
Haryana News: 20 ਦਿਨਾਂ ਤੋਂ ਹਸਪਤਾਲ 'ਚ ਸੀ ਦਾਖਲ
Haryana News: ਕੇਂਦਰੀ ਮੰਤਰੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਭਤੀਜੇ ਵੈਭਵ ਖੱਟਰ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਉਹ ਕਰੀਬ 20-25 ਦਿਨਾਂ ਤੋਂ ਮੇਦਾਂਤਾ ਹਸਪਤਾਲ 'ਚ ਦਾਖਲ ਸੀ। ਜਿਸ ਨੇ ਇਲਾਜ ਦੌਰਾਨ ਆਖਰੀ ਸਾਹ ਲਏ। ਜਿਨ੍ਹਾਂ ਦਾ ਅੰਤਿਮ ਸਸਕਾਰ ਰੋਹਤਕ ਦੇ ਸ਼ੀਲਾ ਬਾਈਪਾਸ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।
ਮਨੋਹਰ ਲਾਲ ਖੱਟਰ ਦੇ ਭਰਾ ਰੋਹਤਕ ਦੇ ਪ੍ਰੀਤ ਵਿਹਾਰ ਵਸਨੀਕ ਚਰਨਜੀਤ ਖੱਟਰ ਦੇ ਦੋ ਬੱਚੇ (ਇੱਕ ਪੁੱਤਰ ਅਤੇ ਇੱਕ ਧੀ) ਹਨ। ਉਨ੍ਹਾਂ ਦੇ ਪੁੱਤਰ ਵੈਭਵ ਖੱਟਰ (ਗੁਰੂ) ਨੂੰ ਬ੍ਰੇਨ ਟਿਊਮਰ ਸੀ। ਇਸ ਦੇ ਇਲਾਜ ਲਈ ਉਸ ਨੂੰ ਕਰੀਬ 20-25 ਦਿਨ ਪਹਿਲਾਂ ਮੇਦਾਂਤਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
ਵੈਭਵ ਖੱਟਰ ਦੀ ਉਮਰ ਕਰੀਬ 30 ਸਾਲ ਸੀ ਅਤੇ ਉਹ ਅਣਵਿਆਹਿਆ ਸੀ। ਉਸ ਨੇ ਐਲਐਲਬੀ ਪਾਸ ਕੀਤੀ ਸੀ ਅਤੇ ਇੱਕ ਵਕੀਲ ਸੀ। ਵੈਭਵ ਖੱਟਰ ਦੇ ਪਿਤਾ ਚਰਨਜੀਤ ਖੱਟਰ ਮਨੋਹਰ ਲਾਲ ਦੇ ਛੋਟੇ ਭਰਾ ਹਨ।