ਭਾਰਤੀ ਵੈਕਸੀਨ ਦਾ ਅੰਤਿਮ ਟ੍ਰਾਇਲ ਅਗਲੇ ਦੋ ਮਹੀਨਿਆਂ 'ਚ ਹੋਵੇਗਾ ਪੂਰਾ: ਸਿਹਤ ਮੰਤਰੀ
Published : Nov 23, 2020, 12:07 pm IST
Updated : Nov 23, 2020, 12:07 pm IST
SHARE ARTICLE
 Health Minister
Health Minister

ਕੋਰੋਨਾ ਵੈਕਸੀਨ ਦੇ ਸਵਦੇਸ਼ੀ ਟੀਕੇ ਦੀ ਕੀਮਤ 100 ਰੁਪਏ ਦੇ ਲਗਪਗ ਹੋ ਸਕਦੀ ਹੈ।

ਨਵੀਂ ਦਿੱਲੀ: ਦੇਸ਼ 'ਚ ਇੱਕ ਵਾਰ ਫਿਰ ਤੋਂ ਕੋਰੋਨਾ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਦੇ ਚਲਦੇ ਬਹੁਤ ਸਾਰੇ ਵਿਗਿਆਨਿਕਾਂ ਨੇ ਕੋਰੋਨਾ ਵੈਕਸੀਨ ਬਣਾਉਣ ਤੇ ਕੰਮ ਕਰ ਰਹੇ ਹਨ। ਕੋਰੋਨਾ ਵਾਇਰਸ ਦੀ ਭਾਰਤੀ ਵੈਕਸੀਨ ਦਾ ਅੰਤਿਮ ਟ੍ਰਾਇਲ ਅਗਲੇ ਦੋ ਮਹੀਨਿਆਂ 'ਚ ਪੂਰਾ ਹੋ ਜਾਵੇਗਾ, ਜੋ ਕਾਫੀ ਸਸਤੀ ਹੋਵੇਗੀ। ਇਸ ਬਾਰੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਜਾਣਕਾਰੀ ਦਿੱਤੀ ਹੈ। 

Corona vaccine

ਉਨ੍ਹਾਂ ਨੇ ਦੱਸਿਆ ਕਿ ਕੋਵਿਡ-19 ਦੀ ਸਵਦੇਸ਼ੀ ਵੈਕਸ਼ੀਨ ਦਾ ਟ੍ਰਾਇਲ ਅਗਲੇ ਇਕ ਤੋਂ ਦੋ ਮਹੀਨੇ 'ਚ ਪੂਰਾ ਹੋਣ ਦੀ ਉਮੀਦ ਹੈ। ਇਕ ਵੈੱਬ ਕਾਨਫਰੰਸ ਦੌਰਾਨ ਸਿਹਤ ਮੰਤਰੀ ਨੇ ਇਹ ਗੱਲ ਕਹੀ। ਇਸ ਦੌਰਾਨ ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਤੇ Bharat Biotech ਨੇ ਇਸ ਮਹੀਨੇ ਕੋਵੈਕਸੀਨ (COVAXIN) ਦੇ ਤੀਜੇ ਪੜ੍ਹਾਅ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ, ਜਿਸ 'ਚ 26,000 ਲੋਕ ਹਿੱਸਾ ਲੈ ਰਹੇ ਹਨ।

Dr. Harsh Vardhan

ਹਰਸ਼ਵਰਧਨ ਨੇ ਕਿਹਾ, 'ਅਸੀਂ ਆਪਣੇ ਸਵਦੇਸ਼ੀ ਟੀਕੇ ਨੂੰ ਵਿਕਸਿਤ ਕਰਨ ਦੀ ਪ੍ਰਕਿਰਿਆ ਦੇ ਆਖਰੀ ਪੜ੍ਹਾਅ 'ਚ ਹਾਂ। ਅਸੀਂ ਅਗਲੇ ਇਕ-ਦੋ ਮਹੀਨਿਆਂ 'ਚ ਤੀਜੇ ਪੜ੍ਹਾਅ ਦੇ ਪ੍ਰੀਖਣ ਨੂੰ ਪੂਰਾ ਕਰਨ ਦੀ ਪ੍ਰਕਿਰਿਆ 'ਚ ਹਾਂ।' ਹਰਸ਼ਵਰਧਨ ਨੇ ਇਹ ਦੋਹਰਾਇਆ ਕਿ ਸਰਕਾਰ ਦੀ ਯੋਜਨਾ ਜੁਲਾਈ ਤਕ 20 ਤੋਂ 25 ਕਰੋੜ ਭਾਰਤੀਆਂ ਦਾ ਟੀਕਾਕਰਨ ਕਰਨ ਦੀ ਹੈ।

corona case

ਕੀਮਤ 
ਕੋਰੋਨਾ ਵੈਕਸੀਨ ਦੇ ਸਵਦੇਸ਼ੀ ਟੀਕੇ ਦੀ ਕੀਮਤ 100 ਰੁਪਏ ਦੇ ਲਗਪਗ ਹੋ ਸਕਦੀ ਹੈ। ਹਾਲਾਂਕਿ ਹੁਣ ਤਕ ਇਸ ਦੀ ਕੋਈ ਆਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement