J&K ਦੇ ਦੌਰੇ 'ਤੇ ਅਮਿਤ ਸ਼ਾਹ: ਸ਼ਹੀਦ ਪੁਲਿਸ ਮੁਲਾਜ਼ਮ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ 
Published : Oct 23, 2021, 4:16 pm IST
Updated : Oct 23, 2021, 4:16 pm IST
SHARE ARTICLE
J-K: Amit Shah meets family members of slain Inspector Parvaiz Ahmad
J-K: Amit Shah meets family members of slain Inspector Parvaiz Ahmad

ਸ਼ਹੀਦ ਪੁਲਿਸ ਅਧਿਕਾਰੀ ਦੀ ਵਿਧਵਾ ਫਾਤਿਮਾ ਅਖ਼ਤਰ ਨੂੰ ਸ਼ਾਹ ਨੇ ਸਰਕਾਰੀ ਨੌਕਰੀ ਦੇ ਦਸਤਾਵੇਜ਼ ਵੀ ਸੌਂਪੇ

 

ਸ਼੍ਰੀਨਗਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਧਾਰਾ 370 ਹਟਣ ਤੋਂ ਬਾਅਦ ਅੱਜ ਪਹਿਲੀ ਵਾਰ ਜੰਮੂ-ਕਸ਼ਮੀਰ ਦੇ ਦੌਰਾ ਕਰ ਰਹੇ ਹਨ ਤੇ ਇਸ ਦੌਰੇ ਦੌਰਾਨ ਉਹਨਾਂ ਨੇ ਜੰਮੂ ਕਸ਼ਮੀਰ ਪੁਲਿਸ ਦੇ ਸ਼ਹੀਦ ਅਧਿਕਾਰੀ ਪਰਵੇਜ਼ ਅਹਿਮਦ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਸ਼ਹਿਰ ਦੇ ਨੌਗਾਮ ਇਲਾਕੇ ’ਚ ਇਸ ਸਾਲ ਜੂਨ ’ਚ ਅਤਿਵਾਦੀਆਂ ਨੇ ਅਹਿਮਦ ਦਾ ਕਤਲ ਕਰ ਦਿੱਤਾ ਸੀ। ਜੰਮੂ ਕਸ਼ਮੀਰ ਦੇ ਤਿੰਨ ਦਿਨਾਂ ਦੌਰੇ ’ਤੇ ਆਏ ਸ਼ਾਹ ਹਵਾਈ ਅੱਡੇ ਤੋਂ ਸਿੱਧਾ ਨੌਗਾਮ ਗਏ। ਗ੍ਰਹਿ

J-K: Home Minister Amit Shah meets family members of slain Inspector Parvaiz AhmadJ-K: Home Minister Amit Shah meets family members of slain Inspector Parvaiz Ahmad

ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ,‘‘ਗ੍ਰਹਿ ਮੰਤਰੀ ਜੰਮੂ ਕਸ਼ਮੀਰ ਪੁਲਿਸ ਦੇ ਇੰਸਪੈਕਟਰ ਪਰਵੇਜ਼ ਦੇ ਘਰ ਗਏ, ਜਿਨ੍ਹਾਂ ਦਾ ਅਤਿਵਾਦੀਆਂ ਨੇ ਕਤਲ ਕਰ ਦਿੱਤਾ ਸੀ।’’ ਅਧਿਕਾਰੀਆਂ ਨੇ ਕਿਹਾ ਕਿ ਸ਼ਾਹ ਨੇ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਵਾਲਿਆਂ ਨੂੰ ਹਮਦਰਦੀ ਦਿੱਤੀ। ਸ਼ਹੀਦ ਪੁਲਿਸ ਅਧਿਕਾਰੀ ਦੀ ਵਿਧਵਾ ਫਾਤਿਮਾ ਅਖ਼ਤਰ ਨੂੰ ਸ਼ਾਹ ਨੇ ਸਰਕਾਰੀ ਨੌਕਰੀ ਦੇ ਦਸਤਾਵੇਜ਼ ਵੀ ਸੌਂਪੇ। 

J-K: Home Minister Amit Shah meets family members of slain Inspector Parvaiz AhmadJ-K: Home Minister Amit Shah meets family members of slain Inspector Parvaiz Ahmad

ਸ਼ਾਹ ਨੇ ਟਵੀਟ ਕੀਤਾ,‘‘ਅੱਜ ਮੈਂ ਸ਼ਹੀਦ ਪਰਵੇਜ਼ ਅਹਿਮਦ ਡਾਰ ਦੇ ਪਰਿਵਾਰ ਵਾਲਿਆਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਹਮਦਰਦੀ ਦਿੱਤੀ। ਮੈਨੂੰ ਅਤੇ ਰਾਸ਼ਟਰ ਨੂੰ ਉਨ੍ਹਾਂ ਦੀ ਬਹਾਦਰੀ ’ਤੇ ਮਾਣ ਹੈ। ਪ੍ਰਧਾਨ ਮੰਤਰੀ ਮੋਦੀ ਦੇ ਨਵੇਂ ਜੰਮੂ ਕਸ਼ਮੀਰ ਦੇ ਸੁਫ਼ਨੇ ਨੂੰ ਸੱਚ ਕਰਨ ਲਈ ਅਸੀਂ ਸਾਰੇ ਕੋਸ਼ਿਸ਼ ਕਰ ਰਹੇ ਹਾਂ।’’ ਅਹਿਮਦ 22 ਜੂਨ ਨੂੰ ਨਮਾਜ਼ ਪੜ੍ਹ ਕੇ ਪਰਤ ਰਹੇ ਸਨ, ਉਦੋਂ ਨੌਗਾਮ ’ਚ ਉਨ੍ਹਾਂ ਦੇ ਘਰ ਕੋਲ ਅੱਤਵਾਦੀਆਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ। ਗ੍ਰਹਿ ਮੰਤਰੀ ਨਾਲ ਉੱਪ ਰਾਜਪਾਲ ਮਨੋਜ ਸਿਨਹਾ, ਕੇਂਦਰੀ ਮੰਤਰੀ ਜਿਤੇਂਦਰ ਸਿੰਘ ਅਤੇ ਪੁਲਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਮੌਜੂਦ ਸਨ। 5 ਅਗਸਤ 2019 ਨੂੰ ਧਾਰਾ 370 ਰੱਦ ਕੀਤੇ ਜਾਣ ਤੋਂ ਬਾਅਦ ਸ਼ਾਹ ਦੀ ਇਹ ਪਹਿਲੀ ਕਸ਼ਮੀਰ ਯਾਤਰਾ ਹੈ।

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement