
ਕੇਂਦਰ ਨੇ ਦੱਸਿਆ ਹੈ ਕਿ ਹੁਣ ਤੱਕ ਦੇਸ਼ ਵਿਚ 13,90,375 ਘਰਾਂ ਵਿਚ ਬਿਜਲੀ ਦੇ ਕਨੈਕਸ਼ਨ ਨਹੀਂ ਹਨ ਅਤੇ ਉੱਤਰ ਪ੍ਰਦੇਸ਼ ਵਿਚ ਅਜਿਹੇ ਘਰਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਦੱਸਿਆ ਹੈ ਕਿ ਹੁਣ ਤੱਕ ਦੇਸ਼ ਵਿਚ 13,90,375 ਘਰਾਂ ਵਿਚ ਬਿਜਲੀ ਦੇ ਕਨੈਕਸ਼ਨ ਨਹੀਂ ਹਨ ਅਤੇ ਉੱਤਰ ਪ੍ਰਦੇਸ਼ ਵਿਚ ਅਜਿਹੇ ਘਰਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਲੋਕਸਭਾ ਵਿਚ ਵੀਰਵਾਰ ਨੂੰ ਰਵਿੰਦਰ ਕੁਸ਼ਵਾਹਾ ਅਤੇ ਵਿਸ਼ਣੂਦਿਆਲ ਰਾਮ ਦੇ ਪ੍ਰਸ਼ਨ ਦੇ ਲਿਖਤੀ ਉਤਰ ਵਿਚ ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਆਰਕੇ ਸਿੰਘ ਨੇ ਇਹ ਜਾਣਕਾਰੀ ਦਿੱਤੀ। ਹੇਠਲੇ ਸੈਸ਼ਨ ਵਿਚ ਪੇਸ਼ ਅੰਕੜਿਆਂ ਅਨੁਸਾਰ 31 ਅਕਤੂਬਰ 2019 ਤੱਕ ਬਿਜਲੀਕਰਨ ਕੀਤੇ ਤੋਂ ਬਾਅਦ ਬਿਨ੍ਹਾਂ ਬਿਜਲੀ ਵਾਲੇ ਘਰਾਂ ਦੀ ਗਿਣਤੀ 13,90,375 ਹੈ। ਇਹਨਾਂ ਵਿਚ ਬਿਜਲੀ ਤੋਂ ਵਾਂਝੇ ਸਭ ਤੋਂ ਜ਼ਿਆਦਾ ਘਰਾਂ ਦੀ ਗਿਣਤੀ ਉੱਤਰ ਪ੍ਰਦੇਸ਼ ਵਿਚ ਹੈ।
R. K. Singh
ਆਰਕੇ ਸਿੰਘ ਨੇ ਇਹ ਵੀ ਦੱਸਿਆ ਕਿ ਸੱਤ ਸੂਬਿਆਂ ਨੇ 19.09 ਲੱਖ ਅਜਿਹੇ ਘਰਾਂ ਦੀ ਸੂਚਨਾ ਦਿੱਤੀ ਹੈ ਜੋ ਪਹਿਲਾਂ ਬਿਜਲੀ ਕਨੈਕਸ਼ਨ ਨਹੀਂ ਲੈਣਾ ਚਾਹੁੰਦੇ ਸੀ ਪਰ ਹੁਣ ਕਨੈਕਸ਼ਨ ਲੈਣ ਦੀ ਇੱਛੁਕ ਹਨ ਅਤੇ ਸਬੰਧਤ ਸੂਬਿਆਂ ਵੱਲੋਂ ਇਹਨਾਂ ਦਾ ਬਿਜਲੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਬਿਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 28 ਅਪ੍ਰੈਲ 2018 ਤੱਕ ਦੇਸ਼ ਦੇ ਸਾਰੇ ਪਿੰਡਾਂ ਦਾ ਬਿਜਲੀਕਰਨ ਕਰ ਦਿੱਤਾ ਗਿਆ ਹੈ। ਲੋਕਸਭਾ ਵਿਚ ਪੇਸ਼ ਗੈਰ ਬਿਜਲੀਕਰਨ ਵਾਲੇ ਘਰਾਂ ਦੇ ਅੰਕੜਿਆਂ ਅਨੁਸਾਰ, ਅਸਮ ਵਿਚ ਪਹਿਲਾਂ ਦੋ ਲੱਖ ਘਰ ਬਿਨ੍ਹਾਂ ਬਿਜਲੀਕਰਨ ਵਾਲੇ ਸਨ, ਜਿਹਨਾਂ ਵਿਚੋਂ ਅਪ੍ਰੈਲ ਤੋਂ ਅਕਤੂਬਰ 2019 ਦੌਰਾਨ 65,979 ਘਰਾਂ ਦਾ ਬਿਜਲੀਕਰਨ ਕੀਤਾ ਗਿਆ ਅਤੇ ਅਕਤੂਬਰ ਤੱਕ 1.34 ਲੱਖ ਘਰ ਅਜਿਹੇ ਹਨ ਜਿਨ੍ਹਾਂ ਵਿਚ ਬਿਜਲੀ ਨਹੀਂ ਹੈ।
Electricity
ਛੱਤੀਸਗੜ੍ਹ ਵਿਚ ਪਹਿਲਾਂ ਦੋ ਲੱਖ ਲੋਕਾਂ ਦੇ ਘਰਾਂ ਵਿਚ ਬਿਜਲੀ ਨਹੀਂ ਸੀ, ਜਿਨ੍ਹਾਂ ਵਿਚ ਅਪ੍ਰੈਲ ਤੋਂ ਅਕਤੂਬਰ 2019 ਤਕ 54,234 ਘਰਾਂ ਦਾ ਬਿਜਲੀਕਰਨ ਕੀਤਾ ਗਿਆ। 31 ਅਕਤੂਬਰ ਤੱਕ 1.45 ਲੱਖ ਘਰਾਂ ਵਿਚ ਬਿਜਲੀ ਨਹੀਂ ਹੈ। ਕਰਨਾਟਕ ਵਿਚ ਪਹਿਲਾਂ 39,738 ਘਰਾਂ ਵਿਚ ਬਿਜਲੀ ਨਹੀਂ ਸੀ, ਜਿਨ੍ਹਾਂ ਵਿਚ ਅਪ੍ਰੈਲ ਤੋਂ ਅਕਤੂਬਰ 2019 ਤਕ 20,538 ਘਰਾਂ ਦਾ ਬਿਜਲੀਕਰਨ ਕੀਤਾ ਗਿਆ। 31 ਅਕਤੂਬਰ ਤੱਕ 19,200 ਲੱਖ ਘਰਾਂ ਵਿਚ ਬਿਜਲੀ ਨਹੀਂ ਹੈ। ਮਣੀਪੁਰ ਵਿਚ ਪਹਿਲਾਂ 1,141 ਘਰਾਂ ਵਿਚ ਬਿਜਲੀ ਨਹੀਂ ਸੀ, ਅਪ੍ਰੈਲ ਤੋਂ ਅਕਤੂਬਰ 2019 ਤੱਕ 1980 ਘਰਾਂ ਦਾ ਬਿਜਲੀਕਰਨ ਕੀਤਾ ਗਿਆ। 31 ਅਕਤੂਬਰ ਤੱਕ ਕੋਈ ਘਰ ਬਿਜਲੀ ਤੋਂ ਵਾਂਝਾ ਨਹੀਂ ਹੈ।
Electricity
ਰਾਜਸਥਾਨ ਵਿਚ ਪਹਿਲਾਂ 2,28,403 ਘਰਾਂ ਵਿਚ ਬਿਜਲੀ ਨਹੀਂ ਸੀ, ਜਿਨ੍ਹਾਂ ਵਿਚ ਅਪ੍ਰੈਲ ਤੋਂ ਅਕਤੂਬਰ 2019 ਤਕ 2,12,786 ਘਰਾਂ ਦਾ ਬਿਜਲੀਕਰਨ ਕੀਤਾ ਗਿਆ। 31 ਅਕਤੂਬਰ ਤੱਕ 15,617 ਲੱਖ ਘਰਾਂ ਵਿਚ ਬਿਜਲੀ ਨਹੀਂ ਹੈ। ਉੱਤਰ ਪ੍ਰਦੇਸ਼ ਵਿਚ ਪਹਿਲਾਂ 12 ਲੱਖ ਘਰਾਂ ਵਿਚ ਬਿਜਲੀ ਨਹੀਂ ਸੀ, ਜਿਨ੍ਹਾਂ ਵਿਚ ਅਪ੍ਰੈਲ ਤੋਂ ਅਕਤੂਬਰ 2019 ਤਕ 1,62,738 ਘਰਾਂ ਦਾ ਬਿਜਲੀਕਰਨ ਕੀਤਾ ਗਿਆ। 31 ਅਕਤੂਬਰ ਤੱਕ 10,37,265 ਲੱਖ ਘਰਾਂ ਵਿਚ ਬਿਜਲੀ ਨਹੀਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।