ਭਾਰਤ-ਤਿੱਬਤ ਸਰਹੱਦੀ ਪੁਲਿਸ ਕਰਦੀ ਹੈ ਭਾਰਤ-ਚੀਨ ਵਿਚਕਾਰ 3488 ਕਿਲੋਮੀਟਰ ਲੰਮੀ ਸਰਹੱਦ ਦੀ ਰਾਖੀ
ਨਵੀਂ ਦਿੱਲੀ/ਜੰਮੂ: ਭਾਰਤ-ਤਿੱਬਤ ਸੀਮਾ ਪੁਲਿਸ (ਆਈ.ਟੀ.ਬੀ.ਪੀ.) ਫੋਰਸ 3,488 ਕਿਲੋਮੀਟਰ ਲੰਬੀ ਭਾਰਤ-ਚੀਨ ਸਰਹੱਦ (ਐਲ.ਏ.ਸੀ.) ਉਤੇ 10 ਸਿਰਫ਼ ਮਹਿਲਾ ਚੌਕੀਆਂ ਸਥਾਪਤ ਕਰੇਗੀ।
ਲੱਦਾਖ ’ਚ 2020 ’ਚ ਫੌਜੀ ਝੜਪ ਤੋਂ ਬਾਅਦ ਸ਼ੁਰੂ ਕੀਤੀ ਗਈ ਅਪਣੀ ਅਭਿਲਾਸ਼ੀ ‘ਫਾਰਵਰਡਾਈਜ਼ੇਸ਼ਨ’ ਯੋਜਨਾ ਦੇ ਹਿੱਸੇ ਵਜੋਂ ਫੋਰਸ ਨੇ ਹੁਣ ਤਕ ਭਾਰਤ ਦੇ ਉੱਤਰੀ ਅਤੇ ਪੂਰਬੀ ਹਿੱਸੇ ਉਤੇ ਮੋਰਚੇ ਉਤੇ ਅਪਣੀਆਂ 215 ਸਰਹੱਦੀ ਚੌਕੀਆਂ ਨੂੰ ਸਥਾਪਤ ਕੀਤਾ ਸੀ।
ਇੰਡੋ-ਤਿੱਬਤ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਦੇ ਡਾਇਰੈਕਟਰ ਜਨਰਲ ਪ੍ਰਵੀਨ ਕੁਮਾਰ ਨੇ ਸਨਿਚਰਵਾਰ ਨੂੰ ਜੰਮੂ ’ਚ ਫੋਰਸ ਦੀ 64ਵੀਂ ਸਥਾਪਨਾ ਦਿਵਸ ਪਰੇਡ ਦੌਰਾਨ ਇਹ ਗੱਲ ਕਹੀ। ਉਨ੍ਹਾਂ ਕਿਹਾ, ‘‘ਅਸੀਂ ਫਾਰਵਰਡਾਈਜ਼ੇਸ਼ਨ ਯੋਜਨਾ ਉਤੇ ਕੰਮ ਕੀਤਾ ਹੈ ਅਤੇ ਨਤੀਜੇ ਵਜੋਂ, ਫਾਰਵਰਡ-ਤਾਇਨਾਤ ਬੀ.ਓ.ਪੀ.ਜ਼ (ਬਾਰਡਰ ਚੌਕੀਆਂ) ਦੀ ਗਿਣਤੀ ਹੁਣ 180 ਦੇ ਮੁਕਾਬਲੇ 215 ਹੈ।’’
