Airtel ਤੋਂ ਬਾਅਦ ਹੁਣ Vodafone Idea ਨੇ ਵੀ ਗਾਹਕਾਂ ਨੂੰ ਦਿਤਾ ਵੱਡਾ ਝਟਕਾ
Published : Nov 23, 2021, 4:02 pm IST
Updated : Nov 23, 2021, 4:02 pm IST
SHARE ARTICLE
Vodafone Idea
Vodafone Idea

 25% ਤੱਕ ਮਹਿੰਗਾ ਹੋਇਆ ਪਲਾਨ, ਨਵੀਆਂ ਦਰਾਂ 25 ਨਵੰਬਰ ਤੋਂ ਲਾਗੂ ਹੋਣਗੀਆਂ

ਨਵੀਂ ਦਿੱਲੀ :   ਨਿੱਜੀ ਖੇਤਰ ਦੀ ਦੂਰਸੰਚਾਰ ਸੇਵਾ ਪ੍ਰਦਾਤਾ ਵੋਡਾਫੋਨ, ਆਈਡੀਆ ਨੇ ਆਪਣੇ ਵੱਖ-ਵੱਖ ਪ੍ਰੀਪੇਡ ਪਲਾਨ ਦੀਆਂ ਦਰਾਂ 'ਚ 25 ਫ਼ੀ ਸਦੀ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਨਵੀਆਂ ਦਰਾਂ 25 ਨਵੰਬਰ ਤੋਂ ਲਾਗੂ ਹੋਣਗੀਆਂ। 

ਏਅਰਟੈੱਲ ਵਲੋਂ ਸੋਮਵਾਰ ਨੂੰ ਦਰਾਂ ਵਧਾਉਣ ਤੋਂ ਬਾਅਦ ਤੀਜੇ ਨੰਬਰ ਦੀ ਸਭ ਤੋਂ ਵੱਡੀ ਕੰਪਨੀ ਨੇ ਆਪਣੀਆਂ ਦਰਾਂ ਵਧਾ ਦਿੱਤੀਆਂ ਹਨ। ਇਸ ਫ਼ੈਸਲੇ ਨਾਲ ਕੰਪਨੀਆਂ ਦੇ ਔਸਤ ਪ੍ਰਤੀ ਖਪਤਕਾਰ ਮਾਲੀਆ (ਏਪੀਆਰਯੂ) ਵਿਚ ਸੁਧਾਰ ਹੋਣ ਅਤੇ ਕੰਪਨੀਆਂ ਦੇ ਵਿੱਤੀ ਦਬਾਅ ਨੂੰ ਘਟਾਉਣ ਦੀ ਉਮੀਦ ਹੈ। 

AirtelAirtel

ਵੋਡਾਫੋਨ ਆਈਡੀਆ ਦੀ ਅੱਜ ਰਿਲੀਜ਼ ਦੇ ਅਨੁਸਾਰ, ਉਸ ਨੇ 28 ਦਿਨਾਂ ਦੀ ਵੈਧਤਾ ਵਾਲੇ ਪ੍ਰੀਪੇਡ ਪਲਾਨ ਦੀਆਂ ਦਰਾਂ ਨੂੰ 79 ਰੁਪਏ ਤੋਂ ਵਧਾ ਕੇ 99 ਰੁਪਏ ਕਰ ਦਿਤਾ ਹੈ, ਜੋ ਸੇਵਾ ਵਿਚ 25.32 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ। 

ਵੋਡਾਫੋਨ ਅਤੇ ਆਈਡੀਆ ਵਲੋਂ ਕੀਤੇ ਬਦਲਾਵ ਇਸ ਤਰਾਂ ਹਨ -

ਵੋਡਾਫੋਨ ਆਈਡੀਆ ਦਾ ਸਭ ਤੋਂ ਸਸਤਾ ਪ੍ਰੀਪੇਡ ਪਲਾਨ ਹੁਣ 99 ਰੁਪਏ ਦਾ ਹੋ ਗਿਆ ਹੈ ਜੋ ਪਹਿਲਾਂ 79 ਰੁਪਏ ਦਾ ਸੀ। ਇਸ ਪਲਾਨ 'ਚ ਤੁਹਾਨੂੰ 99 ਰੁਪਏ ਦਾ ਟਾਕਟਾਈਮ ਮਿਲੇਗਾ। ਇਸ ਤੋਂ ਇਲਾਵਾ ਇਸ 'ਚ 200MB ਡਾਟਾ ਮਿਲੇਗਾ। ਇਸ ਪਲਾਨ ਦੀ  ਮਿਆਦ 28 ਦਿਨਾਂ ਦੀ ਹੈ। ਇਸ 'ਚ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਨਹੀਂ ਹੈ।   

Idea-VodafoneIdea-Vodafone

ਇਸ ਵਾਧੇ ਤੋਂ ਬਾਅਦ ਵੋਡਾਫੋਨ ਆਈਡੀਆ ਦਾ 149 ਰੁਪਏ ਵਾਲਾ ਪਲਾਨ ਹੁਣ 179 ਰੁਪਏ ਦਾ ਹੋ ਗਿਆ ਹੈ। 28 ਦਿਨਾਂ ਦੀ  ਮਿਆਦ ਵਾਲੇ ਇਸ ਪਲਾਨ ਵਿਚ ਕੁੱਲ 2 ਜੀਬੀ ਡਾਟਾ, ਕੁੱਲ 300 ਐਸਐਮਐਸ ਅਤੇ ਅਨਲਿਮਟਿਡ ਕਾਲਿੰਗ ਸਾਰੇ ਨੈੱਟਵਰਕਾਂ 'ਤੇ ਉਪਲਬਧ ਹੋਵੇਗੀ।

ਵੋਡਾਫੋਨ ਆਈਡੀਆ ਨੇ ਹੁਣ 219 ਰੁਪਏ ਵਾਲੇ ਪਲਾਨ ਦੀ ਕੀਮਤ 269 ਰੁਪਏ ਕਰ ਦਿਤੀ ਹੈ। ਇਸ 'ਚ ਰੋਜ਼ਾਨਾ 100 SMS ਦੇ ਨਾਲ 1GB ਡਾਟਾ ਅਤੇ ਅਨਲਿਮਟਿਡ ਕਾਲਿੰਗ ਮਿਲੇਗੀ। ਇਸ ਦੀ  ਮਿਆਦ 28 ਦਿਨਾਂ ਦੀ ਹੈ।  

ਇਸ ਤਰ੍ਹਾਂ ਹੀ 299 ਰੁਪਏ ਦਾ ਪਲਾਨ ਹੁਣ 359 ਰੁਪਏ ਦਾ ਹੋ ਗਿਆ ਹੈ। ਇਸ 'ਚ ਤੁਹਾਨੂੰ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 2 ਜੀਬੀ ਡਾਟਾ ਅਤੇ 100 SMS ਮਿਲਣਗੇ। ਇਸ ਦੀ  ਮਿਆਦ 28 ਦਿਨਾਂ ਦੀ ਹੈ।

Idea, Vodafone mergerIdea, Vodafone merger

ਵੋਡਾਫੋਨ ਆਈਡੀਆ ਦਾ 399 ਰੁਪਏ ਵਾਲਾ ਪਲਾਨ ਹੁਣ 479 ਰੁਪਏ ਦਾ ਹੋ ਗਿਆ ਹੈ। ਇਸ 'ਚ ਗਾਹਕਾਂ ਨੂੰ ਪ੍ਰਤੀ ਦਿਨ 1.5 ਜੀਬੀ ਡਾਟਾ, ਅਨਲਿਮਟਿਡ ਕਾਲਿੰਗ ਅਤੇ 100 ਐੱਸ.ਐੱਮ.ਐੱਸ ਕਰਨ ਦੀ ਸਹੂਲਤ ਮਿਲੇਗੀ। ਇਸਦੀ ਮਿਆਦ 56 ਦਿਨਾਂ ਦੀ ਹੈ।

449 ਰੁਪਏ ਵਾਲਾ ਪਲਾਨ ਹੁਣ 449 ਰੁਪਏ ਵਾਲੇ ਪਲਾਨ ਤੋਂ 539 ਰੁਪਏ ਦਾ ਹੋ ਗਿਆ ਹੈ। ਇਸ ਵਿੱਚ ਅਸੀਮਤ ਕਾਲਿੰਗ ਅਤੇ 100SMS ਸੁਵਿਧਾ ਦੇ ਨਾਲ ਪ੍ਰਤੀ ਦਿਨ 2 GB ਡੇਟਾ ਹੈ। ਇਸ ਦੀ  ਮਿਆਦ ਵੀ 56 ਦਿਨਾਂ ਦੀ ਹੈ। 

599 ਰੁਪਏ ਵਾਲੇ ਵੋਡਾਫੋਨ ਦੇ ਪ੍ਰੀ-ਪੇਡ ਪਲਾਨ 'ਚ ਹੁਣ 719 ਹਨ। ਇਸ ਵਿਚ 1.5 ਜੀਬੀ ਡਾਟਾ ਪ੍ਰਤੀ ਦਿਨ, 100 ਐਸਐਮਐਸ ਪ੍ਰਤੀ ਦਿਨ ਅਤੇ ਅਸੀਮਤ ਕਾਲਿੰਗ ਸਹੂਲਤ ਹੈ। ਇਸਦੀ  ਮਿਆਦ 84 ਦਿਨਾਂ ਦੀ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement