
ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੀ ਸਿਹਤ ਸਥਿਤੀ ਸੋਮਵਾਰ ਸਵੇਰੇ ਖਰਾਬ ਹੋ ਗਈ।
ਗੁਹਾਟੀ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਹ 86 ਸਾਲਾਂ ਦੇ ਸਨ। ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੀ ਸਿਹਤ ਸਥਿਤੀ ਸੋਮਵਾਰ ਸਵੇਰੇ ਖਰਾਬ ਹੋ ਗਈ। ਉਸ ਦੀ ਦੇਖਭਾਲ ਕਰ ਰਹੇ ਡਾਕਟਰਾਂ ਅਨੁਸਾਰ ਸਾਬਕਾ ਮੁੱਖ ਮੰਤਰੀ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਸੀ। ਗੁਹਾਟੀ ਮੈਡੀਕਲ ਕਾਲਜ ਹਸਪਤਾਲ (ਜੀਐਮਸੀਐਚ) ਦੇ ਸੁਪਰਡੈਂਟ ਅਭਿਜੀਤ ਸਰਮਾ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਜੋ 80 ਸਾਲ ਦੀ ਉਮਰ ਤੋਂ ਲੰਘ ਚੁੱਕੇ ਹਨ, ਕੋਰੋਨਾ ਵਾਇਰਸ ਨਾਲ ਜੁੜੀਆਂ ਪੇਚੀਦਗੀਆਂ ਕਾਰਨ ਆਪਣਾ ਇਲਾਜ ਕਰਵਾ ਰਹੇ ਹਨ। ਨੌਂ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਦੇਖਭਾਲ ਕਰ ਰਹੀ ਸੀ।
chief-minister-sarbananda-sonowaਅਸਾਮ ਦੇ ਸੀ.ਐੱਮ. ਸਰਬੰਨੰਦ ਸੋਨੋਵਾਲ ਸਾਬਕਾ ਸੀ.ਐੱਮ ਤਰੁਣ ਗੋਗੋਈ ਦੀ ਖਰਾਬ ਸਿਹਤ ਕਾਰਨ ਡਿਬਰੂਗੜ ਦੇ ਸਾਰੇ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤੇ ਸਨ। ਗੁਹਾਟੀ ਪਰਤ ਆਏ ਸਨ। ਉਨ੍ਹਾਂ ਨੇ ਖ਼ੁਦ ਟਵੀਟ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਉਹ ਹਮੇਸ਼ਾਂ ਮੇਰੇ ਲਈ ਪਿਤਾ ਦੇ ਰੂਪ ਵਿਚ ਰਹੇ ਹਨ। ਮੈਂ ਉਨ੍ਹਾਂ ਲੱਖਾਂ ਲੋਕਾਂ ਵਿਚ ਸ਼ਾਮਿਲ ਹਾਂ ਜੋ ਉਨ੍ਹਾਂ ਦੀ ਸਿਹਤਮੰਦ ਹੋਣ ਲਈ ਅਰਦਾਸ ਕਰ ਰਹੇ ਹਨ।