
ਨਾਲ ਹੀ ਪਤਨੀ ਦੇ ਮੂੰਹ 'ਤੇ ਗਰਮ ਦਾਲ ਸੁੱਟ ਕੇ ਸਾੜਿਆ
UP News : ਅਯੁੱਧਿਆ ਨੂੰ ਸੁੰਦਰ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਸ਼ਲਾਘਾ ਕਰਨ ’ਤੇ ਇਕ ਨਵ-ਵਿਆਹੁਤਾ ਮੁਸਲਿਮ ਔਰਤ ਵਿਰੁਧ ਉਸ ਦੇ ਸਹੁਰੇ ਪਰਵਾਰ ਵਲੋਂ ਕਥਿਤ ਤੌਰ ’ਤੇ ਤਿੰਨ ਤਲਾਕ ਦੇਣ ਅਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ’ਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਿਸ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ।
ਜਰਵਲ ਰੋਡ ਦੇ ਇੰਚਾਰਜ ਇੰਸਪੈਕਟਰ ਬ੍ਰਿਜਰਾਜ ਪ੍ਰਸਾਦ ਨੇ ਦਸਿਆ ਕਿ ਪੀੜਤਾ ਨੇ ਅਯੁੱਧਿਆ ’ਚ 5 ਅਗੱਸਤ ਦੀ ਘਟਨਾ ਦਾ ਵਰਣਨ ਕੀਤਾ ਹੈ, ਜਿਸ ’ਚ ਆਪਸੀ ਝਗੜੇ ਤੋਂ ਬਾਅਦ ਗਰਮ ਦਾਲ ਨਾਲ ਸਾੜਨ ਅਤੇ ਹੋਰ ਦੋਸ਼ ਲਗਾਏ ਗਏ ਹਨ।
ਐਸ.ਐਚ.ਓ. ਨੇ ਦਸਿਆ ਕਿ ਪੀੜਤ ਦੇ ਮਾਪੇ ਬਹਿਰਾਈਚ ਦੇ ਜਰਵਲ ਰੋਡ ’ਤੇ ਰਹਿੰਦੇ ਹਨ। ਵੀਰਵਾਰ ਨੂੰ ਪਤੀ ਅਰਸ਼ਦ, ਸੱਸ ਰਈਸ਼ਾ, ਸਹੁਰਾ ਇਸਲਾਮ, ਨਨਦ ਕੁਲਸੁਮ, ਦਿਓਰ ਫਾਰਾਨ ਅਤੇ ਸ਼ਫਾਕ ਦੇਵਰਾਣੀ ਸਿਮਰਨ ਸਮੇਤ ਅੱਠ ਲੋਕਾਂ ਵਿਰੁਧ ਦਾਜ ਰੋਕੂ ਕਾਨੂੰਨ ਸਮੇਤ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਰਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਵੀਡੀਉ ਵੀ ਸਾਹਮਣੇ ਆਇਆ, ਜਿਸ ’ਚ ਔਰਤ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ‘‘13 ਦਸੰਬਰ, 2023 ਨੂੰ ਮੇਰਾ ਵਿਆਹ ਅਯੁੱਧਿਆ ਦੇ ਕੋਤਵਾਲੀ ਨਗਰ ਦੇ ਮੁਹੱਲਾ ਦਿੱਲੀ ਦਰਵਾਜ਼ਾ ਦੇ ਰਹਿਣ ਵਾਲੇ ਇਸਲਾਮ ਦੇ ਪੁੱਤਰ ਅਰਸ਼ਦ ਨਾਲ ਹੋਇਆ ਸੀ। ਪਿਤਾ ਜੀ ਨੇ ਦੋਹਾਂ ਧਿਰਾਂ ਦੀ ਸਹਿਮਤੀ ਅਤੇ ਰੁਤਬੇ ਤੋਂ ਵੱਧ ਖਰਚ ਕਰ ਕੇ ਮੇਰਾ ਵਿਆਹ ਕਰਵਾ ਦਿਤਾ।’’
ਵੀਡੀਉ ’ਚ ਔਰਤ ਕਹਿ ਰਹੀ ਹੈ, ‘‘ਜਦੋਂ ਮੈਂ ਵਿਆਹ ਤੋਂ ਬਾਅਦ ਸ਼ਹਿਰ ਤੋਂ ਬਾਹਰ ਆਈ ਤਾਂ ਮੈਨੂੰ ਅਯੁੱਧਿਆ ਧਾਮ ਦੀਆਂ ਸੜਕਾਂ, ਲਤਾ ਚੌਕ ਦੀ ਸੁੰਦਰਤਾ, ਉੱਥੋਂ ਦਾ ਵਿਕਾਸ ਅਤੇ ਮਾਹੌਲ ਪਸੰਦ ਆਇਆ। ਅਪਣੇ ਪਤੀ ਦੇ ਸਾਹਮਣੇ ਮੈਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ।’’
ਔਰਤ ਨੇ ਦਸਿਆ ਕਿ ਇਹ ਸੁਣ ਕੇ ਉਸ ਦੇ ਪਤੀ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਉਸ ਨੂੰ ਉਸ ਦੇ ਮਾਪਿਆਂ ਦੇ ਘਰ ਭੇਜ ਦਿਤਾ। ਉਸ ਦੇ ਮਾਮੇ ਨੇ ਉਸ ਦਾ ਸਹੁਰੇ ਪਰਵਾਰ ਨਾਲ ਸੁਲ੍ਹਾ ਕਰਵਾ ਲਿਆ, ਜਿਸ ਤੋਂ ਬਾਅਦ ਉਹ ਅਪਣੇ ਸਹੁਰੇ ਘਰ ਆ ਗਈ। ਸ਼ਿਕਾਇਤ ਦੇ ਅਨੁਸਾਰ, ਉਸ ਦੇ ਪਤੀ ਨੇ ਉਸ ਦੇ ਸਹੁਰੇ ਘਰ ਉਸ ਨੂੰ ਕਿਹਾ, ‘‘ਤੁਸੀਂ ਲੋਕਾਂ ਦਾ ਦਿਮਾਗ਼ ਖ਼ਰਾਬ ਹੋ। ਜ਼ਿਆਦਾ ਥਾਣਾ-ਪੁਲਿਸ ਹੋ ਗਿਆ। ਭਾਵੇਂ ਤੁਸੀਂ ਕਿੰਨੇ ਵੀ ਥਾਣੇ ਬਣਵਾ ਲਵੋ ਪਰ ਮੈਂ ਤੈਨੂੰ ਤਲਾਤ ਤਲਾਕ ਤਲਾਕ ਦਿੰਦਾ ਹਾਂ।’’
ਔਰਤ ਵੀਡੀਉ ’ਚ ਦੋਸ਼ ਲਗਾ ਰਹੀ ਹੈ ਕਿ ਸੱਸ, ਛੋਟੀ ਨਨਦ ਅਤੇ ਦਿਓਰ ਨੇ ਉਸ ਦਾ ਗਲਾ ਘੁੱਟਿਆ ਅਤੇ ਫਿਰ ਉਸ ਦੇ ਪਤੀ ਸਮੇਤ ਸਾਰਿਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿਤਾ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਪਤੀ ਨੇ ਉਸ ’ਤੇ ਗਰਮ ਦਾਲ ਪਾ ਦਿਤੀ ਜਿਸ ਨਾਲ ਉਸ ਦਾ ਚਿਹਰਾ ਸੜ ਗਿਆ। ਔਰਤ ਮੁਤਾਬਕ ਉਹ ਅਪਣੇ ਘਰ ਆਈ ਸੀ।
ਪੀੜਤ ਨੇ ਮੁੱਖ ਮੰਤਰੀ ਦੇ ਪੋਰਟਲ ’ਤੇ ਵੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਵਿਚ ਉਸ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਅਰਸ਼ਦ ਉਸ ’ਤੇ ਕੁੱਝ ਪੈਸੇ ਦਾ ਪ੍ਰਬੰਧ ਕਰਨ ਲਈ ਦਬਾਅ ਪਾ ਰਿਹਾ ਸੀ।