
ਕਾਂਗਰਸ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਭਾਰਤ ਸਰਕਾਰ ਬਾਰੇ ਦਿਤੇ ਬਿਆਨ ਦੀ ਨਿੰਦਾ ਕੀਤੀ ਹੈ। ਕਾਂਗਰਸ ਨੇ ਕਿਹਾ ਕਿ ਇਮਰਾਨ ਪਾਕਿ ਫੌਜ ਅ...
ਨਵੀਂ ਦਿੱਲੀ : ਕਾਂਗਰਸ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਭਾਰਤ ਸਰਕਾਰ ਬਾਰੇ ਦਿਤੇ ਬਿਆਨ ਦੀ ਨਿੰਦਾ ਕੀਤੀ ਹੈ। ਕਾਂਗਰਸ ਨੇ ਕਿਹਾ ਕਿ ਇਮਰਾਨ ਪਾਕਿ ਫੌਜ ਅਤੇ ਆਈਐਸਆਈ ਦਾ ਮਖੌਟਾ ਹਨ ਅਤੇ ਉਨ੍ਹਾਂ ਨੂੰ ਭਾਰਤ ਦੀ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਰੇ ਵਿਚ ਗਲਤ ਸ਼ਬਦਾਂ ਦੀ ਵਰਤੋਂ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਬਾਰੇ ਵਿਚ ਅਸੀਂ ਸਿਰਫ ਇਹੀ ਕਹਾਂਗੇ ''ਸੂਪ ਬੋਲੇ ਤੋ ਬੋਲੇ, ਛਲਨੀ ਕਿਆ ਬੋਲੇ ਜਿਸਮੇਂ ਏਕ ਹਜ਼ਾਰ ਛੇਦ ਹੈਂ।''
Narendra Modi
ਜੋ ਅਤਿਵਾਦ ਦਾ ਜਨਮਦਾਤਾ ਹਾਂ ਉਸ ਪਾਕਿਸਤਾਨ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਦੇ ਬਾਰੇ ਵਿਚ ਅਪਸ਼ਬਦ ਬੋਲੇ। ਇਹ ਸਾਨੂੰ ਕਦੇ ਸਵੀਕਾਰ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਹਮੇਸ਼ਾ ਸ਼ਾਂਤੀ ਅਤੇ ਭਾਈਚਾਰਾ ਫੈਲਿਆ ਹੈ। ਜਦੋਂ ਕਿ ਪਾਕਿਸਤਾਨ ਨੇ ਅਤਿਵਾਦ ਨੂੰ ਬੜਾਵਾ ਦਿਤਾ ਹੈ। ਉਥੇ ਦੀ ਸਰਕਾਰ ਅਤੇ ਇਮਰਾਨ ਖਾਨ ਫੌਜ ਅਤੇ ਆਈਐਸਆਈ ਦਾ ਮਖੌਟਾ ਹੈ। ਇਮਰਾਨ ਕਸ਼ਮੀਰ ਦੀ ਰਾਗ ਅਲਾਪ ਰਹੇ ਹਨ। ਅਸੀਂ ਉਨ੍ਹਾਂ ਦੀ ਗੱਲ ਨੂੰ ਖਾਰਿਜ ਕਰਦੇ ਹਾਂ।
Imran Khan
ਭਾਜਪਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਉਤੇ ਸ਼ਨਿਚਰਵਾਰ ਨੂੰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਅਆਪਣੇ ਦੇਸ਼ ਦੀ ਸੈਨਾ ਦੇ ਨਿਰਦੇਸ਼ਾਂ 'ਤੇ ਸੱਤਾ ਵਿਚ ਹਨ ਅਤੇ ਭਾਰਤ ਗੁਆਂਢੀ ਦੇਸ਼ ਦੇ ਨਾਲ ਤੱਦ ਤੱਕ ਗੱਲਬਾਤ ਨਹੀਂ ਕਰੇਗਾ ਜਦੋਂ ਤੱਕ ਉਸ ਦੇ ਸੈਨਿਕਾਂ ਨੂੰ ਮਾਰਿਆ ਜਾਂਦਾ ਰਹੇਗਾ। ਭਾਜਪਾ ਨੇ ਇਹ ਟਿੱਪਣੀ ਤੱਦ ਕੀਤੀ ਹੈ ਜਦੋਂ ਖਾਨ ਨੇ ਇਸ ਮਹੀਨੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਤੋਂ ਇਲਾਵਾ ਹੋਰ ਦੋ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ ਬੈਠਕ ਰੱਦ ਕਰਨ ਲਈ ਭਾਰਤ 'ਤੇ ਨਿਸ਼ਾਨਾ ਸਾਧਿਆ ਸੀ।
Ravi Shankar Prasad Minister of Law and Justice of India
ਸੀਨੀਅਰ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਉਸ ਵਿਅਕਤੀ ਤੋਂ ਅਤੇ ਕੀ ਉਮੀਦ ਕੀਤੀ ਜਾ ਸਕਦੀ ਹੈ ਜੋ ਅਪਣੇ ਦੇਸ਼ ਦੀ ਫੌਜ ਦੇ ਨਿਰਦੇਸ਼ 'ਤੇ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬੈਠਿਆ ਹੈ। ਉਨ੍ਹਾਂ ਨੇ ਇਥੇ ਇਕ ਪ੍ਰੈਸ ਕਾਂਨਫਰੰਸ ਵਿਚ ਕਿਹਾ ਕਿ ਜਦੋਂ ਤੱਕ ਸਾਡੇ ਸੈਨਿਕਾਂ ਦੀ ਹੱਤਿਆ ਕੀਤੀ ਜਾਂਦੀ ਰਹੇਗੀ ਤੱਦ ਤੱਕ ਪਾਕਿਸਤਾਨ ਦੇ ਨਾਲ ਕੋਈ ਗੱਲ ਬਾਤ ਨਹੀਂ ਹੋਵੇਗੀ।