ਮੁਕੇਸ਼ ਅੰਬਾਨੀ ਨੇ ਅਮਰੀਕੀ ਕੰਪਨੀ ਨਾਲ ਕੀਤਾ ਵੱਡਾ ਸੌਦਾ, 1.2 ਕਰੋੜ ਡਾਲਰ 'ਚ ਖ਼ਰੀਦੀ ਹਿੱਸੇਦਾਰੀ
Published : Sep 23, 2022, 12:06 pm IST
Updated : Sep 23, 2022, 1:42 pm IST
SHARE ARTICLE
Mukesh Ambani made a big deal with the American company
Mukesh Ambani made a big deal with the American company

ਇਸ ਨਿਵੇਸ਼ ਨਾਲ ਕੰਪਨੀ ਨੂੰ 'ਐਡਵਾਂਸਡ ਸੋਲਰ ਸੈੱਲ ਟੈਕਨਾਲੋਜੀ' 'ਚ ਮਜ਼ਬੂਤੀ ਮਿਲਣ ਦੀ ਉਮੀਦ

 

ਨਵੀਂ ਦਿੱਲੀ: ਮੁਕੇਸ਼ ਅੰਬਾਨੀ ਨੇ ਇੱਕ ਵੱਡਾ ਫੈਸਲਾ ਲਿਆ ਹੈ। ਦਰਅਸਲ ਆਉਣ ਵਾਲੇ ਦਿਨਾਂ ’ਚ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਰਿਲਾਇੰਸ ਨਿਊ ਐਨਰਜੀ ਲਿਮਿਟੇਡ (RNEL)ਨੇ ਅਮਰੀਕਾ ਦੇ ਕੈਲੀਫ਼ੋਰਨੀਆ ਸਥਿਤ ਕੈਲਕਸ ਕਾਰਪੋਰੇਸ਼ਨ ਵਿਚ ਨਿਵੇਸ਼ ਦਾ ਐਲਾਨ ਕੀਤਾ ਹੈ। ਰਿਲਾਇੰਸ ਨਿਊ ਐਨਰਜੀ ਕੈਲਕਸ ਵਿੱਚ 20% ਹਿੱਸੇਦਾਰੀ ਲਈ 1.2 ਕਰੋੜ ਡਾਲਰ ਦਾ ਨਿਵੇਸ਼ ਕਰੇਗੀ, ਜੋ ਅਗਲੀ ਪੀੜ੍ਹੀ ਦੀ ਸੋਲਰ ਤਕਨਾਲੋਜੀ ਵਿਕਸਿਤ ਕਰੇਗੀ। ਇਸ ਨਿਵੇਸ਼ ਨਾਲ ਕੰਪਨੀ ਨੂੰ 'ਐਡਵਾਂਸਡ ਸੋਲਰ ਸੈੱਲ ਟੈਕਨਾਲੋਜੀ' 'ਚ ਮਜ਼ਬੂਤੀ ਮਿਲਣ ਦੀ ਉਮੀਦ ਹੈ।

ਦੋਵਾਂ ਕੰਪਨੀਆਂ ਨੇ ਇਸ ਲਈ ਰਣਨੀਤਕ ਭਾਈਵਾਲੀ ਸਮਝੌਤਾ ਕੀਤਾ ਹੈ। ਵਾਸਤਵ ਵਿਚ, ਕੈਲਕਸ ਆਪਣੀ ਪੇਰੋਵਸਕਾਈਟ-ਅਧਾਰਿਤ ਸੂਰਜੀ ਤਕਨਾਲੋਜੀ ਲਈ ਜਾਣਿਆ ਜਾਂਦਾ ਹੈ। ਕੰਪਨੀ ਉੱਚ-ਕੁਸ਼ਲਤਾ ਵਾਲੇ ਸੋਲਰ ਮੋਡੀਊਲ ਤਿਆਰ ਕਰਦੀ ਹੈ ਜੋ 20% ਜ਼ਿਆਦਾ ਊਰਜਾ ਪੈਦਾ ਕਰ ਸਕਦੀ ਹੈ। 25 ਸਾਲ ਤੱਕ ਬਿਜਲੀ ਪੈਦਾ ਕਰਨ ਵਾਲੇ ਇਸ ਦੇ ਸੋਲਰ ਪ੍ਰੋਜੈਕਟ ਦੀ ਲਾਗਤ ਵੀ ਬਹੁਤ ਘੱਟ ਹੈ।

ਇਸ ਨਿਵੇਸ਼ ਨਾਲ, ਰਿਲਾਇੰਸ ਕੈਲਕਸ ਦੇ ਉਤਪਾਦਾਂ ਦਾ ਫਾਇਦਾ ਉਠਾ ਸਕੇਗੀ ਅਤੇ 'ਵਧੇਰੇ ਸ਼ਕਤੀਸ਼ਾਲੀ' ਅਤੇ ਘੱਟ ਲਾਗਤ ਵਾਲੇ ਸੋਲਰ ਮੋਡੀਊਲ ਦਾ ਨਿਰਮਾਣ ਕਰ ਸਕੇਗੀ। ਇਸ ਨਿਵੇਸ਼ ਬਾਰੇ ਬੋਲਦਿਆਂ, ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ, “ਕੈਲਕਸ ਵਿਚ ਨਿਵੇਸ਼ ਇੱਕ 'ਵਿਸ਼ਵ ਪੱਧਰੀ ਹਰੀ ਊਰਜਾ ਸਿਰਜਣਾ' ਈਕੋ-ਸਿਸਟਮ ਬਣਾਉਣ ਦੀ ਸਾਡੀ ਰਣਨੀਤੀ ਦੇ ਅਨੁਸਾਰ ਹੈ।

ਸਾਡਾ ਮੰਨਣਾ ਹੈ ਕਿ ਕੈਲਕਸ ਦੀ ਪੇਰੋਵਸਕਾਈਟ-ਅਧਾਰਿਤ ਸੂਰਜੀ ਤਕਨਾਲੋਜੀ ਅਤੇ ਕ੍ਰਿਸਟਲਿਨ ਸੋਲਰ ਮੋਡੀਊਲ ਅਗਲੇ ਪੜਾਅ ਤੱਕ ਪਹੁੰਚਣ ਵਿੱਚ ਸਾਡੀ ਮਦਦ ਕਰਨਗੇ। ਅਸੀਂ ਇਸ ਦੇ ਉਤਪਾਦ ਵਿਕਾਸ ਅਤੇ ਇਸਦੀ ਤਕਨਾਲੋਜੀ ਦੇ ਵਪਾਰੀਕਰਨ ਨੂੰ ਤੇਜ਼ ਕਰਨ ਲਈ ਕੈਲਕਸ ਟੀਮ ਨਾਲ ਕੰਮ ਕਰਾਂਗੇ।
 ਸੌਦੇ ਨੂੰ ਕਿਸੇ ਰੈਗੂਲੇਟਰੀ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ ਅਤੇ ਸਤੰਬਰ 2022 ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ। 
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement