
ਟਰਾਂਸਪੋਰਟ ਅਧਿਕਾਰੀ ਦੇ ਦੱਸਿਆ ਕਿ ਮਰਦ ਜਾਂ ਮਹਿਲਾ, ਦੋਹਾਂ ਨੂੰ ਆਮ ਡਰੈਸ 'ਚ ਆਉਣ ਲਈ ਕਿਹਾ ਜਾਂਦਾ ਹੈ। ਇਹ ਕੋਈ ਮੋਰਲ ਪੁਲੀਸਿੰਗ ਨਹੀਂ ਹੈ।
ਚੇਨਈ : ਡਰਾਈਵਿੰਗ ਟੈਸਟ ਦੇਣ ਲਈ ਕੋਈ ਡਰੈਸ ਕੋਡ ਨਹੀਂ ਹੈ। ਬਾਵਜੂਦ ਇਸ ਦੇ ਇਕ ਲੜਕੀ ਨੂੰ ਡਰਾਈਵਿੰਗ ਟੈਸਟ ਦੇਣ ਤੋਂ ਰੋਕ ਦਿੱਤਾ ਗਿਆ, ਕਿਉਂਕਿ ਉਸ ਨੇ ਜੀਨ ਪਹਿਨੀ ਹੋਈ ਸੀ।
Chennai RTO Denied Driving test of woman is for wearing jeans
ਚੇਨਈ ਦੇ ਖੇਤਰੀ ਟਰਾਂਸਪੋਰਟ ਦਫ਼ਤਰ (ਆਰ.ਟੀ.ਓ.) ਨੇ ਦਸਿਆ ਕਿ ਆਰ.ਟੀ.ਓ. 'ਚ ਵੱਖ-ਵੱਖ ਤਰ੍ਹਾਂ ਦੇ ਲੋਕ ਆਉਂਦੇ ਹਨ। ਅਜਿਹੇ 'ਚ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਣ ਲਈ ਸਾਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਮ ਡਰੈਸ ਕੋਡ 'ਚ ਆਉਣ। ਲੁੰਗੀ ਅਤੇ ਸ਼ਾਰਟ 'ਚ ਆਉਣ ਵਾਲੇ ਮਰਦਾਂ ਨੂੰ ਵੀ ਸਹੀ ਤਰੀਕੇ ਨਾਲ ਡਰੈਸ ਅਪ ਹੋ ਕੇ ਆਉਣ ਲਈ ਕਿਹਾ ਜਾਂਦਾ ਹੈ। ਟਰਾਂਸਪੋਰਟ ਅਧਿਕਾਰੀ ਦੇ ਦੱਸਿਆ ਕਿ ਮਰਦ ਜਾਂ ਮਹਿਲਾ, ਦੋਹਾਂ ਨੂੰ ਆਮ ਡਰੈਸ 'ਚ ਆਉਣ ਲਈ ਕਿਹਾ ਜਾਂਦਾ ਹੈ। ਇਹ ਕੋਈ ਮੋਰਲ ਪੁਲੀਸਿੰਗ ਨਹੀਂ ਹੈ।
Chennai RTO Denied Driving test of woman is for wearing jeans
ਜਾਣਕਾਰੀ ਮੁਤਾਬਕ ਇਹ ਲੜਕੀ ਇਕ ਸਾਫ਼ਟਵੇਅਰ ਕੰਪਨੀ 'ਚ ਕੰਮ ਕਰਦੀ ਹੈ, ਜੋ ਡਰਾਈਵਿੰਗ ਟੈਸਟ ਲਈ ਜੀਨ ਅਤੇ ਟਾਪ 'ਚ ਆਰ.ਟੀ.ਓ. ਦਫ਼ਤਰ ਗਈ ਸੀ। ਪਰ ਉਸ ਨੂੰ ਪ੍ਰੋਪਰ ਡਰੈਸ 'ਚ ਆਉਣ ਲਈ ਕਿਹਾ ਗਿਆ। ਇਹ ਲੜਕੀ ਫਿਰ ਆਪਣੇ ਘਰ ਗਈ ਅਤੇ ਕਪੜੇ ਬਦਲ ਕੇ ਵਾਪਸ ਕੇ.ਕੇ. ਨਗਰ 'ਚ ਮੌਜੂਦ ਆਰ.ਟੀ.ਓ. ਦਫ਼ਤਰ 'ਚ ਆਈ।
Chennai RTO Denied Driving test of woman is for wearing jeans
ਆਰ.ਟੀ.ਓ. ਦਫ਼ਤਰ ਮੁਤਾਬਕ ਇਸੇ ਤਰ੍ਹਾਂ ਇਕ ਹੋਰ ਔਰਤ ਡਿਸੇਂਟ ਡਰੈਸ ਅਤੇ ਮੁੱਕਾ ਪੈਂਟ ਜਾਂ ਕੈਪ੍ਰੀ ਪਹਿਨ ਕੇ ਆਰ.ਟੀ.ਓ. ਦਫ਼ਤਰ ਆਈ ਸੀ। ਇਹ ਮਾਮਲਾ ਸਾਲ 2018 ਦਾ ਹੈ। ਉਸ ਸਮੇਂ ਵੀ ਮੀਡੀਆ 'ਚ ਅਜਿਹੀ ਖ਼ਬਰ ਸਾਹਮਣੇ ਆਈ ਸੀ। ਅਧਿਕਾਰੀ ਨੇ ਦੱਸਿਆ ਕਿ ਜਿਹੜਾ ਮਰਦ ਸ਼ਾਰਟ, ਲੁੰਗੀ ਜਾਂ ਬਰਮੂਡਾ ਪਹਿਨ ਕੇ ਟੈਸਟ ਦੇਣ ਆਉਂਦਾ ਹੈ, ਉਸ ਨੂੰ ਪ੍ਰੋਪਰ ਡਰੈਸ ਪਹਿਨਣ ਲਈ ਵਾਪਸ ਘਰ ਭੇਜਿਆ ਜਾਂਦਾ ਹੈ।