
ਮਹਾਰਾਸ਼ਟਰ ਦੀ ਸਿਆਸਤ ਵਿਚ ਵੱਡਾ ਉਲਟ ਫੇਰ ਕਰਦੇ ਹੋਏ ਭਾਜਪਾ ਨੇ ਐਨਸੀਪੀ ਦੇ ਨਾਲ ਮਿਲ ਕੇ ਸਰਕਾਰ ਬਣਾ ਲਈ ਹੈ।
ਮੁੰਬਈ: ਮਹਾਰਾਸ਼ਟਰ ਦੀ ਸਿਆਸਤ ਵਿਚ ਵੱਡਾ ਉਲਟ ਫੇਰ ਕਰਦੇ ਹੋਏ ਭਾਜਪਾ ਨੇ ਐਨਸੀਪੀ ਦੇ ਨਾਲ ਮਿਲ ਕੇ ਸਰਕਾਰ ਬਣਾ ਲਈ ਹੈ। ਸ਼ਨੀਵਾਰ ਸਵੇਰੇ 8 ਵਜੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਭਾਜਪਾ ਆਗੂ ਦੇਵੇਂਦਰ ਫੜਨਵੀਸ ਨੂੰ ਸੀਐਮ ਅਤੇ ਐਨਸੀਪੀ ਆਗੂ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨੂੰ ਡਿਪਟੀ ਸੀਐਮ ਦੀ ਸਹੁੰ ਚੁਕਾਈ। ਸਵੇਰੇ ਲਗਭਗ ਛੇ ਵਜੇ ਮਹਾਰਾਸ਼ਟਰ ਵਿਚੋਂ ਰਾਸ਼ਟਰਪਤੀ ਸਾਸ਼ਨ ਹਟਿਆ।
BJP-NCP
ਇਤਿਹਾਸ ਦੀ ਸਭ ਤੋਂ ਵੱਡੀ ਉਲਟ-ਫੇਰ ਵਿਚ ਸ਼ਾਮਲ ਇਸ ਸਿਆਸੀ ਘਟਨਾ ‘ਤੇ ਸਾਰੇ ਹੈਰਾਨ ਹਨ। ਉੱਧਰ ਭਾਜਪਾ ਆਗੂ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਸ਼ਿਵਸੈਨਾ ‘ਤੇ ਨਿਸ਼ਾਨਾ ਬੋਲਦਿਆਂ ਦੇਰੀ ਨਹੀਂ ਦਿਖਾਈ। ਮੋਦੀ ਨੇ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਹੀ ਸ਼ਿਵਸੈਨਾ ਦੇ ਸੰਸਦ ਸੰਜੇ ਰਾਊਤ ‘ਤੇ ਹਮਲਾ ਬੋਲਿਆ। ਉੱਥੇ ਹੀ ਪੀਐਮ ਮੋਦੀ ਨੇ ਵੀ ਦੇਵੇਂਦਰ ਫੜਨਵੀਸ ਨੂੰ ਸਹੁੰ ਚੁੱਕਣ ਤੋਂ ਬਾਅਦ ਤੁਰੰਤ ਵਧਾਈ ਦਿੱਤੀ।
Congratulations to @Dev_Fadnavis Ji and @AjitPawarSpeaks Ji on taking oath as the CM and Deputy CM of Maharashtra respectively. I am confident they will work diligently for the bright future of Maharashtra.
— Narendra Modi (@narendramodi) November 23, 2019
ਪੀਐਮ ਮੋਦੀ ਨੇ ਅਪਣੇ ਟਵੀਟ ਵਿਚ ਕਿਹਾ, ‘ਦੇਵੇਂਦਰ ਫੜਨਵੀਸ ਜੀ ਅਤੇ ਅਜੀਤ ਪਵਾਰ ਜੀ ਨੂੰ ਮਹਾਰਾਸ਼ਟਰ ਦੇ ਸੀਐਮ ਅਤੇ ਡਿਪਟੀ ਸੀਐਮ ਅਹੁਦੇ ਦੀ ਸਹੁੰ ਚੁੱਕਣ ਲਈ ਵਧਾਈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਸਖ਼ਤ ਮਿਹਨਤ ਨਾਲ ਮਹਾਰਾਸ਼ਟਰ ਦੇ ਸੁਨਹਿਰੇ ਭਵਿੱਖ ਲਈ ਕੰਮ ਕਰਨਗੇ’। ਸ਼ਨੀਵਾਰ ਸਵੇਰ ਤੱਕ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਭਾਜਪਾ ਅਤੇ ਐਨਸੀਪੀ ਮਿਲ ਕੇ ਸਰਕਾਰ ਬਣਾ ਲੈਣਗੇ। ਇਸ ਤੋਂ ਪਹਿਲਾਂ ਕਾਂਗਰਸ, ਐਨਸੀਪੀ ਅਤੇ ਸ਼ਿਵਸੈਨਾ ਦੀ ਸਰਕਾਰ ਬਣਨ ਦੀ ਗੱਲ ਕੀਤੀ ਜਾ ਰਹੀ ਹੈ। ਪਰ ਐਨਸੀਪੀ ਨਾਲ ਗਠਜੋੜ ਕਰਕੇ ਭਾਜਪਾ ਨੇ ਸਾਰੀ ਬਾਜ਼ੀ ਪਲਟੀ ਦਿੱਤੀ।
Waiting for Sanjay Raut SS Chanakya ‘s tweet?
— Sushil Kumar Modi (@SushilModi) November 23, 2019
ਇਸ ਤੋਂ ਬਾਅਦ ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਭਾਜਪਾ ਆਗੂ ਸੁਸ਼ੀਲ ਮੋਦੀ ਨੇ ਟਵੀਟ ਕਰ ਕੇ ਸ਼ਿਵਸੈਨਾ ਆਗੂ ਸੰਜੇ ਰਾਊਤ ‘ਤੇ ਹਮਲਾ ਬੋਲਿਆ। ਉਹਨਾਂ ਕਿਹਾ ਕਿ ਸ਼ਰਦ ਕੁਮਾਰ ਬਿਲਕੁਲ ਨਿਤਿਸ਼ ਕੁਮਾਰ ਦੀ ਤਰ੍ਹਾਂ ਹਨ। ਉਹਨਾਂ ਨੂੰ ਕਾਂਗਰਸ ਤੋਂ ਜ਼ਿਆਦਾ ਭਾਜਪਾ ‘ਤੇ ਯਕੀਨ ਹੈ। ਉਹਨਾਂ ਨੇ ਅਪਣੇ ਅਗਲੇ ਟਵੀਟ ਵਿਚ ਕਿਹਾ, ‘ਮੈਂ ਸ਼ਿਵ ਸੈਨਾ ਦੇ ਚਾਣਕਿਆ ਸੰਜੇ ਰਾਊਤ ਦੇ ਟਵੀਟ ਦਾ ਇੰਤਜ਼ਾਰ ਕਰ ਰਿਹਾ ਹਾਂ’।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।