ਪੰਜਾਬ ਦੇ ਲੋਕਪਾਲ ਵੱਲੋਂ ਕਲਾਕਾਰਾਂ ਨੂੰ ਕਲਾ ਦੇ ਉੱਚਤਮ ਮਾਪਦੰਡ ਅਪਨਾਉਣ ਦੀ ਅਪੀਲ

By : KOMALJEET

Published : Dec 23, 2022, 4:07 pm IST
Updated : Dec 23, 2022, 4:07 pm IST
SHARE ARTICLE
Punjabi News
Punjabi News

ਮਨੁੱਖ ਦੇ ਵਿਕਾਸ ਵਿੱਚ ਕਲਾ ਦੀ ਭੂਮਿਕਾ ਅਹਿਮ- ਜਸਟਿਸ ਵਿਨੋਦ ਕੁਮਾਰ ਸ਼ਰਮਾ

ਚੰਡੀਗੜ੍ਹ : ਪੰਜਾਬ ਦੇ ਲੋਕਪਾਲ ਜਸਟਿਸ (ਸੇਵਾਮੁਕਤ) ਵਿਨੋਦ ਕੁਮਾਰ ਸ਼ਰਮਾ ਨੇ ਕਲਾ ਦੇ ਉੱਚਤਮ ਮਾਪਦੰਡ ਅਪਨਾਉਣ ਅਤੇ ਲੋਕਾਂ ਨੂੰ ਮਿਆਰੀ ਕਲਾ ਮੁਹੱਈਆ ਕਰਵਾਉਣ ਦੀ ਕਲਾਕਾਰਾਂ ਨੂੰ ਅਪੀਲ ਕੀਤੀ ਹੈ ਤਾਂ ਜੋ ਲੋਕਾਂ ਦੇ ਬੌਧਿਕ ਪੱਧਰ ਨੂੰ ਹੋਰ ਉੱਚ ਚੁੱਕਿਆ ਜਾ ਸਕੇ।

ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਸਰਗਮ ਸੁਸਾਇਟੀ ਆਫ ਇੰਡੀਅਨ ਮਿਊਜ਼ਿਕ ਐਂਡ ਆਰਟ (ਰਜਿ.) ਅਤੇ ਆਰੀਅਨਜ਼ ਗਰੁੱਪ ਆਫ ਕਾਲਜਿਸ ਵੱਲੋਂ ਬੀਤੀ ਸ਼ਾਮ ਪੰਜਾਬ ਕਲਾ ਭਵਨ ਵਿੱਚ ਇੱਕ ਸੰਗੀਤਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਜਸਟਿਸ ਸ਼ਰਮਾ ਨੇ ਕਿਹਾ ਕਿ ਮਨੁੱਖ ਦਾ ਸਾਹਿਤ ਅਤੇ ਕਲਾ ਨਾਲ ਅਨਿੱੜਵਾਂ ਰਿਸ਼ਤਾ ਹੈ ਅਤੇ ਇਹ ਮਨੁੱਖ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਕਰ ਕੇ ਆਵਾਮ ਨੂੰ ਉਚਤਮ ਕਲਾਕ੍ਰਿਤਾ ਮੁਹੱਈਆ ਕਰਵਾਉਣ ਦੇ ਵਾਸਤੇ ਸਾਹਿਤਕਾਰਾਂ ਅਤੇ ਕਲਾਕਾਰਾਂ ਦੀ ਜ਼ਿਮੇਵਾਰੀ ਹੋਰ ਵੀ ਵਧ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਉਹ ਇੱਕ ਉੱਤਮ ਭਾਸ਼ਣਕਾਰ ਸਨ ਜਿਨ੍ਹਾਂ ਨੂੰ ਆਪਣੀਆਂ ਕਵਿਤਾਵਾਂ ਲਈ ਵੀ ਯਾਦ ਕੀਤਾ ਜਾਂਦਾ ਹੈ।

ਐਡਵੋਕੇਟ ਸਤਿਆ ਪਾਲ ਜੈਨ ਨੇ ਸਰਗਮ ਜੁਸੈਟੀ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਅਟਲ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਭਾਰਤ ਨੂੰ ਮਜ਼ਬੂਤ ਅਤੇ ਵਿਕਸਤ ਬਣਾਉਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਇਸ ਮੌਕੇ ਤਿੰਨ ਗਾਇਕਾਂ ਨੇ ਅਟਲ ਜੀ ਦੀ ਯਾਦ ਵਿੱਚ ਕਵਿਤਾਵਾਂ ਸੁਣਾਈਆਂ।

ਇਸ ਮੌਕੇ ਐਡਵੋਕੇਟ ਸੱਤਿਆ ਪਾਲ ਜੈਨ, ਵਧੀਕ ਸਾਲਿਸਟਰ ਜਨਰਲ, ਭਾਰਤ ਸਰਕਾਰ, ਸ਼੍ਰੀਮਤੀ ਸ਼ਸ਼ੀ ਪ੍ਰਭਾ, ਏ.ਡੀ.ਜੀ.ਪੀ., ਪੰਜਾਬ ਅਤੇ ਐਸ.ਕੇ ਪਾਨੀਗ੍ਰਹੀ, ਫੀਲਡ ਜਨਰਲ ਮੈਨੇਜਰ, ਪੰਜਾਬ ਨੈਸ਼ਨਲ ਬੈਂਕ, ਡਾ: ਅੰਸੂ ਕਟਾਰੀਆ, ਪ੍ਰਧਾਨ, ਸਰਗਮ ਸੁਸਾਇਟੀ ਅਤੇ ਚੇਅਰਮੈਨ, ਆਰੀਅਨਜ ਗਰੁੱਪ ਆਫ ਕਾਲਜਿਸ, ਰਾਜਪੁਰਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਡਾ: ਅੰਸੂ ਕਟਾਰੀਆ ਨੇ ਸਾਰਿਆਂ ਦਾ ਧੰਨਵਾਦ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement