Delhi News : ਸੱਭ ਤੋਂ ਵੱਧ ਜੰਗਲੀ ਖੇਤਰ ਵਾਲਾ ਨੌਵਾਂ ਦੇਸ਼ ਬਣਿਆ ਭਾਰਤ
Published : Oct 23, 2025, 1:08 pm IST
Updated : Oct 23, 2025, 1:08 pm IST
SHARE ARTICLE
India Becomes Ninth Country with Largest Forest Area Latest News in Punjabi 
India Becomes Ninth Country with Largest Forest Area Latest News in Punjabi 

ਸੰਯੁਕਤ ਰਾਸ਼ਟਰ ਖ਼ੁਰਾਕ ਤੇ ਖੇਤੀ ਸੰਗਠਨ ਨੇ ਜਾਰੀ ਕੀਤੀ ਰਿਪੋਰਟ

India Becomes Ninth Country with Largest Forest Area Latest News in Punjabi  ਨਵੀਂ ਦਿੱਲੀ : ਦੀਵਾਲੀ ਤੋਂ ਬਾਅਦ ਉੱਤਰ ਭਾਰਤ ’ਚ ਭਾਰੀ ਹਵਾ ਪ੍ਰਦੂਸ਼ਣ ਵਿਚਾਲੇ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ ਕਿ ਜੰਗਲੀ ਖੇਤਰ ਵਾਧੇ ’ਚ ਭਾਰਤ ਨੌਵੇਂ ਸਥਾਨ ’ਤੇ ਆ ਗਿਆ ਹੈ। ਦੱਸ ਦਈਏ ਕਿ ਪਿਛਲੇ ਸਾਲ ਦੇਸ਼ ਦਸਵੇਂ ਸਥਾਨ ’ਤੇ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਕਾਰਨ ਭਾਰਤ ਨੂੰ ਇਕ ਸਾਲ ’ਚ ਹੀ ਇਕ ਸਥਾਨ ਦਾ ਫ਼ਾਇਦਾ ਹੋਇਆ ਹੈ।

ਇੰਡੋਨੇਸ਼ੀਆ ਦੇ ਬਾਲੀ ’ਚ ਸੰਯੁਕਤ ਰਾਸ਼ਟਰ ਖ਼ੁਰਾਕ ਅਤੇ ਖੇਤੀ ਸੰਗਠਨ (ਐਫ਼.ਏ.ਓ.) ਵਲੋਂ ਜਾਰੀ ਗਲੋਬਲ ਜੰਗਲਾਤ ਸਰੋਤ ਮੁਲਾਂਕਣ (ਜੀ.ਐਫ਼.ਆਰ.ਏ.) 2025 ਰਿਪੋਰਟ ’ਚ ਇਹ ਜਾਣਕਾਰੀ ਦਿਤੀ ਗਈ ਹੈ। ਵਾਤਾਵਰਨ ਮੰਤਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਦਸਵੇਂ ਸਥਾਨ ਤੋਂ ਨੌਵੇਂ ਸਥਾਨ ’ਤੇ ਆਉਣਾ ਲਗਾਤਾਰ ਫਾਰੈਸਟ ਮੈਨੇਜਮੈਂਟ ਤੇ ਵਾਤਾਵਰਨ ਸੁਰੱਖਿਆ ’ਚ ਇਕ ਵੱਡੀ ਉਪਲੱਬਧੀ ਹੈ। ਇਹ ਤਰੱਕੀ ਜੰਗਲਾਂ ਦੀ ਸੁਰੱਖਿਆ, ਜੰਗਲਾਤ ਤੇ ਸਮੂਹਕ ਕੋਸ਼ਿਸ਼ਾਂ ਨਾਲ ਵਾਤਾਵਰਨ ਸੁਰੱਖਿਆ ਦੀ ਦਿਸ਼ਾ ’ਚ ਸਰਕਾਰ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਦੀ ਸਫ਼ਲਤਾ ਰੇਖਾਂਕਿਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਲਾਨਾ ਜੰਗਲੀ ਖੇਤਰ ਵਾਧੇ ’ਚ ਵਿਸ਼ਵ ’ਚ ਭਾਰਤ ਦਾ ਤੀਜਾ ਸਥਾਨ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ‘ਏਕ ਪੇੜ ਮਾਂ ਕੇ ਨਾਮ’ ਨਾਲ ਪੂਰੇ ਦੇਸ਼ ਨੂੰ ਬੂਟੇ ਲਾਉਣ ਦੀ ਪ੍ਰੇਰਣਾ ਮਿਲ ਰਹੀ ਹੈ।

ਭੂਪੇਂਦਰ ਯਾਦਵ ਨੇ ਕਿਹਾ ਕਿ ਬੂਟੇ ਲਾਉਣ ਦੀਆਂ ਮੁਹਿੰਮਾਂ ’ਚ ਵਧਦੀ ਜਨਤਾ ਦੀ ਹਿੱਸੇਦਾਰੀ, ਵਿਸ਼ੇਸ਼ ਰੂਪ ਨਾਲ ‘ਏਕ ਪੇੜ ਮਾਂ ਕੇ ਨਾਮ’ ਪਹਿਲ ਦੇ ਤਹਿਤ, ਤੇ ਸੂਬਾਈ ਸਰਕਾਰਾਂ ਵਲੋਂ ਵੱਡੇ ਪੱਧਰ ’ਤੇ ਚਲਾਈਆਂ ਗਈਆਂ ਮੁਹਿੰਮਾਂ ਨੇ ਇਸ ਤਰੱਕੀ ’ਚ ਯੋਗਦਾਨ ਦਿਤਾ ਹੈ। ਉਨ੍ਹਾਂ ਨੇ ਐਕਸ ਪੋਸਟ ’ਚ ਲਿਖਿਆ ਕਿ ਇਹ ਸਾਰੇ ਭਾਰਤੀਆਂ ਲਈ ਖ਼ੁਸ਼ੀ ਦਾ ਕਾਰਨ ਹੈ। ਅਸੀਂ ਪਿਛਲੇ ਮੁਲਾਂਕਣ ’ਚ 10ਵੇਂ ਸਥਾਨ ਦੀ ਤੁਲਨਾ ’ਚ ਵਿਸ਼ਵ ਪੱਧਰ ’ਤੇ ਜੰਗਲੀ ਖੇਤਰ ਦੇ ਮਾਮਲੇ ’ਚ ਨੌਵਾਂ ਸਥਾਨ ਹਾਸਲ ਕੀਤਾ ਹੈ। ਅਸੀਂ ਸਾਲਾਨਾ ਲਾਭ ਦੇ ਮਾਮਲੇ ’ਚ ਵੀ ਵਿਸ਼ਵ ਪੱਧਰ ’ਤੇ ਅਪਣਾ ਤੀਜਾ ਸਥਾਨ ਬਣਾਈ ਰੱਖਿਆ ਹੈ। ਗਲੋਬਲ ਜੰਗਲਾਤ ਸਰੋਤ ਮੁਲਾਂਕਣ (ਜੀ.ਐਫ਼.ਆਰ.ਏ.) 2025 ਨੂੰ ਐਫ਼.ਏ.ਓ. ਵਲੋਂ ਬਾਲੀ ’ਚ ਜਾਰੀ ਕੀਤਾ ਗਿਆ ਹੈ।

ਐਫ਼.ਏ.ਓ. ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੁਨੀਆਂ ਦਾ ਕੁੱਲ ਜੰਗਲੀ ਖੇਤਰ 4.14 ਬਿਲੀਅਨ ਹੈਕਟੇਅਰ ਹੈ, ਜੋ ਧਰਤੀ ਦੇ 32 ਫ਼ੀ ਸਦੀ ਹਿੱਸੇ ਨੂੰ ਕਵਰ ਕਰਦਾ ਹੈ। ਇਸ ਦਾ ਅੱਧੇ ਤੋਂ ਵੱਧ (54 ਫ਼ੀ ਸਦੀ) ਹਿੱਸਾ ਸਿਰਫ਼ ਪੰਜ ਦੇਸ਼ਾਂ-ਰੂਸ, ਬ੍ਰਾਜ਼ੀਲ, ਕੈਨੇਡਾ, ਅਮਰੀਕਾ ਤੇ ਚੀਨ ’ਚ ਕੇਂਦਰਤ ਹੈ। ਆਸਟ੍ਰੇਲੀਆ, ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ ਤੇ ਇੰਡੋਨੇਸ਼ੀਆ ਤੋਂ ਬਾਅਦ ਭਾਰਤ ਦੁਨੀਆਂ ਦੇ ਸਿਖਰਲੇ 10 ਜੰਗਲ ਭਰਪੂਰ ਦੇਸ਼ਾਂ ’ਚ ਸ਼ਾਮਲ ਹੈ। ਚੀਨ ਨੇ 2015 ਤੋਂ 2025 ਵਿਚਾਲੇ ਜੰਗਲੀ ਖੇਤਰ ’ਚ ਸੱਭ ਤੋਂ ਵੱਧ ਸ਼ੁੱਧ ਸਾਲਾਨਾ ਵਾਧਾ ਦਰਜ ਕੀਤਾ, ਜੋ 1.69 ਮਿਲੀਅਨ ਹੈਕਟੇਅਰ ਪ੍ਰਤੀ ਸਾਲ ਸੀ, ਉਸ ਤੋਂ ਬਾਅਦ ਰੂਸ 9,42,000 ਹੈਕਟੇਅਰ ਤੇ ਭਾਰਤ 1,91,000 ਹੈਕਟੇਅਰ ਹਨ। ਮਹੱਤਵਪੂਰਨ ਜੰਗਲ ਵਿਸਥਾਰ ਵਾਲੇ ਹੋਰ ਦੇਸ਼ਾਂ ’ਚ ਤੁਰਕੀ (1,18,000 ਹੈਕਟੇਅਰ), ਆਸਟ੍ਰੇਲੀਆ (1,05,000 ਹੈਕਟੇਅਰ), ਫ਼ਰਾਂਸ (95,900 ਹੈਕਟੇਅਰ), ਇੰਡੋਨੇਸ਼ੀਆ (94,1000 ਹੈਕਟੇਅਰ), ਦੱਖਣੀ ਅਫ਼ਰੀਕਾ (87,600 ਹੈਕਟੇਅਰ), ਕੈਨੇਡਾ (82,500 ਹੈਕਟੇਅਰ) ਤੇ ਵੀਅਤਨਾਮ (72,800 ਹੈਕਟੇਅਰ) ਸ਼ਾਮਲ ਹਨ।

ਮੁਲਾਂਕਣ ’ਚ ਪਤਾ ਲੱਗਾ ਹੈ ਕਿ 1990 ਤੇ 2025 ਵਿਚਾਲੇ ਜੰਗਲੀ ਖੇਤਰ ’ਚ ਵਾਧਾ ਦਰਜ ਕਰਨ ਵਾਲਾ ਏਸ਼ੀਆ ਇਕੋ-ਇਕ ਖੇਤਰ ਹੈ, ਜਿਸ ’ਚ ਚੀਨ ਤੇ ਭਾਰਤ ’ਚ ਵਾਧਾ ਸੱਭ ਤੋਂ ਵੱਧ ਹੈ। ਵਿਸ਼ਵ ਪੱਧਰ ’ਤੇ ਸ਼ੁੱਧ ਜੰਗਲ ਨੁਕਸਾਨ ਦੀ ਸਾਲਾਨਾ ਦਰ ’ਚ ਅੱਧੇ ਤੋਂ ਵੀ ਵੱਧ ਦੀ ਕਮੀ ਆਈ ਹੈ, ਜੋ 1990 ਦੇ ਦਹਾਕੇ ਦੇ 10.7 ਮਿਲੀਅਨ ਹੈਕਟੇਅਰ ਤੋਂ ਘੱਟ ਕੇ 2015-2025 ਦੌਰਾਨ 4.12 ਮਿਲੀਅਨ ਹੈਕਟੇਅਰ ਹੋ ਗਈ ਹੈ। ਐਫ਼.ਏ.ਓ. ਨੇ ਕਿਹਾ ਕਿ ਏਸ਼ੀਆ ਦੇ ਜੰਗਲ ਵਿਸਥਾਰ ਨੇ ਵਿਸ਼ਵ ਪਧਰੀ ਜੰਗਲਾਂ ਦੀ ਕਟਾਈ ਨੂੰ ਹੌਲੀ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਜੋ ਦੱਖਣੀ ਅਮਰੀਕਾ ਤੇ ਅਫ਼ਰੀਕਾ ’ਚ ਸੱਭ ਤੋਂ ਵੱਧ ਹੈ। ਰਿਪੋਰਟ ਮੁਤਾਬਕ, ਦੁਨੀਆਂ ਦੇ 20 ਫ਼ੀ ਸਦੀ ਜੰਗਲ ਹੁਣ ਕਾਨੂੰਨੀ ਰੂਪ ਨਾਲ ਸਥਾਪਤ ਸੁਰੱਖਿਅਤ ਖੇਤਰਾਂ ’ਚ ਹਨ, ਜਦਕਿ 55 ਫ਼ੀ ਸਦੀ ਦੀ ਮੈਨੇਜਮੈਂਟ ਲੰਬੇ ਸਮੇਂ ਦੀਆਂ ਯੋਜਨਾਵਾਂ ਦੇ ਤਹਿਤ ਕੀਤੀ ਜਾਂਦੀ ਹੈ।

(For more news apart from India Becomes Ninth Country with Largest Forest Area Latest News in Punjabi  stay tuned to Rozana Spokesman.)

SHARE ARTICLE

ਏਜੰਸੀ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement