ਕੀ ਐਨਆਰਸੀ ਦੇ ਮੁੱਦੇ ਤੋਂ ਪਿੱਛੇ ਹੱਟ ਰਹੀ ਹੈ ਸਰਕਾਰ? PM ਮੋਦੀ ਦੇ ਭਾਸ਼ਣ ਤੋਂ ਮਿਲੇ ਸੰਕੇਤ
Published : Dec 23, 2019, 10:48 am IST
Updated : Dec 23, 2019, 10:48 am IST
SHARE ARTICLE
Photo
Photo

ਵਿਰੋਧੀ ਪਾਰਟੀਆਂ ਐਨਆਰਸੀ ਅਤੇ ਸੀਏਏ ਵਿਰੁੱਧ ਕਰ ਰਹੀਆਂ ਹਨ ਪ੍ਰਦਰਸ਼ਨ

ਨਵੀਂ ਦਿੱਲੀ : ਐਨਆਰਸੀ ਨੂੰ ਦੇਸ਼ ਭਰ ਵਿਚ ਲਾਗੂ ਕਰਨ ਦੇ ਇਰਾਦੇ ਨੂੰ ਫਿਲਹਾਲ ਮੋਦੀ ਸਰਕਾਰ ਨੇ ਠੰਡੇ ਬਸਤੇ ਵਿਚ ਪਾ ਦਿੱਤਾ ਹੈ। ਪ੍ਰਧਾਨਮੰਤਰੀ ਮੋਦੀ ਨੇ ਬੀਤੇ ਦਿਨ ਐਤਵਾਰ ਨੂੰ ਰਾਮਲੀਲਾ ਮੈਦਾਨ ਵਿਚ ਕੀਤੀ ਧੰਨਵਾਦ ਰੈਲੀ 'ਚ ਐਨਆਰਸੀ 'ਤੇ ਜਿੰਨੀ ਵੀ ਗੱਲਾ ਰੱਖੀਆਂ ਉਨ੍ਹਾਂ ਤੋਂ ਸੰਕੇਤ ਇਹ ਮਿਲਦਾ ਹੈ ਕਿ ਮੋਦੀ ਸਰਕਾਰ ਨੇ ਐਨਆਰਸੀ ਦੇ ਮੁੱਦੇ 'ਤੇ ਫਿਲਹਾਲ ਕਦਮ ਪਿੱਛੇ ਖਿੱਚ ਲਏ ਹਨ।

PhotoPhoto

ਭਾਜਪਾ ਨੇ ਆਪਣੇ ਲੋਕ ਸਭਾ ਚੋਣਾਂ ਦੇ ਘੋਸਣਾ ਪੱਤਰ ਵਿਚ ਐਨਆਰਸੀ ਨੂੰ ਪੂਰੇ ਦੇਸ਼ ਵਿਚ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਭਾਜਪਾ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਪਾਰਟੀ ਅਤੇ ਸਰਕਾਰ ਦੇ ਹਰ ਵੱਡੇ ਚਹਿਰੇ ਨੇ ਇਸ ਦਾ ਜ਼ਿਕਰ ਕੀਤਾ ਹੈ। ਉਸ 'ਤੇ ਕੱਲ੍ਹ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਰੈਲੀ ਵਿਚ ਸਫ਼ਾਈ ਦਿੰਦੇ ਹੋਏ ਕਿਹਾ ਕਿ ਸਾਲ 2014 ਤੋਂ ਹੀ ਐਨਆਰਸੀ ਸ਼ਬਦ 'ਤੇ ਕੋਈ ਚਰਚਾ ਨਹੀਂ ਹੋਈ ਹੈ। ਕੋਈ ਗੱਲ ਨਹੀਂ ਹੋਈ ਹੈ।

PhotoPhoto

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ''ਐਨਆਰਸੀ 'ਤੇ ਝੂਠ ਫੈਲਾਇਆ ਜਾ ਰਿਹਾ ਹੈ ਇਹ ਕਾਂਗਰਸ ਦੇ ਸਮੇਂ ਵਿਚ ਬਣਿਆ ਸੀ ਉਦੋਂ ਸੋਏ ਸਨ ਕੀ ? ਅਸੀ ਤਾਂ ਬਣਾਇਆ ਨਹੀਂ ਸੰਸਦ ਵਿਚ ਆਇਆ ਨਹੀਂ ਨਾਂ ਕੈਬੀਨੇਟ ਵਿਚ ਆਇਆ ਹੈ ਨਾਂ ਉਸ ਦੇ ਕੋਈ ਨਿਯਮ ਬਣੇ ਹਨ। ਹਊਆ ਖੜ੍ਹਾ ਕੀਤਾ ਜਾ ਰਿਹਾ ਹੈ ਅਤੇ ਮੈ ਪਹਿਲਾਂ ਹੀ ਦੱਸਿਆ ਇਸ ਸ਼ੈਸਨ ਵਿਚ ਤੁਹਾਨੂੰ ਜਮੀਨ ਅਤੇ ਘਰ ਦਾ ਅਧਿਕਾਰ ਦੇ ਰਹੇ ਹਾਂ ਕੋਈ ਧਰਮ-ਜਾਤੀ ਨਹੀਂ ਪੁੱਛਦੇ ਹਾਂ ਅਜਿਹੇ ਵਿਚ ਅਸੀ ਕੋਈ ਦੂਜਾ ਕਾਨੂੰਨ ਤੁਹਾਨੂੰ ਕੱਢਣ ਦੇ ਲਈ ਕੀ ਕਰਾਂਗੇ? ਬੱਚਿਆ ਵਰਗੀ ਗੱਲਾ ਕਰਦੇ ਹੋ''।

PhotoPhoto

ਕਾਂਗਰਸ 'ਤੇ ਅਫਵਾਹ ਫੈਲਾਉਣ ਦਾ ਆਰੋਪ ਲਗਾਉਂਦੇ ਹੋਏ ਪ੍ਰਧਾਨਮੰਤਰੀ ਮੋਦੀ ਨੇ ਕਿਹਾ ''ਕਾਂਗਰਸ ਚੀਖ-ਚੀਖ ਕੇ ਕਹਿ ਰਹੀ ਹੈ ਕਿ ਕਾਂ ਕੰਨ ਕੱਟ ਕੇ ਉੱਡੇ ਗਿਆ ਅਤੇ ਲੋਕ ਕਾਂ ਨੂੰ ਦੇਖਣ ਲੱਗੇ। ਪਹਿਲਾਂ ਆਪਣੇ ਕੰਨ ਤਾਂ ਦੇਖ ਲਓ ਕਿ ਕਾਂ ਨੇ ਕੰਨ ਕੱਟਿਆ ਕਿ ਨਹੀਂ। ਪਹਿਲਾਂ ਇਹ ਦੇਖ ਲੈਵੋ ਐਨਆਰਸੀ ਦੇ ਉੱਪਰ ਕੁੱਝ ਹੋਇਆ ਜਾਂ ਨਹੀਂ ਝੂਠ ਫੈਲਾਏ ਜਾ ਰਹੇ ਹਨ। ਮੇਰੀ ਸਰਕਾਰ ਆਉਣ ਤੋਂ ਬਾਅਦ ਸਾਲ 2014 ਤੋਂ ਹੀ ਐਨਆਰਸੀ ਸ਼ਬਦ 'ਤੇ ਕੋਈ ਚਰਚਾ ਨਹੀਂ ਹੋਈ ਹੈ। ਸਿਰਫ਼ ਸੁਪਰੀਮ ਕੋਰਟ ਦੇ ਕਹਿਣ 'ਤੇ ਇਹ ਅਸਮ ਦੇ ਲਈ ਕਰਨਾ ਪਿਆ । ਕੀ ਗੱਲ ਕਰ ਰਹੇ ਹੋ''?

PhotoPhoto

ਦੱਸ ਦਈਏ  ਕਿ ਨਾਗਰਿਕਤਾ ਸੋਧ ਕਾਨੂੰਨ' ਤੇ ਦੇਸ਼ ਭਰ ਵਿਚ ਪ੍ਰਦਰਸ਼ਨ ਹੋ ਰਹੇ ਹਨ ਕਾਂਗਰਸ ਸਮੇਤ ਵਿਰੋਧੀ ਦਲ ਲਗਾਤਾਰ ਸੜਕ 'ਤੇ ਉੱਤਰ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇੰਨਾ ਹੀ ਨਹੀਂ ਨਾਗਰਿਕਤਾ ਕਾਨੂੰਨ 'ਤੇ ਮੋਦੀ ਸਰਕਾਰ ਦੇ ਨਾਲ ਮੋਢੇ ਨਾਲ ਮੋਢੇ ਜੋੜ ਕੇ ਖੜੇ ਰਹਿਣ ਵਾਲੇ ਰਾਜਨੀਤਿਕ ਦਲਾਂ ਨੇ ਵੀ ਐਨਆਰਸੀ ਤੋਂ ਆਪਣੇ ਕਦਮ ਪਿੱਛੇ ਖਿਚ ਲਏ ਹਨ।

Location: India, Delhi, New Delhi

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement