ਪ੍ਰਿਅੰਕਾ ਗਾਂਧੀ ਨੇ ਸਾਧਿਆ ਯੋਗੀ ਸਰਕਾਰ 'ਤੇ ਨਿਸ਼ਾਨਾ
Published : Nov 23, 2021, 11:42 am IST
Updated : Nov 23, 2021, 11:54 am IST
SHARE ARTICLE
Priyanka Gandhi
Priyanka Gandhi

​ਕਿਹਾ -ਆਪਣਾ ਸ਼ਾਨਦਾਰ ਦਫ਼ਤਰ ਤਿਆਰ ਕੀਤਾ ਪਰ ਜਨਤਾ ਲਈ ਹਸਪਤਾਲ ਦੀ ਇਕ ਇੱਟ ਵੀ ਨਹੀਂ ਰੱਖੀ

ਲਖਨਊ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਟਵੀਟ ਕੀਤਾ ਕਿ ਮਾੜੀਆਂ ਸਿਹਤ ਸਹੂਲਤਾਂ ਕਾਰਨ ਕਾਨਪੁਰ ਦੇ ਲੋਕਾਂ ਨੂੰ ਕੋਰੋਨਾ ਦੌਰਾਨ ਬਹੁਤ ਨੁਕਸਾਨ ਝੱਲਣਾ ਪਿਆ ਹੈ।

BJP office and plot alloted for hospitalBJP office and plot alloted for hospital

ਇਸ ਦੇ ਨਾਲ ਹੀ ਭਾਜਪਾ ਦੀ ਪਹਿਲ ਦੇਖੋ- ਆਪਣਾ ਸ਼ਾਨਦਾਰ ਦਫ਼ਤਰ ਤਾਂ ਤਿਆਰ ਕਰ ਲਿਆ ਪਰ ਲੋਕਾਂ ਲਈ ਹਸਪਤਾਲ ਦੀ ਇੱਕ ਇੱਟ ਵੀ ਨਹੀਂ ਰੱਖੀ। ਜਨਤਾ ਸਭ ਕੁਝ ਦੇਖ ਰਹੀ ਹੈ। ਇਸ ਟਵੀਟ ਦੇ ਨਾਲ ਉਨ੍ਹਾਂ ਨੇ ਇੱਕ ਖ਼ਬਰ ਦਾ ਹਵਾਲਾ ਵੀ ਦਿਤਾ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਸੂਬਾ ਸਰਕਾਰ ਵਲੋਂ ਸ਼ਾਨਦਾਰ ਚਾਰ ਮੰਜ਼ਿਲ ਪਾਰਟੀ ਦਫ਼ਤਰ ਇੱਕ ਸਾਲ ਵਿਚ ਬਣ ਕੇ ਤਿਆਰ ਹੋ ਗਿਆ ਹੈ।

Priyanka GandhiPriyanka Gandhi

ਦੱਸ ਦੇਈਏ ਕਿ ਇਸ ਨਵੇਂ ਬਣੇ ਦਫ਼ਤਰ ਦੇ ਬਿਲਕੁਲ ਨਜ਼ਦੀਕ ਜਨਤਾ ਲਈ 100 ਬੈਡਾਂ  ਦਾ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਅਫ਼ਸੋਸ ਹੈ ਕਿ ਉਸ ਦਾ ਅਜੇ ਨੀਂਹ ਪੱਥਰ ਵੀ ਨਹੀਂ ਰੱਖਿਆ ਗਿਆ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement