਚ ਕਰਵਾਇਆ ਗਿਆ ਸੀ। ਇਲਾਜ ਤੋਂ ਬਾਅਦ ਉਨ੍ਹਾਂ ਨੂੰ ਘਰ 'ਤੇ ਨਿਯਮ - ਪਰਹੇਜ਼ ਦੇ ਨਾਲ ਰਹਿਣ ਦੀ ਸਲਾਹ ਦਿਤੀ ਗਈ ਸੀ।