
Rudraprayag Landslide : ਘਟਨਾ ਪਿੰਡ ਦੇ ਇਕ 'ਖਾਟ ਗਡੇਰਾ (ਬਰਸਾਤ ਦੇ ਪਾਣੀ ਦੇ ਤਲਾਅ) ਦੇ ਨੇੜੇ ਸਵੇਰੇ 1.20 ਵਜੇ ਵਾਪਰੀ
Rudraprayag Landslide : ਉਤਰਾਖੰਡ ਦੇ ਪਿੰਡ ਫਾਟਾ ਵਿਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਨੇਪਾਲ ਦੇ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਨੇ ਮਲਬੇ ਵਿੱਚੋਂ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਰੁਦਰਪ੍ਰਯਾਗ ਦੇ ਆਫਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਮਿਲੀ ਜੋ ਪਿੰਡ 'ਚ ਇਕ 'ਖਾਟ ਗਡੇਰਾ (ਬਰਸਾਤ ਦੇ ਪਾਣੀ ਦੇ ਤਲਾਅ) ਨੇੜੇ ਸਵੇਰੇ 1.20 ਵਜੇ ਵਾਪਰੀ।
ਇਹ ਵੀ ਪੜੋ: US News : ਅਮਰੀਕਾ ਵਿਚ ਭਾਰਤੀ ਮੂਲ ਦਾ ਡਾਕਟਰ ਜਿਣਸੀ ਸ਼ੋਸ਼ਣ ਮਾਮਲੇ ਵਿਚ ਗ੍ਰਿਫ਼ਤਾਰ
ਜਿਸ ਤੋਂ ਬਾਅਦ ਬਚਾਅ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਵੀਰਵਾਰ ਰਾਤ ਨੂੰ ਇਲਾਕੇ ਵਿਚ ਭਾਰੀ ਮੀਂਹ ਪਿਆ। ਰਾਜਵਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਤੁਲ ਬਹਾਦਰ, ਪੂਰਨ ਨੇਪਾਲੀ, ਕਿਸ਼ਨ ਪਰਿਹਾਰ ਅਤੇ ਚੀਕੂ ਬੂਰਾ ਵਜੋਂ ਹੋਈ ਹੈ। ਇਹ ਸਾਰੇ ਨੇਪਾਲ ਦੇ ਰਹਿਣ ਵਾਲੇ ਸਨ।
(For more news apart from Four laborers from Nepal died due to heavy rain and landslide in Rudraprayag News in Punjabi, stay tuned to Rozana Spokesman)