1984 ਸਿੱਖ ਨਸਲਕੁਸ਼ੀ: ਜਨਕਪੁਰੀ ਤੇ ਵਿਕਾਸਪੁਰੀ ਵਿਚ ਸਿੱਖਾਂ ਦੀ ਹਤਿਆ ਦੇ ਮਾਮਲੇ ’ਚ ਸੱਜਣ ਕੁਮਾਰ ਵਿਰੁਧ ਦੋਸ਼ ਤੈਅ
Published : Aug 23, 2023, 2:20 pm IST
Updated : Aug 23, 2023, 3:20 pm IST
SHARE ARTICLE
1984 Sikh Genocide Case: Charges framed against Sajjan Kumar
1984 Sikh Genocide Case: Charges framed against Sajjan Kumar

ਹਤਿਆ ਦੀ ਕੋਸ਼ਿਸ਼, ਭੀੜ ਨੂੰ ਉਕਸਾਉਣ ਅਤੇ ਦੰਗੇ ਭੜਕਾਉਣ ਦੇ ਇਲਜ਼ਾਮ

 

ਨਵੀਂ ਦਿੱਲੀ: ਰਾਊਜ਼ ਐਵੇਨਿਊ ਅਦਾਲਤ ਨੇ 1984 ਸਿੱਖ ਨਸਲਕੁਸ਼ੀ ਨਾਲ ਸਬੰਧਤ ਮਾਮਲੇ ਵਿਚ ਕਾਂਗਰਸ ਆਗੂ ਸੱਜਣ ਕੁਮਾਰ ਵਿਰੁਧ ਦੋਸ਼ ਤੈਅ ਕੀਤੇ ਹਨ। ਮਾਮਲਾ ਜਨਕਪੁਰੀ ਤੇ ਵਿਕਾਸਪੁਰੀ ਵਿਚ ਸਿੱਖਾਂ ਦੀ ਹਤਿਆ ਨਾਲ ਸਬੰਧਤ ਹੈ। ਸੱਜਣ ਕਮਾਰ ਵਿਰੁਧ ਹਤਿਆ ਦੀ ਕੋਸ਼ਿਸ਼, ਭੀੜ ਨੂੰ ਉਕਸਾਉਣ ਅਤੇ ਦੰਗੇ ਭੜਕਾਉਣ ਦੇ ਇਲਜ਼ਾਮ ਹਨ।

ਇਹ ਵੀ ਪੜ੍ਹੋ: ਸਚਿਨ ਤੇਂਦੁਲਕਰ ਨੂੰ ਚੋਣ ਕਮਿਸ਼ਨ ਦਾ ‘ਨੈਸ਼ਨਲ ਆਈਕੋਨ’ ਨਿਯੁਕਤ ਕੀਤਾ ਗਿਆ

ਅਦਾਲਤ ਨੇ ਸੱਜਣ ਕੁਮਾਰ ਵਿਰੁਧ ਆਈ.ਪੀ.ਸੀ. ਦੀ ਧਾਰਾ 147, 148, 153ਏ,  295R/W149,  307, 308, 323, 325, 395,436 ਤਹਿਤ ਦੋਸ਼ ਆਇਦ ਕੀਤੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਕਤਲ ਦੀ ਧਾਰਾ 302 ਨੂੰ ਰੱਦ ਕਰ ਦਿਤਾ ਹੈ। ਰਾਊਜ਼ ਐਵੇਨਿਊ ਅਦਾਲਤ ਵਿਚ ਮਾਮਲੇ ਦੀ ਅਗਲੀ ਸੁਣਵਾਈ 21 ਸਤੰਬਰ ਨੂੰ ਹੋਵੇਗੀ।

ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵਲੋਂ ਲੋਕਾਂ ਨੂੰ ਮਸਤਾਨੇ ਫ਼ਿਲਮ ਦੇਖਣ ਦੀ ਅਪੀਲ; ਟੀਮ ਨੂੰ ਦਿਤੀ ਵਧਾਈ 

ਇਸ ਦੌਰਾਨ ਅਦਾਲਤ ਨੂੰ ਦਸਿਆ ਗਿਆ ਕਿ ਸੱਜਣ ਕੁਮਾਰ ਇਸ ਮਾਮਲੇ 'ਚ ਹਿਰਾਸਤ 'ਚ ਨਹੀਂ ਹੈ, ਇਸ ਮਾਮਲੇ 'ਚ ਸੱਜਣ ਕੁਮਾਰ ਜ਼ਮਾਨਤ 'ਤੇ ਹੈ।ਜ਼ਿਕਰਯੋਗ ਹੈ ਕਿ 2015 ’ਚ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਸੱਜਣ ਕੁਮਾਰ ਵਿਰੁਧ ਜਨਕਪੁਰੀ ਅਤੇ ਵਿਕਾਸਪੁਰੀ ’ਚ ਐਫ਼.ਆਈ.ਆਰ. ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ। ਦਿੱਲੀ ’ਚ 1984 ’ਚ ਹੋਏ ਸਿੱਖ ਕਤਲੇਆਮ ਦੌਰਾਨ ਸੱਜਣ ਕੁਮਾਰ ਵਿਰੁਧ ਜਨਕਪੁਰੀ ’ਚ ਰਹਿਣ ਵਾਲੇ ਦੋ ਸਿੱਖਾਂ ਸੋਹਨ ਸਿੰਘ ਅਤੇ ਉਸ ਦੇ ਦਾਮਾਦ ਅਵਤਾਰ ਸਿੰਘ ਦਾ ਕਤਲ ਕਰਨ ਦਾ ਦੋਸ਼ ਹੈ।

ਇਹ ਵੀ ਪੜ੍ਹੋ: ਜ਼ਿਲ੍ਹਾ ਤਰਨਤਾਰਨ ਪੁਲਿਸ ਵਲੋਂ 3 ਕਿੱਲੋ 290 ਗ੍ਰਾਮ ਹੈਰੋਇਨ, ਸਮੇਤ ਤਿੰਨ ਦੋਸ਼ੀ ਗ੍ਰਿਫਤਾਰ  

1 ਨਵੰਬਰ 1984 ਨੂੰ ਦੋਹਾਂ ਦਾ ਕਤਲ ਕਰ ਦਿਤਾ ਗਿਆ ਸੀ। ਇਸ ਕੇਸ ’ਚ ਸੱਜਣ ਕੁਮਾਰ ਦਾ ਪੋਲੀਗ੍ਰਾਫ਼ੀ ਟੈਸਟ ਵੀ ਹੋਇਆ ਸੀ। ਅਦਾਲਤ ’ਚ ਸੱਜਣ ਕੁਮਾਰ ਦੇ ਵਕੀਲਾਂ ਨੇ ਦਲੀਲ ਦਿਤੀ ਸੀ ਕਿ ਐਸ.ਆਈ.ਟੀ. ਕੋਲ ਕੋਈ ਸਬੂਤ ਨਹੀਂ ਹੈ ਜਿਸ ਕਾਰਨ ਸੱਜਣ ਕੁਮਾਰ ਦਾ ਪੋਲੀਗ੍ਰਾਫ਼ੀ ਟੈਸਟ ਕੀਤਾ ਜਾ ਰਿਹਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement