
ਝੀਲ ਦੀ ਸਤ੍ਹਾ 'ਤੇ ਬਰਫ ਜਮ੍ਹਾਂ ਹੋਣ ਕਾਰਨ ਇੱਥੋਂ ਦੇ ਰਵਾਇਤੀ ਸ਼ਿਕਾਰੇ ਅਤੇ ਹਾਊਸਬੋਟ ਠੰਢ ਦੀ ਚਾਦਰ ਨਾਲ ਢਕ ਗਏ ਹਨ।
Ice frozen on Dal Lake latest news in punjabi: ਇਸ ਸੀਜ਼ਨ ਦੀ ਹੁਣ ਤਕ ਦੀ ਸਭ ਤੋਂ ਠੰਢੀ ਰਾਤ ਸ੍ਰੀਨਗਰ ਵਿਚ ਦਰਜ ਕੀਤੀ ਗਈ। ਤਾਪਮਾਨ ਮਨਫ਼ੀ 6.2 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ, ਜਿਸ ਕਾਰਨ ਸ਼ਹਿਰ ਵਿੱਚ ਕੜਾਕੇ ਦੀ ਠੰਢ ਪੈ ਗਈ। ਮੌਸਮ ਵਿਭਾਗ ਮੁਤਾਬਕ ਇਹ ਠੰਢ ਦਾ ਪੱਧਰ ਇਸ ਸੀਜ਼ਨ ਦਾ ਸਭ ਤੋਂ ਹੇਠਾਂ ਸੀ ਅਤੇ ਇਸ ਕਾਰਨ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਠੰਢ ਦਾ ਸਾਹਮਣਾ ਕਰਨਾ ਪਿਆ।
ਸ੍ਰੀਨਗਰ ਵਿਚ ਤੇਜ਼ ਸਰਦੀ ਕਾਰਨ ਡਲ ਝੀਲ ਦਾ ਵੱਡਾ ਹਿੱਸਾ ਜੰਮ ਗਿਆ ਹੈ। ਝੀਲ ਦੇ ਕਿਨਾਰਿਆਂ ਅਤੇ ਇਸ ਦੇ ਅੰਦਰ ਕਈ ਥਾਵਾਂ 'ਤੇ ਬਰਫ਼ ਦੀ ਮੋਟੀ ਪਰਤ ਬਣ ਗਈ ਹੈ, ਜਿਸ ਕਾਰਨ ਇਹ ਦ੍ਰਿਸ਼ ਬੇਹੱਦ ਆਕਰਸ਼ਕ ਬਣ ਗਏ ਹਨ।
ਝੀਲ ਦੀ ਸਤ੍ਹਾ 'ਤੇ ਬਰਫ ਜਮ੍ਹਾਂ ਹੋਣ ਕਾਰਨ ਇੱਥੋਂ ਦੇ ਰਵਾਇਤੀ ਸ਼ਿਕਾਰੇ ਅਤੇ ਹਾਊਸਬੋਟ ਠੰਢ ਦੀ ਚਾਦਰ ਨਾਲ ਢਕ ਗਏ ਹਨ।
ਇਸ ਦੇ ਨਾਲ ਹੀ ਬਰਫ਼ਬਾਰੀ ਕਾਰਨ ਇਸ ਸਮੇਂ ਸੈਲਾਨੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ, ਜੋ ਇਸ ਕੁਦਰਤੀ ਸੁੰਦਰਤਾ ਦਾ ਆਨੰਦ ਲੈਣ ਇੱਥੇ ਆ ਰਹੇ ਹਨ।
ਸਥਾਨਕ ਲੋਕ ਆਪਣੇ-ਆਪ ਨੂੰ ਠੰਢ ਤੋਂ ਬਚਾਉਣ ਲਈ ਆਪਣੇ ਘਰਾਂ ਵਿਚ ਅੱਗ ਬਾਲਦੇ ਹਨ ਅਤੇ ਗਰਮ ਕੱਪੜੇ ਪਾ ਕੇ ਬਾਹਰ ਜਾਂਦੇ ਹਨ। ਡਲ ਝੀਲ ਦੇ ਆਲੇ-ਦੁਆਲੇ ਦੇ ਇਲਾਕੇ 'ਚ ਠੰਢੀਆਂ ਹਵਾਵਾਂ ਚਲ ਰਹੀਆਂ ਹਨ, ਜਿਸ ਕਾਰਨ ਠੰਢ ਹੋਰ ਵੀ ਵਧ ਰਹੀ ਹੈ।
ਇਸ ਦੇ ਨਾਲ ਹੀ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਸੀਤ ਲਹਿਰ ਨੇ ਵੀ ਠੰਢ ਨੂੰ ਵਧਾ ਦਿਤਾ ਹੈ।
ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ 'ਚ ਠੰਡ ਹੋਰ ਵਧਣ ਦੀ ਭਵਿੱਖਬਾਣੀ ਕੀਤੀ ਹੈ ਅਤੇ ਬਰਫ਼ਬਾਰੀ ਦੀ ਚਿਤਾਵਨੀ ਵੀ ਦਿਤੀ ਹੈ। ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਸ੍ਰੀਨਗਰ 'ਚ ਇਸ ਸਰਦੀ ਦੇ ਮੌਸਮ 'ਚ ਬਰਫ਼ਬਾਰੀ ਅਤੇ ਠੰਢ ਦੇ ਨਜ਼ਾਰੇ ਸੈਲਾਨੀਆਂ ਲਈ ਖ਼ਾਸ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਇਹ ਤਸਵੀਰਾਂ ਸਰਦੀਆਂ ਦੀ ਸੁੰਦਰਤਾ ਅਤੇ ਕਸ਼ਮੀਰ ਦੀ ਅਦਭੁਤ ਕੁਦਰਤੀ ਸੁੰਦਰਤਾ ਨੂੰ ਦਰਸਾਉਂਦੀਆਂ ਹਨ।